ਸਿੱਖ ਕਲਗੀਧਰ ਦਾ ਬਖਸ਼ਿਆ ਇਕ ਵਖਰਾ ਸਰੂਪ ਹੈ-ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 9 ਫਰਵਰੀ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸੱਟ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਜਿਥੇ ਅਨੇਕਾਂ ਹੀ ਧਾਰਮਿਕ ਅਤੇ ਸਮਾਜਿਕ ਕਾਰਜ ਕੀਤੇ ਜਾ ਰਹੇ ਹਨ, ਉਥੇ ਉਨਾਂ ਵਲੋਂ ਇਕ ਵਿਸ਼ੇਸ਼ ਲਹਿਰ ਸਿੱਖੀ ਸਰੂਪ ਮੇਰਾ ਅਸਲੀ ਰੂਪ ਲਹਿਰ ਚਲਾ ਕੇ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।ਭਾਈ ਸਾਹਿਬ ਨੇ ਦੱਸਿਆ ਕਿ ਇਸ ਲਹਿਰ ਵਿੱਚ ਵੱਖ-ਵੱਖ ਪਿੰਡਾਂ ਵਿਚ ਜਾ ਕੇ ਉਹਨਾਂ ਨੋਜਵਾਨਾਂ ਨੂੰ ਪਿਆਰ ਨਾਲ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਅਤੇ ਸਿੱਖੀ ਕਲਗੀਧਰ ਦਾ ਬਖਸ਼ਿਆ ਇਕ ਵੱਖਰਾ ਸਰੂਪ ਹੈ ਦੱਸ ਕੇ ਸਿੱਖੀ ਸਰੂਪ ਧਾਰਨ ਕਰਕੇ ਕਲਗੀਆਂ ਵਾਲੇ ਦੀ ਖੁਸ਼ੀ ਦੇ ਪਾਤਰ ਬਨਣ ਵੱਲ ਪ੍ਰੇਰਨਾ ਦਿੱਤੀ ਹੈ।ਇਸ ਉਪਰਾਲੇ ਨਾਲ ਜਿਹੜੇ ਪਤਿਤ ਨੋਜਵਾਨਾਂ ਨੇ ਮੁੜ ਸਿੱਖੀ ਸਰੂਪ ਵਿੱਚ ਵਾਪਸੀ ਕੀਤੀ ਅਤੇ ਅੰਮ੍ਰਿਤ ਛੱਕਣ ਵਾਲੇ ਉਹਨਾਂ ਅਨੇਕਾਂ ਨੋਜਵਾਨਾਂ ਨੂੰ ਬੀਬੀ ਕੌਲਾਂ ਜੀ ਭਲਾਈ ਕੇਦਰ ਵਿਖੇ ਸਿੰਘ ਸਾਹਿਬ ਗਿ: ਮੱਲ ਸਿੰਘ ਜੱਥੇਦਾਰ ਸ਼੍ਰੀ ਕੇਸਗੜ ਸਾਹਿਬ , ਸਿੰਘ ਸਾਹਿਬ ਗਿ: ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿ: ਅਮਰਜੀਤ ਸਿੰਘ ਗਿ: ਗਰੁਮਿੰਦਰ ਸਿੰਘ ਗਿ: ਰਘਬੀਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਹਿਬ ਤੇ ਭਾਈ ਗੁਰਰਿਕਬਾਲ ਸਿੰਘ ਜੀ ਵੱਲੋਂ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਹੈ। ਭਾਈ ਸਾਹਿਬ ਨੇ ਦੱਸਿਆ ਕਿ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਦੋਰਾਨ ਤਕਰੀਬਨ 865 ਦੇ ਕਰੀਬ ਨੋਜਵਾਨ ਬੱਚੇ ਬੱਚਿਆਂ ਨੇ ਮੁੜ ਸਿੱਖੀ ਸਰੂਪ ਵਿੱਚ ਵਾਪਸੀ ਕੀਤੀ ਹੈ।
ਸ਼ਮਾਗਮ ਦੌਰਾਨ ਜਿਥੇ ਦੇਸ਼ ਵਿਦੇਸ਼ ਦਿਆਂ ਸੰਗਤਾਂ ਵਲੋਂ ਕੀਤੇ ਜਪ-ਤਪ ਦੀ ਅਰਦਾਸ ਹੋਈ, ਉਥੇ ਵਿਸ਼ੇਸ਼ ਤੋਰ ਤੇ ਬੀਬੀ ਬਲਜੀਤ ਕੌਰ ਖਾਲਸਾ ਨੇ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੋਕੇ ਅਕਾਲ ਤਖਤ ਦੇ ਜੱਥੇਦਾਰ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਨੇ ਸੰਗਤਾਂ ਦੇ ਦਰਸ਼ਨ ਕਰਕੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ।ਸਿੰਘ ਸਾਹਿਬ ਨੇ ਭਾਈ ਗੁਰਇਕਬਾਲ ਸਿੰਘ ਵਧਾਈ ਦਿੱਤੀ ਕਿ ਨੋਜਵਾਨਾਂ ਨੂੰ ਮੁੜ ਸਿੱਖੀ ਸਰੂਪ ‘ਚ ਵਾਪਸ ਲਿਆਣ ਦਾ ਉਨਾਂ ਦਾ ਉਪਰਾਲਾ ਕੀਤਾ ਬੜਾ ਸ਼ਲਾਘਾਯੋਗ ਹੈ।ਸਿੰਘ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਜੀ ਵਲੋਂ ਸੰਗਤਾਂ ਵਿੱਚ ਜਪੁਜੀ ਸਾਹਿਬ ਦੇ ਪਾਠ, ਮੂਲਮੰਤਰ, ਗੁਰਮੰਤਰ ਦੇ ਜਾਪ ਕਰਵਾਣੇ ਤਾਂ ਕਿ ਇਸ ਬਹਾਨੇ ਉਸ ਅਕਾਲ ਪੁਰਖ ਨਾਲ ਮਿਲਾਪ ਹੋ ਸਕੇ ਸਾਨੂੰ ਵੱਧ ਤੋ ਵੱਧ ਬਾਣੀ ਪੜਣੀ, ਨਾਮ ਜਪਣਾ ਦਾ ਉਦਮ ਕਰਨਾ ਹੈ ਅੰਮ੍ਰਿਤ ਛੱਕ ਕੇ ਗੁਰੁ ਵਾਲੇ ਬਨਣਾ ਹੈ ਸਾਨੂੰ ਸਾਰਿਆ ਨੂੰ ਭਾਈ ਗੁਰਇਕਬਾਲ ਸਿੰਘ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਭਾਈ ਸਾਹਿਬ ਜੀ ਦਾ ਹੋਸਲਾਂ ਵਧਾਉਣਾ ਹੈ।ਬਾਬਾ ਸੁਖਦੇਵ ਸਿੰਘ ਭੂਚੋ ਕਲਾਂ ਵਾਲੇ ਅਤੇ ਬਾਬਾ ਹਰਭਜਨ ਸਿੰਘ ਜੀ ਨਾਨਕਸਰ ਵਾਲਿਆਂ ਨੇ ਫੋਨ ਤੇ ਭਾਈ ਸਾਹਿਬ ਨੂੰ ਵਧਾਈ ਦਿੱਤੀ ।
ਇਸ ਮੋਕੇ ਵਿਸ਼ੇਸ਼ ਤੋਰ ਤੇ ਭਾਈ ਧਰਮ ਸਿੰਘ ਅਰਦਾਸੀਏ, ਭਾਈ ਜਸਬੀਰ ਸਿੰਘ ਨਾਮ ਸਿਮਰਨ ਵਾਲੇ, ਡਾ. ਸਰੂਪ ਸਿੰਘ ਅਲੱਗ, ਭਾਈ ਬਲਵਿੰਦਰ ਸਿੰਘ ਗ੍ਰੰਥੀ ਗੁ: ਸ਼ਹੀਦਾਂ ਸਾਹਿਬ, ਬਾਬਾ ਰਮਨ ਜੀ ਨੇ ਸੰਗਤਾਂ ਦੇ ਦਰਸ਼ਨ ਕੀਤੇ।ਇਹ ਸਾਰਾ ਸਮਾਗਮ ਵੱਖ ਵੱਖ ਚੈਨਲਾਂ ਤੋਂ ਲਾਈਵ ਵਿਖਾਇਆ ਗਿਆ।
Punjab Post Daily Online Newspaper & Print Media