Friday, July 3, 2026

ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ

PPN1102201515

ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਸਥਾਨਕ ਐਫ਼.ਐਫ਼. ਰੋਡ ‘ਤੇ ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਇਕ ਪੰਜਾਬ ਰੋਡਵੇਜ਼ ਦੀ ਪੰਨ ਬੱਸ ਇਕ ਸਾਈਕਲ ਵਿੱਚ ਵੱਜ ਗਈ ਜਿਸ ਕਾਰਨ ਸਾਈਕਲ ਸਵਾਰ ਬਜ਼ੁਰਗ ਦੀ ਮੌਕੇ ‘ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਹੀਰੇਵਾਲਾ ਦਾ ਈਸ਼ਰ ਸਿੰਘ ਆਪਣੇ ਕਿਸੇ ਕੰਮਕਾਰ ਲਈ ਜਲਾਲਾਬਾਦ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਲਮੋਚੜ ਕਲਾਂ ਦੇ ਬੱਸ ਅੱਡੇ ਦੇ ਨੇੜੇ ਪਹੰਚਿਆ ਤਾਂ ਪੰਜਾਬ ਰੋਡਵੇਜ਼ ਦੀ ਪੰਨ ਬੱਸ (ਪੀ.ਬੀ.03ਏ.ਐਫ.6851) ਜੋ ਕਿ ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਨੂੰ ਜਾ ਰਹੀ ਸੀ, ਨਾਲ ਟਕਰਾ ਕੇ ਡਿਗ ਪਿਆ ਤੇ ਉਸ ਦਾ ਸਿਰ ਥੱਲੇ ਆਉਣ ਨਾਲ ਖੋਪਰੀ ਫਿਸ ਗਈ। ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ।ਜਿਸ ਦੀ ਪਸ਼ਾਨ ਉੱਥੋ ਦੇ ਰਾਹ ਗੀਰ ਲੋਕਾ ਦੇ ਦੱਸਣ ਅਨੁਸਾਰ ਇਸਰ ਸਿੰਘ ਪਿੰਡ ਹੀਰੇ ਵਾਲਾ ਦੀ ਹੋਈ। ਉਸ ਮੋਕੇ ਪਿੰਡ ਲਮੋਚੜ ਕਲਾਂ ਦੇ ਸਰਪੰਚ ਭਜਨ ਸਿੰਘ ਵਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਤੇ ਮੌਕੇ ‘ਤੇ ਸਦਰ ਥਾਣਾ ਜਲਾਲਾਬਾਦ ਦੇ ਏ.ਐਸ.ਆਈ. ਗੁਰਸੇਵਕ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਤੇ ਉਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply