Friday, March 27, 2026

ਕੰਵਰਬੀਰ ਸਿੰਘ ਨੇ ਬੀਬੀ ਜਗਦੀਸ਼ ਕੌਰ ਦਾ ਹਾਲ-ਚਾਲ ਪੁੱਛਿਆ

PPN0602201518

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਦਿੱਲੀ 1984 ਸਿੱਖ ਕਤਲੇਆਮ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਜਿੰਨ੍ਹਾਂ ਦਾ ਬੀਤੇ ਦਿਨੀਂ ਡਿੱਗਣ ਕਾਰਨ ਚੂਲਾ ਟੁੱਟ ਗਿਆ ਸੀ, ਸ੍ਰੀ ਗੁਰੂ ਰਾਮਦਾਸ ਹਸਪਤਾਲ ਤੋਂ 3 ਤਰੀਕ ਨੂੰ ਛੁੱਟੀ ਮਿਲਣ ‘ਤੇ ਆਪਣੇ ਗ੍ਰਹਿ ਵਿਖੇ ਆ ਗਏ ਹਨ।ਜਿੰਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਅੱਜ ਆਈ.ਐਸ.ਓ ਸੂਬਾ ਪ੍ਰਧਾਨ, ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਉਨ੍ਹਾਂ ਦੇ ਗ੍ਰਹਿ ਪਹੁੰਚੇ।ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਉਹ ਠੀਕ-ਠਾਕ ਹਨ ਅਤੇ ਅਪਰੇਸ਼ਨ ਬਿਲਕੁੱਲ ਕਾਮਯਾਬ ਹੋਇਆ ਹੈ ਅਤੇ ਹੁਣ ਚੈਕਅੱਪ ਲਈ ਉਹ 16 ਫਰਵਰੀ ਨੂੰ ਹਸਪਤਾਲ ਜਾਣਗੇ।ਇਸ ਮੌਕੇ ਮਨਜੀਤ ਸਿੰਘ ਪੰਛੀ, ਗੁਰਦੀਪ ਸਿੰਘ ਗੋਲਡੀ, ਬਲਵਿੰਦਰ ਸਿੰਘ, ਕੁਲਜੀਤ ਸਿੰਘ, ਗੁਰਚਰਨ ਸਿੰਘ ਵੀ ਨਾਲ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply