Sunday, September 13, 2026

ਬੈੈਂਕਾਂ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਦੇ ਸਮੁੱਚੇ ਖਾਤਾ ਧਾਰਕਾਂ ਨੂੰ ਡੈਬਿਟ ਕਾਰਡ ਜਲਦ ਜਾਰੀ ਕਰਨ-ਡਿਪਟੀ ਕਮਿਸ਼ਨਰ

Anindita Mitra DC
ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਮੁਲਕ ਦੇ ਹਰ ਵਾਸੀ ਨੂੰ ਬੈੈਂਕਿੰਗ ਅਤੇ ਬੀਮਾ ਸੁਵਿਧਾਵਾਂ ਤਹਿਤ ਲਿਆਉਣ ਲਈ ਵਿਆਪਕ ਪੱਧਰ ‘ਤੇ ਚੱਲ ਰਹੀ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਨੂੰ ਉਸਾਰੂ ਸਕੀਮ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਿਲ੍ਹੇ ਦੀਆਂ ਬੈੈਂਕਾਂ ਨੁੂੰ ਹਦਾਇਤ ਕੀਤੀ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਅੰਦਰ ਹਰ ਖਾਤਾ ਧਾਰਕ ਨੂੰ ਰੁਪਈਆ ਡੈਬਿਟ ਕਾਰਡ ਉਪਲਬਧ ਕਰਵਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣ ਤਾਂ ਜੋ ਇਸ ਯੋਜਨਾ ਤਹਿਤ ਇੱਕ ਲੱਖ ਤੱਕ ਦੇ ਬੀਮਾ ਕਵਰ ਅਤੇ ਹੋਰ ਸੁਵਿਧਾਵਾਂ ਤੋੋਂ ਕੋਈ ਯੋਗ ਵਿਅਕਤੀ ਵਾਂਝਾ ਨਾ ਰਹੇ।ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਜਾਇਜ਼ਾ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਬੈੈਂਕਾਂ ਦੇ ਕੋਆਰਡੀਨੇਟਿੰਗ ਅਫਸਰਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਹਰ ਹਾਊਸ ਹੋਲਡ ਦਾ ਬੈਂਕ ਖਾਤਾ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਤਹਿਤ ਖੋਲ੍ਹਿਆ ਜਾ ਚੁੱਕਾ ਹੈ ਜਿਸਦਾ ਲਾਭ ਹਰ ਲਾਭਪਾਤਰੀ ਤੱਕ ਜ਼ਮੀਨੀ ਪੱਧਰ ਉੱਪਰ ਪੁੱਜਦਾ ਕਰਨ ਲਈ ਖਾਤਾਧਾਰਕਾਂ ਨੂੰ ਰੁਪਈਆ ਡੈਬਿਟ ਕਾਰਡ ਹਾਲੇ ਤੱਕ ਨਹੀਂ ਜਾਰੀ ਹੋਏ ਉਨ੍ਹਾਂ ਨੂੰ 31 ਮਾਰਚ ਤੋੋਂ ਪਹਿਲਾਂ-ਪਹਿਲਾਂ ਇਹ ਕਾਰਡ ਜਾਰੀ ਕੀਤੇ ਜਾਣ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਉਹ ਖਾਤਾਧਾਰਕਾਂ ਨੂੰ ਇਸ ਗੱਲ ਤੋੋਂ ਵੀ ਜਾਗਰੂਕ ਕਰਨ ਕਿ ਇਸ ਸਕੀਮ ਦਾ ਲਾਭ ਤਾਂ ਹੀ ਮਿਲ ਸਕਦਾ ਹੈ ਜੇਕਰ ਰੁਪਈਆ ਡੈਬਿਟ ਕਾਰਡ ਨੂੰ 45 ਦਿਨ ਦੇ ਵਿੱਚ-ਵਿੱਚ ਓਪਰੇਸ਼ਨਲ ਕੀਤਾ ਜਾਵੇ। ਮੀਟਿੰਗ ਦੌਰਾਨ ਜ਼ਿਲ੍ਹਾ ਲੀਡ ਮੈਨੇਜਰ ਸ੍ਰੀ ਆਰ.ਸੀ.ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਕੁੱਲ 336994 ਹਾਊਸਹੋਲਡਸ ਦੇ ਖਾਤੇ ਇਸ ਯੋਜਨਾਂ ਤਹਿਤ ਖੋਲ੍ਹੇ ਜਾ ਚੁੱਕੇ ਹਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply