
ਅੰਮ੍ਰਿਤਸਰ, 16 ਫਰਵਰੀ (ਜਗਦੀਪ ਸਿੰਘ ਸੱਗੂ) – ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪਸਭਾ, ਪੰਜਾਬ ਅਤੇ ਕੇਂਦਰੀ ਆਰੀਆ ਸਭਾ, ਅੰਮ੍ਰਿਤਸਰ ਅਤੇ ਸਾਰੀਆਂ ਡੀ. ਏ. ਵੀ ਸੰਸਥਾਵਾਂ ਦੁਆਰਾ ਗੋਲਬਾਗ ਵਿੱਚ ਰਿਸ਼ੀ ਬੋਧ ਉਤਸਵ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਮਾਨਯੋਗ ਆਰੀਆ ਰਤਨ ਸ਼੍ਰ੍ਰੀ. ਪੂਨਮ ਸੂਰੀ ਜੀ (ਪ੍ਰਧਾਨ, ਡੀ. ਏ. ਵੀ. ਪ੍ਰਬੰਧਕ ਕਰਤਾ ਸਮਿਤੀ ਅਤੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ, ਨਵੀਂ ਦਿੱਲੀ) ਅਤੇ ਸ਼੍ਰੀਮਤੀ ਮਨੀ ਸੂਰੀ ਜੀ ਨੇ ਇਸ ਮੌਕੇ ਤੇ ਆ ਕੇ ਇਸ ਉਤਸਵ ਨੂੰ ਹੋਰ ਖਾਸ ਬਣਾਇਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਹਵਨ ਯੱਗ ਦੇ ਨਾਲ ਹੋਈ।ਵੈਦਿਕ ਹਵਨ ਯੱਗ ਤੋਂ ਬਾਅਦ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਸੰਗੀਤ ਵਿਭਾਗ ਦੇ ਮੁੱਖੀ ਸ਼੍ਰੀਮਤੀ ਰੀਤੂ ਸ਼ਰਮਾ, ਸ਼੍ਰੀ. ਵਿਜੈ ਮਹਿਕ ਅਤੇ ਵਿਦਿਆਰਥਣਾਂ ਨੇ ਮਹਾਂਰਿਸ਼ੀ ਦਯਾਨੰਦ ਦੇ ਜੀਵਨ ਤੇ ਆਧਾਰਿਤ ਭਜਨ ਗਾਇਨ ਕਰਕੇ ਇਸ ਸਮੇਂ ਨੂੰ ਹੋਰ ਆਨੰਦਮਈ ਬਣਾ ਦਿੱਤਾ।ਸ਼੍ਰੀ ਜੇ. ਪੀ. ਸ਼ੂੁਰ ਜੀ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਤੇ ਸ਼੍ਰੀ ਪੂਨਮ ਸੂਰੀ ਜੀ ਨੇ ਰਿਸ਼ੀ ਗਾਥਾ ਨਾਂ ਦੀ ਪੁਸਤਕ ਦਾ ਸ਼ੁਭ ਉਦਘਾਟਨ ਕੀਤਾ ਅਤੇ ਵੈਦਿਕ ਝੰਡਾ ਲਹਿਰਾ ਕੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਗਾਜ਼ ਕੀਤਾ। ਇਹ ਯਾਤਰਾ ਗੋਲਬਾਗ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖੋ ਵੱਖ ਹਿੱਸਿਆਂ ਤੋਂ ਹੁੰਦੇ ਹੋਏ ਆਰੀਆ ਸਮਾਜ, ਸ਼ਕਤੀ ਨਗਰ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੇ ਮਾਧਿਅਮ ਨਾਲ ਮਹਾਨ ਸਮਾਜ ਸੁਧਾਰਕ ਅਤੇ ਯੁੱਗ ਪੁਰਸ਼ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਆਦਰਸ਼ਾਂ, ਸਿੱਖਿਆਵਾਂ ਨੂੰ ਆਮ ਲੋਕਾਂ ਵਿੱਚ ਪ੍ਰਸਾਰਿਤ ਅਤੇ ਪ੍ਰਚਾਰਿਤ ਕੀਤਾ ਗਿਆ। ਸ਼੍ਰੀ. ਪੂਨਮ ਸੂਰੀ ਜੀ ਨੇ ਅੰਮ੍ਰਿਤਸਰ ਵਾਸੀਆਂ ਨੂੰੰ ਰਿਸ਼ੀ ਬੋਧ ਉਤਸਵ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਬੀ. ਬੀ. ਕੇ. ਡੀ. ਏ. ਵੀ. ਕਾਲਜ, ਡੀ. ਏ. ਵੀ. ਕਾਲਜ, ਡੀ. ਏ. ਵੀ ਕਾਲਜ ਫਾਰ ਐਜੂਕੇਸ਼ਨ, ਡੀ. ਏ. ਵੀ. ਪਬਲਿਕ ਸਕੂਲ, ਡੀ. ਏ. ਵੀ. ਇੰਟਰਨੈਸ਼ਨਲ, ਪੁਲਿਸ ਡੀ. ਏ. ਵੀ. ਸਕੂਲ, ਡੀ. ਏ. ਵੀ. ਸੀ. ਸੈ. ਸਕੂਲ ਹਾਥੀ ਗੇਟ, ਸਰਸਵਤੀ ਸਕੂਲ, ਆਰੀਆ ਗਰਲਜ਼ ਸਕੂਲ ਡੀ. ਏ. ਵੀ. ਸੰਸਥਾਵਾਂ ਅਤੇ ਆਰੀਆ ਸਮਾਜ ਸ਼ਕਤੀਨਗਰ, ਆਰੀਆ ਸਮਾਜ ਲੋਹਗੜ੍ਹ, ਆਰੀਆ ਸਮਾਜ ਸ਼ਰਧਾਨੰਦ ਬਜ਼ਾਰ, ਆਰੀਆ ਸਮਾਜ ਮਾਡਲ ਟਾਊਨ, ਪੁਤਲੀਘਰ, ਹਰੀਪੁਰਾ ਆਦਿ ਸਾਰੇ ਆਰੀਆ ਸਮਾਜਾਂ ਨੇ ਜਾਤੀਵਾਦ, ਭ੍ਰਿਸ਼ਟਾਚਾਰ, ਪ੍ਰਦੂਸ਼ਣ, ਭਰੂਣ ਹੱਤਿਆ, ਦਹੇਜ਼ ਪ੍ਰਥਾ, ਔਰਤਾਂ ਵਿਰੋਧੀ ਹਿੰਸਾ ਆਦਿ ਸਮਾਜਕ ਬੁਰਾਈਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਕੇ ਵਿਸ਼ਵ ਕਲਿਆਣ ਦਾ ਸੰਦੇਸ਼ ਪ੍ਰਸਾਰਿਤ ਕੀਤਾ।
ਸ਼੍ਰੀ ਪੂਨਮ ਸੂਰੀ ਜੀ ਨੇ ਆਪਣੇ ਭਾਸ਼ਣ ਦੌਰਾਨ ਮੌਜੂਦ ਵਿਦਿਆਰਥੀਆਂ ਨੂੰ ਮਹਾਂਰਿਸ਼ੀ ਦਯਾਨੰਦ ਦੀ ਸਿੱਖਿਆਵਾਂ ਅਤੇ ਵੈਦਿਕ ਸੰਸਕ੍ਰਿਤੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਕਿਹਾ ਕਿ ਵੈਦਿਕ ਹਵਨ ਯੱਗ ਦਾ ਮਹੱਤਵ ਵਾਤਾਵਾਰਨ ਸ਼ੁੱਧੀ ਹੈ ਅਤੇ ਨਾਲ ਹੀ ਕਿਹਾ ਕਿ ਜੋ ਵੀ ਕੰਮ ਮਨ ਦੀ ਪਵਿੱਤਰਤਾ ਨਾਲ ਕੀਤਾ ਜਾਵੇ ਅਸਲ ਵਿਚ ਉਹੀ ਕਰਮ ਯੱੱਗ ਹੈ। ਸ਼੍ਰੀ ਜੇ. ਪੀ. ਸ਼ੂਰ ਨੇ ਇਸ ਮੌਕੇ ਤੇ ਕਿਹਾ ਕਿ ਦੇਸ਼ ਵਿੱਚ ਫੈਲੀਆਂ ਕੁਰੀਤੀਆਂ ਦਾ ਪੂਰਨ ਤੌਰ ਤੇ ਨਾਸ਼ ਕਰਨ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ।
ਸੁਆਮੀ ਸਦਾਨੰਦ ਅਤੇ ਸੁਆਮੀ ਸੂਰਯਦੇਵ ਨੇ ਆਪਣੇ ਬੋਲਬਚਨਾਂ ਨਾਲ ਸਭ ਦਾ ਧੰਨਵਾਦ ਕੀਤਾ।ਇਸ ਅਵਸਰ ਉਤੇ ਡਾ. ਐਸ. ਕੇ. ਸਾਮਾ (ਉਪ ਪ੍ਰਧਾਨ ਕਾਲਜ ਪ੍ਰਬੰਧਕੀ ਸਮਿਤੀ, ਨਵੀਂ ਦਿੱਲੀ), ਸ਼੍ਰੀ ਪ੍ਰਬੋਧ ਮਹਾਜਨ (ਉਪ ਪ੍ਰਧਾਨ ਕਾਲਜ ਪ੍ਰਬੰਧਕੀ ਸਮਿਤੀ, ਨਵੀਂ ਦਿੱਲੀ) ਸ਼੍ਰੀ ਬਾਲ ਕ੍ਰਿਸ਼ਨ ਮਿੱਤਲ (ਸੈਕਟਰੀ, ਕਾਲਜ ਮੈਨਜਿੰਗ ਕਮੇਟੀ, ਨਵੀਂ ਦਿੱਲੀ), ਸ਼੍ਰੀ ਸਤਿਯਪਾਲ ਆਰੀਆ (ਸੈਕਟਰੀ ਕਾਲਜ ਮੈਨਜਿੰਗ ਕਮੇਟੀ, ਨਵੀਂ ਦਿੱਲੀ), ਸ਼੍ਰੀ ਆਰ. ਐਸ. ਸ਼ਰਮਾ (ਜਨਰਲ ਸੈਕਟਰੀ, ਕਾਲਜ ਮੈਨਜਿੰਗ ਕਮੇਟੀ, ਨਵੀਂ ਦਿੱਲੀ), ਸ਼੍ਰੀ ਅਰਵਿੰਦ ਘਈ (ਪ੍ਰਧਾਨ, ਆਰੀਆ ਸਮਾਜ ਮਾਡਲ ਟਾਊਨ, ਜਲੰਧਰ), ਸ਼੍ਰੀ. ਏ. ਕੇ. ਅਧਲੱਖਾ (ਡਾਇਰੈਕਟਰ ਕਮੇਟੀ, ਨਵੀਂ ਦਿੱਲੀ), ਸ਼੍ਰੀ ਜੇ. ਪੀ. ਸ਼ੂੁਰ (ਮੰਤਰੀ, ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪਸਭਾ, ਪੰਜਾਬ ਅਤੇ ਡਾਇਰੈਕਟਰ, ਪੀ. ਐਸ. ੀ) ਪ੍ਰਿੰਸੀਪਲ ਡਾ. (ਸ੍ਰੀਮਤੀ) ਨੀਲਮ ਕਾਮਰਾ (ਪ੍ਰਧਾਨ, ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪਸਭਾ, ਪੰਜਾਬ), ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ, ਸ਼੍ਰੀ ਸੁਦਰਸ਼ਨ ਕਪੂਰ, ਸ਼੍ਰੀ ਜੇ. ਕੇ. ਲੁਥਰਾ, ਪ੍ਰਿੰਸੀਪਲ. ਅੰਜਨਾ ਗੁਪਤਾ, ਪ੍ਰਿੰਸੀਪਲ. ਅਜੇ ਬੇਰੀ, ਪ੍ਰਿੰਸੀਪਲ. ਸ਼ਬਨਮ ਹਾਂਡਾ, ਪ੍ਰਿੰਸੀਪਲ. ਸੰਜੀਵ ਕੌਛੜ, ਸੁਆਮੀ ਸੂਰਯਦੇਵ ਜੀ, ਸੁਆਮੀ ਸਤਿਆਨੰਦ ਜੀ, ਪ੍ਰਿੰਸੀਪਲ. ਪਰਮਜੀਤ ਕੁਮਾਰ, ਪ੍ਰਿੰਸੀਪਲ. ਸਿਮੀ ਲੂਥਰਾ, ਪ੍ਰਿੰਸੀਪਲ. ਲੀਨਾ ਬੱਤਰਾ, ਸ਼੍ਰੀ. ਦਰਸ਼ਨ ਕੁਮਾਰ, ਸ਼੍ਰੀ. ਰਾਕੇਸ਼ ਮਹਿਰਾ, ਮਿਸਿਜ਼ ਲਕਸ਼ਮੀ ਕਾਂਤਾ ਚਾਵਲਾ ਸ਼੍ਰੀ. ਹੀਰਾ ਲਾਲ ਕੰਧਾਰੀ, ਸ਼੍ਰੀ ਇੰਦਰਪਾਲ ਆਰੀਆ, ਸ਼੍ਰੀ. ਸਤੀਸ਼ ਸੂਦ, ਸ਼੍ਰੀ. ਇੰਦਰਜੀਤ ਆਰੀਆ, ਸ਼੍ਰੀਮਤੀ. ਕਿਰਨ, ਪ੍ਰਿੰਸੀਪਲ ਨਿਸ਼ੀ ਬਾਲਾ, ਪ੍ਰਿੰਸੀਪਲ. ਸੁਨੀਤਾ, ਆਰੀਆ ਯੁਵਤੀ ਸਭਾ, ਸੁਆਮੀ ਦਯਾਨੰਦ ਅਧਿਐਨ ਕੇਂਦਰ ਦੇ ਮੈਂਬਰਾਂ ਤੋਂ ਇਲਾਵਾ ਪੰਜਾਬ ਦੇ ਸਾਰੇ ਡੀ. ਏ. ਵੀ. ਸੰਸਥਾਵਾਂ, ਆਰੀਆ ਸਮਾਜ ਦੇ ਪਦ ਅਧਿਕਾਰੀ ਅਤੇ ਭਜਨ ਮੰਡਲੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media