
ਅੰਮ੍ਰਿਤਸਰ, 16 ਫਰਵਰੀ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (1) ਜੋ ਕਿ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਚਲ ਰਿਹਾ ਹੈ, ਜਿਸ ਵਿੱਚ ਆਈ ਮੈਟਰਿਕਸ ਵਰਲਡਵਾਈਡ ਵਲੋਂ ਜਿਲਾ ਪ’ਧਰੀ ਬਰੇਨ ਚੈਂਪੀਅਨਸ਼ਿਪ ਦੇ ਮੁਕਾਬਲੇ ਪਿ੍ਰੰਸੀਪਲ ਜਸਲੀਨ ਕੌਰ ਦੀ ਅਗਵਾਈ ਹੇਠ ਕਰਵਾਏ ਗਏ, ਜਿਸ ਵਿੱਚ ੩੭੦ ਬੱਚਿਆਂ ਨੇ ਹਿੱਸਾ ਲਿਆ।ਇਹਨਾਂ ਵਿਚੋਂ ਸਰਵ ਸ਼ਕਤੀ ਸਕੂਲ ਤੋਂ 80 ਬ’ਚਿਆਂ ਅਤੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ 290 ਬੱਚਿਆਂ ਨੇ ਹਿੱਸਾ ਲਿਆ।ਬੱਚਿਆਂ ਨੇ ਅਬੇਕਸ ਅਤੇ ਮੈਮਰੀ ਦਾ ਪ੍ਰਦਰਸ਼ਂ ਕੀਤਾ। 90 ਸਵਾਲਾਂ ਦਾ ਪੇਪਰ 8-10 ਮਿੰਟਾਂ ਵਿੱਚ ਕਰਕੇ ਬ’ਚਿਆਂ ਨੇ ਆਪਣੇ ਤੁਰੰਤ ਕੈਲਕੂਲੇਸ਼ਨ ਅਤੇ ਦਿਮਾਗੀ ਸ਼ਕਤੀ ਦਾ ਹੁਨਰ ਵਿਖਾਇਆ।ਇਨ੍ਹਾਂ ਵਿੱਚੋ ਪਹਿਲੇ ਪ’ਧਰ ਦੇ ਮੁਕਾਬਲੇ ਵਿੱਚ ਮਨਦੀਪ ਕੌਰ ਨੇ ਪਹਿਲਾ, ਅਭੀ ਸੈਨੀ ਨੇ ਦੂਸਰਾ, ਗਗਨਦੀਪ ਸਿੰਘ ਤੀਸਰਾ, ਪਾਹੁਲਪ੍ਰੀਤ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ।ਦੂਜੇ ਪ’ਧਰ ਦੇ ਮੁਕਾਬਲੇ ਵਿੱਚ ਦਿਲਪ੍ਰੀਤ ਕੌਰ ਨੇ ਪਹਿਲਾ, ਕਰਨਬੀਰ ਸਿੰਘ ਨੇ ਦੂਸਰਾ, ਕਵੰਲਪ੍ਰੀਤ ਨੇ ਤੀਸਰਾ, ਕਮਲ ਵਾਧਵਾ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ।ਤੀਜੇ ਪ’ਧਰ ਦੇ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਤਰਨਪਾਲ ਸਿੰਘ ਨੇ ਦੂਸਰਾ, ਸਿਮਰਜੀਤ ਸਿੰਘ ਨੇ ਤੀਸਰਾ, ਅਜੇਪਾਲ, ਜਪਵਿੰਦਰਜੀਤ, ਸਿਮਰਪ੍ਰੀਤ ਕੌਰ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ।ਇਸ ਮੌਕੇ ਤੇ ਖਾਸ ਤੌਰ ਤੇ ਸ. ਰਜਿੰਦਰ ਸਿੰਘ ਰਾਣਾ ਅਤੇ ਪ੍ਰਿੰਸੀਪਲ ਜਸਲੀਨ ਕੌਰ ਨੇ ਬੱਚਿਆਂ ਦੀ ਖੂਬ ਸ਼ਲਾਘਾ ਕੀਤੀ ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media