ਰੈਣ ਬਸੇਰਿਆਂ ਦਾ ਮਾਮਲਾ ਮਾਨਯੋਗ ਅਦਾਲਤ ਵਿਚ ਵਿਚਾਰ ਅਧੀਨ-ਇਲਾਕਾ ਨਿਵਾਸੀ

ਛੇਹਰਟਾ, 11 ਫਰਵਰੀ (ਕੁਲਦੀਪ ਸਿੰਘ ਨੋਬਲ) – 1982 ਦੇ ਦਹਾਕੇ ਦੇ ਦੋਰਾਨ ਜਦ ਪੰਜਾਬ ਦੇ ਵਿਚ ਅੱਤਵਾਦੀ ਸ਼ਿਖਰ ਸਰਗਰਮੀਆਂ ਜੌਰਾਂ ਤੇ ਸਨ, ਉਸ ਸਮੇਂ ਸੂਰਤਾ ਸਿੰਘ ਰੋਡ ਨਜਦੀਕ ਖਾਲਸਾ ਕਾਲਜ ਵਾਲੇ ਪਾਸੇ ਤੋਂ ਉੱਜੜ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਉਸ ਸਮੇਂ ਦੀ ਵੀਰਾਨ (ਕਬੀਰ ਪਾਰਕ) ਅੱਵਧ ਨਗਰ ਜਮੀਨ ਤੇ ਕੁੱਲ ਹਿੰਦ ਕਾਂਗਰਸ ਦੇ ਤੱਤਕਾਲੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਤੇ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਉਸ ਸਮੇਂ ਦੇ ਚੇਅਰਮੈਨ ਦੇ ਸਾਂਝੇ ਯਤਨਾਂ ਤੇ ਤਰਸ ਦੇ ਆਧਾਰ ਤੇ ਕਾਬਜ ਹੋਏ ਗਰੀਬੀ ਹੇਂਠਾਂ ਤੋਂ ਰਹਿ ਕੇ ਗੁੱਜਰ ਬੱਸ਼ਰ ਕਰਨ ਵਾਲੇ ਬਾਸ਼ਿੰਦਿਆਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਤੇ ਇੰਪਰੂਵਮੈਂਟ ਟੱਰਸਟ ਦੀ ਮੋਜੂਦਾ ਅਫਸਰਸ਼ਾਹੀ ਦੇ ਵਲੋਂ ਘਰੋਂ ਬੇਘਰ ਕੀਤਾ ਜਾ ਰਿਹਾ ਹੈ, ਜਦਕਿ ਇੰਨਾਂ ਵਸਨੀਕਾਂ ਕੋਲ ਮਾਣਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਤੇ ਇਸ ਦਾ ਸਟੇਅ ਆਰਡਰ ਵੀ ਹੈ। ਇਸ ਦੇ ਬਾਵਜੂਦ ਵੀ ਨਿਗਮ ਵਲੋਂ ਉਸ ਜਗ੍ਹਾਂ ਤੇ ਇੰਪਰੂਵਮੈਂਟ ਟੱਰਸਟ ਦੇ ਬੌਰਡ ਲਗਾ ਕੇ ਕਬਜਾ ਕਰਨ ਦੀ ਨਿਯਤ ਨਾਲ ਇੰਨਾਂ ਗਰੀਬਾਂ ਨੂੰ ਇਸ ਜਗ੍ਹਾਂ ਤੋਂ ਬੇਘਰ ਕੀਤਾ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਇੰਪਰੂਵਮੈਂਟ ਟਰੱਸਟ ਖਿਲਾਫ ਨਾਅਰੇਬਾਜੀ ਕਰਦੇ ਹੋਏ ਦੱਸਿਆ ਕਿ ਪਿਛਲੇ 18 ਦਸੰਬਰ 2013 ਨੂੰ ਵੀ ਇੰਨਾਂ ਅਧਿਕਾਰੀਆ ਵਲੋਂ ਇਸ ਜਗ੍ਹਾਂ ਤੇ ਕਬਜਾ ਕਰਨ ਲਈ ਭਾਰੀ ਪੁਲਸ ਨਾਲ ਅੱਧੀ ਰਾਤ ਨੂੰ ਸਾਨੂੰ ਘਰੋਂ ਬੇਘਰ ਕੀਤਾ ਗਿਆ ਸੀ, ਜਿਸ ਦੌਰਾਨ ਇਲਾਕਾ ਨਿਵਾਸੀਆ ਦੇ ਸਖਤ ਵਿਰੌਧ ਤੇ ਆਤਮ ਹੱਤਿਆ ਦੀ ਧਮਕੀ ਤੋਂ ਬਾਅਦ ਨਿਗਮ ਪ੍ਰਸ਼ਾਸਨ ਮੋਕੇ ਤੋਂ ਚਲਾ ਗਿਆ ਸੀ, ਜਿਸ ਤੋਂ ਬਾਅਦ ਉਨਾਂ ਨੂੰ ਅਦਾਲਤ ਵਲੋਂ ਇਸ ਜਗ੍ਹਾਂ ਦਾ ਸਟੇਅ ਆਰਡਰ ਵੀ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਾਲ ਹੀ ਇਹ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਗਰੀਬੀ ਰੇਖਾਂ ਤੋਂ ਹੇਂਠਾਂ ਰਹਿਣ ਵਾਲੇ ਹਜਾਰਾਂ ਗਰੀਬਾਂ ਨੂੰ ਰੈਣ ਬਸੇਰੇ ਨਸੀਬ ਕਰੇਗੀ, ਪਰ ਕਬੀਰ ਪਾਰਕ ਵਿਖੇ ਪ੍ਰਸ਼ਾਸਨ ਵਲੋਂ ਇਹ ਕਾਂਡ ਜਿੱਥੇ ਸੁਖਬੀਰ ਬਾਦਲ ਦੇ ਬਿਆਨਾਂ ਨੂੰ ਮੂੰਹ ਚਿੜਾ ਰਿਹਾ ਹੈ ਉੱਥੇ ਸਰਕਾਰ ਤੇ ਟਰੱਸਟ ਦੀ ਕਾਰਜਸ਼ੈਲੀ ਤੇ ਵੀ ਕਈ ਤਰਾਂ ਦੇ ਪ੍ਰਸ਼ਨ ਚਿੰਨ ਲਗਾ ਰਿਹਾ ਹੈ। ਪੀੜਤ ਰਾਜਬੀਰ, ਰਮੇਸ਼ ਕੁਮਾਰ, ਨੰਦ ਲਾਲ, ਅਜੇ ਕੁਮਾਰ, ਬਸ਼ੀਰ ਖਾਨ, ਰਾਮ ਕੁਮਾਰ, ਸ਼ਾਂਤੀ ਦੇਵੀ, ਉਰਮੀਲਾ ਦੇਵੀ, ਪ੍ਰਵੀਨ ਆਦਿ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਪਿਛਲੇ ਸਾਲ ਵੀ ਉਨਾਂ ਦਾ ਘਰ-ਘਾਟ ਉੱਜੜਣ ਤੋਂ ਬਾਅਦ ਰਹਿਣ ਸਹਿਨ ਲਈ ਕੁੱਝ ਨਹੀ ਬੱਚਿਆ ਸੀ। ਉਨਾਂ ਦੱਸਿਆ ਕਿ ਅਜੇ ਤੱਕ ਉਹ ਇਸ ਪਰੇਸ਼ਾਨੀ ਤੌਰ ਬਾਹਰ ਨਹੀ ਆਏ ਸਨ ਕਿ ਹੁਣ ਫਿਰ ਇੰਪਰੂਵਮੈਂਟ ਟਰੱਸਟ ਵਲੋਂ ਉਨਾਂ ਦੀ ਜਗ੍ਹਾਂ ਤੇ ਕਬਜਾ ਕਰਨ ਲਈ ਉਨਾਂ ਦੀ ਟੀਮ ਇਲਾਕਾ ਨਿਵਾਸੀਆ ਨੂੰ ਇਹ ਜਗ੍ਹਾਂ ਖਾਲੀ ਕਰਨ ਦੀਆਂ ਧਮਕੀਆਂ ਦੇ ਰਹੀ ਹੈ। ਉਨਾ ਕਿਹਾ ਕਿ ਟਰੱਸਟ ਵਲੋਂ ਨਜਦੀਕ ਹੀ ਖਾਲੀ ਪਲਾਟ ਦੀ ਕੁੱਝ ਜਗ੍ਹਾਂ ਤੇ ਕਬਜਾ ਕਰ ਲਿਆ ਗਿਆ ਹੈ ਤੇ ਹੁਣ ਉਹ ਸਾਨੂੰ ਵੀ ਇਸ ਜਗ੍ਹਾਂ ਤੋਂ ਕੱਢਣ ਦੀ ਕੌਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਉਨਾਂ ਨੇ ਆਪਣੀ ਹਿੰਮਤ ਤੇ ਤਾਕਤ ਦੇ ਵਿਚ ਆਪਣੀ ਮਿਹਨਤ ਮਜਦੂਰੀ ਦੀ ਕਮਾਈ ਸ਼ਾਮਿਲ ਕਰਕੇ ਇਹ ਰੈਣ ਬਸੇਰਿਆਂ ਨੂੰ ਬਣਾਇਆ ਹੈ ਤੇ ਇਸ ਨੂੰ ਕਿਸੇ ਵੀ ਕਿਮਤ ਤੇ ਉੱਜੜਣ ਨਹੀ ਦੇਣਗੇ। ਉਨਾਂ ਕਿਹਾ ਕਿ ਮੋਕਾ ਪ੍ਰਸਤ ਸਰਕਾਰਾਂ ਸਾਡੇ ਘਰਾਂ ਨੂੰ ਤੇ ਬਾਰ ਬਾਰ ਢਹਿ ਢੇਰੀ ਕਰ ਸਕਦੀਆਂ ਹਨ ਪਰ ਉਨਾਂ ਦੇ ਹੋਂਸਲੇ ਕਦੇ ਵੀ ਪਸਤ ਨਹੀ ਕਰ ਸਕਦੀਆਂ। ਉਨਾਂ ਦੱਸਿਆਂ ਕਿ ਦੇ ਰੈਣ ਬਸੇਰਿਆਂ ਦਾ ਮਾਣਯੋਗ ਅਦਾਲਤ ਵਿਚ ਮਾਮਲਾ ਵਿਚਾਰ ਅਧੀਨ ਹੈ। ਇਲਾਕਾ ਨਿਵਾਸੀਆਂ ਨੇ ਕੇਂਦਰ ਸਰਕਾਰ ਤੇ ਮਾਣਯੋਗ ਅਦਾਲਤ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿਚ ਦਖਲਅੰਦਾਜੀ ਦੇ ਕੇ ਉਨਾਂ ਨੂੰ ਇਸ ਸਮੱਸਿਆ ਤੇ ਪਰੇਸ਼ਾਨੀ ਤੋਂ ਨਿਜਾਤ ਦਵਾਉਣ।
Punjab Post Daily Online Newspaper & Print Media