
ਅੰਮ੍ਰਿਤਸਰ, 10 ਫਰਵਰੀ (ਜਗਦੀਪ ਸਿੰਘ ਸੱਗੂ ) – ਡੇਰਾ ਬਾਬਾ ਨਾਨਕ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਦੀ ਕਰਮ ਭੂਮੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁਲੇ ਦਰਸ਼ਨਾਂ ਲਈ ਸਿੱਖ ਸੰਗਤਾਂ ਨੂੰ ਬਿਨਾਂ ਪਾਸਪੋਰਟ ਅਤੇ ਵੀਜੇ ਤੋਂ ਵਿਸ਼ੇਸ਼ ਲਾਂਘੇ ਦੀ ਸਹੂਲਤ ਹੋਣੀ ਚਾਹੀਦੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ, ਚੀਫ ਖਾਲਸਾ ਦੀਵਾਨ, ਸ: ਚਰਨਜੀਤ ਸਿੰਘ ਚੱਢਾ ਨੇ ਕੀਤਾ। ਉਹਨਾਂ ਦ’ਸਿਆ ਕਿ ਨਵੰਬਰ 2014 ਨੂੰ ਚੀਫ ਖਾਲਸਾ ਦੀਵਾਨ ਵਲੋਂ ਕਰਵਾਈ ਗਈ ੬੫ ਵੀਂ ਵਿਸ਼ਵ ਸਿੱਖ ਕਾਨਫਰੰਸ ਮੋਕੇ ਸਰਬਸੰਮਤੀ ਨਾਲ ਇਸ ਸੰਬੰਧੀ ਮਤਾ ਪਾਸ ਕੀਤਾ ਗਿਆ ਸੀ।ਇਸ ਤੋਂ ਪਹਿਲਾਂ ਵੀ ਮਾਨਯੋਗ ਮੁਖ ਮੰਤਰੀ, ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿਧਾਨ ਸਭਾ ਵਿਚ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਿਰਵਿਘਨ ਲਾਂਘੇ ਲਈ ਮਤਾ ਲਿਆ ਚੁ’ਕੇ ਹਨ ਜੋ 1 ਅਕਤੂਬਰ, 2010 ਨੂੰ ਸਰਬ ਸੰਤੀ ਨਾਲ ਪਾਸ ਹੋ ਚੁੱਕਾ ਹੈ ਅਤੇ ਪਾਕਿਸਤਾਨ ਸਰਕਾਰ ਵੀ ਇਸ ਲਾਂਘੇ ਲਈ ਹਾਂ ਕਰ ਚੁੱਕੀ ਹੈ।ਉਹਨਾਂ ਚੀਫ ਖਾਲਸਾ ਦੀਵਾਨ ਵਲੋਂ ਪੰਜਾਬ ਸਰਕਾਰ ਨੂੰ ਆਪਣਾ ਪੂਰਾ ਅਸਰ ਰਸੂਖ ਵਰਤਦੇਂ ਹੋਏ ਇਸ ਮਤੇ ਨੂੰ ਸਾਰਥਕ ਰੂਪ ਦੇਣ ਅਤੇ ਅਮਲ ਵਿਚ ਲਿਆਉਣ ਖਾਤਰ ਕੇਂਦਰ ਤੋਂ ਮਨਜੂਰ ਕਰਵਾਉਣ ਦੀ ਪੁਰਜੋਰ ਅਪੀਲ ਕੀਤੀ ।
ਉਹਨਾਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਦੋਰਾਨ ਪੰਜਾਬ ਦੇ ਸਰਹੱਦੀ ਸੂਬਿਆਂ ਦੀ ਤਰੱਕੀ ਲਈ ਪਾਕਿਸਤਾਨ ਨਾਲ ਵਪਾਰਕ ਰਸਤੇ ਉਸਾਰਨ ਦੀ ਮੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਕੈਲਾਸ਼ ਮਾਨ ਸਰੋਵਰ ਦੀ ਯਾਤਰਾ ਲਈ ਚੀਨ ਰਾਹੀਂ ਨਵਾਂ ਰਸਤਾ ਖੋਲਿਆ ਜਾ ਸਕਦਾ ਹੈ ਤਾਂ ਕੋਮਾਂਤਰੀ ਸੰਬੰਧਾਂ ਦੇ ਮੱਦੇਨਜਰ ਸਿੱਖ ਸੰਗਤਾਂ ਦੀ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਦੀ ਚਿਰੌਕਨੀ ਅਤੇ ਪ੍ਰਬਲ ਇ’ਛਾ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਲਾਂਘੇ ਦੀ ਸਹੂਲਤ ਲਈ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਿਹੜੇ ਕਿ ਭਾਰਤੁਪਾਕਿਸਤਾਨ ਦੋਹਾਂ ਮੁਲਕਾਂ ਵਿਚ ਅਮਨੁਸ਼ਾਤੀ ਦੀ ਸਿਰਜਣਾ ਲਈ ਸਹਾਇਕ ਸਿੱਧ ਹੋ ਸਕਦੇ ਹਨ।
Punjab Post Daily Online Newspaper & Print Media