ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) -ਇੰਟੈਲੀਜੈਂਸ ਵਿੰਗ ਦੇ ‘ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ’ (ਐਸ.ਐਸ ਓ.ਸੀ) ਵਲੋਂ ਇਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪਾਕਿਸਤਾਨ ਲਈ ਜਾਸੂਸੀ ਦਾ ਕੰਮ ਕਰਦਾ ਸੀ। ਇੰਸਪੈਕਟਰ ਹਰਵਿੰਦਰਪਾਲ ਸਿੰਘ ਅਤੇ ਇੰਸਪੈਕਟਰ ਬਲਬੀਰ ਸਿੰਘ ਜੋ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਅਗਵਾਈ ਕਰ ਰਹੇ ਸਨ ਵਲੋਂ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਿਆਲਗੜ੍ਹ, ਪੁਲਿਸ ਥਾਣਾ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਨੂੰ ਇਕ ਸੂਚਨਾ ਦੇ ਅਧਾਰ ਤੇ ਭਵਾਨੀਗੜ੍ਹ, ਜਿਲਾ ਸੰਗਰੂਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਵਿਰੁੱਧ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਕਿ ਸੁਖਵਿੰਦਰ ਸਿੰਘ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਲਈ ਕੰਮ ਕਰਦਾ ਸੀ, ਜੋ ਭਾਰਤੀ ਫੌਜ ਦੀਆਂ ਗਤੀਵਿਧੀਆਂ ਤੇ ਵਾਹਨਾਂ ਦੀ ਆਵਾਜਾਈ ਦੀਆਂ ਫੋਟੋਆਂ, ਪਾਬੰਦੀਸ਼ੁਦਾ ਖੇਤਰਾਂ ਦੀਆਂ ਤਸਵੀਰਾਂ ਅਤੇ ਫੌਜ ਨਾਲ ਸਬੰਧਿਤ ਹੋਰ ਅਹਿਮ ਚੀਜਾਂ ਦੀ ਜਾਸੂਸੀ ਕਰਦਾ ਸੀ। ਉਨਾਂ ਅੱਗੇ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ 21 ਸਿੱਖ ਲਾਈਟ ਇੰਫੈਨਟਰੀ ਵਿਚੋਂ 2005 ਵਿਚ ਸੇਵਾਮੁਕਤ ਹੋਇਆ ਸੀ ਅਤੇ ਹੁਣ ਜ਼ਿਲ੍ਹਾ ਸੰਗਰੂਰ ਦੇ ਪਿੰਡ ਛੰਨੋ ਵਿਖੇ ਪ੍ਰਾਈਵੇਟ ਵੇਅਰਹਾਊਸ ਵਿਚ ਸੁਰੱਖਿਆ ਕਰਮੀ ਵਜੋਂ ਕੰਮ ਕਰ ਰਿਹਾ ਸੀ।ਉਸ ਨੂੰ ਪਾਕਿਸਤਾਨੀ ਇੰਟੈਸੀਜੈਸ ਦੇ ਇਕ ਅਧਿਕਾਰੀ ਵਲੋਂ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਸ਼ਾਮਿਲ ਕੀਤਾ ਗਿਆ ਸੀ ਤੇ ਉਸ ਦਾ ਕੋਡ ਨਾਂਅ ਸ਼ਰਮਾ ਜੀ ਰੱਖਿਆ ਗਿਆ।ਉਸ ਨੇ ਦੱਸਿਆ ਕਿ ਉਸ ਕੋਲੋਂ ਨਾਭਾ ਤੇ ਸੰਗਰੂਰ ਵਿਖੇ ਫੌਜ ਦੀਆਂ ਗਤੀਵਿਧੀਆਂ, ਭਾਰਤੀ ਪਾਸੇ ਵੱਲ ਫੌਜ ਵਲੋਂ ਤਿਆਰ ਕੀਤੇ ਜਾਂਦੇ ਬੰਕਰ, ਫੌਜੀ ਵਾਹਨਾਂ ਦੀਆਂ ਤਸਵੀਰਾਂ ਅਤੇ ਫੌਜੀ ਸਿਖਲਾਈ ਕੇਂਦਰਾਂ ਦੀ ਜਾਸੂਸੀ ਕਰਨ ਦਾ ਕੰਮ ਸੌਪਿਆ ਗਿਆ ਸੀ।
ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਲੋਂ ਸੁਖਵਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਹੋਰ ਪੁੱਛ ਪੜਤਾਲ ਲਈ ਉਸ ਦਾ ਰਿਮਾਂਡ ਹਾਸਿਲ ਕੀਤਾ ਗਿਆ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media