Saturday, September 12, 2026

ਉਧਮ ਐਮਰਜੈਂਸੀ ਬੱਲਡ ਡੋਨੇਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਵਲੋਂ ਮੈਂਬਰਸ਼ਿਪ ਸ਼ੁਰੂ

PPN2202201507

ਅੰਮ੍ਰਿਤਸਰ, 22 ਫਰਵਰੀ (ਸਾਜਨ) – ਉਧਮ ਐਮਰਜੈਂਸੀ ਬੱਲਡ ਡੋਨੇਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾਂ ਕੋਆਰਡੀਨੇਟਰ ਕਰਨਵੀਰ ਕੰਬੋਜ ਦੀ ਅਗਵਾਈ ਵਿੱਚ ਗੁਰੂਆਂ ਦੀ ਇਤਿਹਾਸਿਕ ਧਰਤੀ ਵਿੱਚ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਗਿਆ।ਜਿਲ੍ਹਾ ਕੋਆਡੀਨੇਟਰ ਕਰਨਵੀਰ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਐਸੋਸੀਏਸ਼ਨ ਵਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਵਿੱਚ 350 ਦੇ ਕਰੀਬ ਲੋਕਾਂ ਦੀ ਮੈਂਬਰਸ਼ਿਪ ਭਰੀ ਗਈ ਹੈ, ਜਿਸ ਦਾ ਮੁੱਖ ਟੀਚਾ ਗਰੀਬ ਲੋਕਾਂ ਦੀ ਸੇਵਾ ਕਰਨਾ ਹੈ।ਉਨ੍ਹਾਂ ਕਿਹਾ ਕਿ 72 ਦੇ ਕਰੀਬ ਜਰੂਰਤਮੰਦ ਮਰੀਜ਼ਾਂ ਨੂੰ ਐਸੋਸੀਏਸ਼ਨ ਵਲੋਂ ਖੂਨ ਦਾਨ ਕੀਤਾ ਗਿਆ ਹੈ ਅਤੇ 23 ਮਾਰਚ ਨੂੰ ਸ਼ਹੀਦ ਉਧਮ ਸਿੰਘ ਹਾਲ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਵਾਲੇ ਦਿਨ ਖੂੰਨਦਾਨ ਕੈਂਪ ਲਗਾਇਆ ਜਾਵੇਗਾ।ਉਨਾਂ ਕਿਹਾ ਕਿ ਮੈਂਬਰਸ਼ਿਪ ਲਈ ਕਿਸੇ ਵੀ ਤਰਾਂ ਦੀ ਕੋਈ ਫੀਸ ਨਹੀਨ ਰੱਖੀ ਗਈ ਹੈ, ਮੈਂਬਰ ਬਣਨ ਲਈ ਸਿਰਫ ਆਪਣਾ ਬਲੱਡ ਗਰੂਪ ਅਤੇ ਮੋਬਾਈਲ ਨੰਬਰ ਦੇਣ ਦੀ ਜਰੂਰਤ ਹੈ।ਇਸ ਮੌਕੇ ਹਰਲੀਨ ਹੁੰਦਲ, ਵਿਨੇ ਕੁਮਾਰ, ਪਵਨਪ੍ਰੀਤ ਕੋਰ, ਭਵਨੀਤ ਕੰਬੋਜ, ਅਦਿਤਿਆ ਦੇਵਗਨ, ਧੀਰਜ ਜੋਸ਼ੀ, ਅਜੇ ਲੂੱਥਰਾ, ਸੁਖਮਨੀ, ਅਰਸ਼ ਕੰਬੋਜ, ਅਕਸ ਨੂਰ, ਸਿਮਰਤ ਹੁੰਦਲ, ਰੁਪਿੰਦਰ, ਤਜਿੰਦਰ, ਦਾਨੀਸ਼ਬੀਰ ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply