Thursday, June 25, 2026

ਪੱਟੀ ਦੀਆਂ14 ਵਾਰਡਾ ਵਿੱਚ’ ਪੈਣ ਵਾਲੀਆਂ ਵੋਟਾਂ ਲਈ 28 ਬੂਥ -ਰਿਟਰਨਿੰਗ ਅਫਸਰ ਪੱਟੀ

PPN2302201523
ਪੱਟੀ, 23 ਫਰਵਰੀ (ਅਵਤਾਰ ਸਿੰਘ ਢਿਲੋਂ / ਰਣਜੀਤ ਮਾਹਲਾ) – ਪੱਟੀ ਨਗਰ ਕੌਂਸਲ ਦੀਆਂ 25 ਫਰਵਰੀ ਨੂੰ ਹੋਣ ਵਾਲੀਆ ਚੋਣਾ ਸਬੰਧੀ ਬੂਥ ਤਿਆਰ ਕੀਤੇ ਜਾ ਰਹੇ ਹਨ।ਪੱਟੀ ਸ਼ਹਿਰ ਵਿੱਚ 14 ਵਾਰਡਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ 28 ਬੂਥਾ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ।ਇਸ ਸਬੰਧੀ ਐਸ.ਡੀ.ਐਮ ਪੱਟੀ-ਕਮ ਰਿਟਰਨਿੰਗ ਅਫਸਰ ਬਖਤਾਵਰ ਸਿੰਘ ਦੇ ਦਫਤਰ ਵਿਖੇ ਚੋਣਾਂ ਲਈ ਨਿਯੁਕਤ ਕੀਤੇ ਗਏ ਅਧਿਕਾਰੀਆ ਨੂੰ ਵੋਟਾ ਦੋਰਾਨ ਵਰਤੀਆ ਜਾਣ ਵਾਲੀਆ ਮਸ਼ੀਨਾ ਸਬੰਧੀ ਟ੍ਰੇਨਿੰਗ ਅਤੇ ਹਦਾਇਤਾ ਜਾਰੀ ਕੀਤੀਆ ਗਈਆ।ਸਤਨਾਮ ਸਿੰਘ ਤਹਿਸੀਲਦਾਰ ਪੱਟੀ ਵੱਲੋ ਚੋਣਾ ਸਬੰਧੀ ਡਿਉਟੀ ਦੀ ਜੁੰਮੇਵਾਰੀ ਸੌਂਪੀ ਗਈ।ਰਿਟਰਨਿੰਗ ਅਫਸਰ ਪੱਟੀ ਬਖਤਾਵਰ ਸਿੰਘ ਨੇ ਦੱਸਿਆ ਕਿ 28 ਬੂਥਾ ਉਪਰ ਹੋਣ ਵਾਲੀਆ ਚੋਣਾ ਸਬੰਧੀ ਤਿਆਰੀਆ ਅਤੇ ਪੁੱਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਸ਼ਹਿਰ ਦੀਆ 19 ਵਾਰਡਾ ਵਿਚੋ ਸਿਰਫ 13 ਵਾਰਡਾ ਅੰਦਰ ਹੀ ਚੋਣਾ ਹੋਣਗੀਆ, ਕਿਉਂਂਕਿ ਪੰਜ ਵਾਰਡਾਂ ਵਿੱਚ ਪਹਿਲਾ ਹੀ ਅਕਾਲੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋ ਚੁੱਕੇ ਹਨ।ਉਨਾਂ ਦੱਸਿਆ ਕਿ ਸ਼ਹਿਰ ਦੀਆਂ 2, 3, 4, 6, 7, 9, 10, 11, 14, 15, 16, 17, 18 ਅਤੇ 19 ਵਾਰਡਾਂ ਲਈ 28 ਬੂਥ ਬਣਾਏ ਗਏ ਹਨ।ਹਰੇਕ ਬੂਥ ਅੰਦਰ 2-2 ਪੋਲਿੰਗ ਬੂਥ ਬਣਾਏ ਗਏ ਹਨ।ਜਿਸ ਵਿੱਚ 2 ਵਾਰਡ ਲਈ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਰਲਾ ਸਿੰਘ, ਵਾਰਡ ਨੰ 3 ਲਈ ਦਫਤਰ ਪਾਵਰ ਕੋਮ ਕਾਰਪੋਰੇਸ਼ਨ ਲਿਮ., 4 ਲਈ ਸਰਕਾਰੀ ਐਲੀਮੈਂਟਰੀ ਸਕੂਲ ਪੁਰਾਣਾ ਕੈਰੋਂ ਰੋਡ, 6 ਅਤੇ 7 ਲਈ ਸਰਕਾਰੀ ਐਲੀਮੈਂਟਰੀ ਸਕੂਲ ਤਾਰਾ ਵਾਲਾ, 9 ਲਈ ਸਰਕਾਰੀ ਐਲੀਮੈਂਟਰੀ ਸਕੂਲ ਨੰ 4 ਨੇੜੇ ਸ਼ਿਵਾਲਾ ਮੰਦਰ, 10 ਲਈ ਆਰੀਆ ਸਕੂਲ, 11, 14 ਅਤੇ 15 ਲਈ ਡੀ.ਏ.ਵੀ ਸੀ.ਸੈ. ਸਕੂਲ, 16 ਅਤੇ 18 ਲਈ ਸਰਕਾਰੀ ਸੀ.ਸੈ. ਸਕੂਲ ਲੜਕੇ, 17 ਅਤੇ 19 ਲਈ ਸਰਕਾਰੀ ਐਲੀਮੈਂਟਰੀ ਸਕੂਲ ਗਾਰਡਨ ਕਲੌਨੀ ਪੱਟੀ ਵਿਖੇ ਬੂਥ ਬਣਾਏ ਗਏ ਹਨ।ਉਹਨਾਂ ਕਿਹਾ ਕਿ 25 ਫਰਵਰੀ ਨੂੰ ਅਮਨ ਸ਼ਾਂਤੀ ਨਾਲ ਵੋਟਾ ਕਰਵਾਉਣ ਲਈ ਪ੍ਰਸ਼ਾਸ਼ਨ ਵੱਲੋ ਪੁੱਖਤਾ ਪ੍ਰਬੰਧ ਲਈ ਪੁਲਿਸ ਪ੍ਰਸ਼ਾਸ਼ਨ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ।

Check Also

ਐਮ.ਐਸ.ਐਮ.ਈ ਇਕਾਈਆਂ ਲਈ ਨੈਸ਼ਨਲ ਪੈਨਸ਼ਨ ਸਿਸਟਮ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ‘ਚ ਇੱਕ ਹੋਟਲ ਵਿਖੇ …

Leave a Reply