
ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਵਿੱਚ ਲੇਟ ਲਤੀਫੀ ਦਾ ਇਹ ਆਲਮ ਹੈ ਕਿ ਸਰਕਾਰੀ ਅਫਸਰ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ।ਸਰਕਾਰੀ ਅਫਸਰ ਦੁਪਿਹਰ ਦੇ ਸਮੇਂ ਜਾਂਾਦੇ ਤਾਂ ਸਮੇ ਤੋ ਪਹਿਲਾ ਹਨ ਪਰ ਰੋਟੀ ਖਾ ਕੇ ਵਾਪਸ ਆਉਣ ਦਾ ਕੋਈ ਟਾਇਮ ਨਹੀ ਹੈ।ਅੱਜ ਜਦੋ ਅਸੀ ਨਗਰ ਨਿਗਮ ਦੁਪਿਹਰ 1-00 ਵੱਜੇ ਪਹੁੰਚੇ ਤਾ ਸਾਰਾ ਸਟਾਫ ਲੰਚ ਟਾਇਮ ਤੇ ਸੀ।ਲੰਚ ਟਇਮ 1-00 ਤੋ 2-00 ਵਜੇ ਤੱਕ ਹੁੱਦਾ ਹੈ, ਪਰ ਨਿਗਮ ਦੇ ਸਟਾਫ ਦਾ ਲੰਚ ਟਾਇਮ ਤੋ 2-45 ਮਿੰਟ ‘ਤੇ ਆਉਦਾ ਹੈ, ਜਦੋ ਅਸੀ ਰਿਸ਼ੇਪਸ਼ਨ ਤੇ 2-30 ‘ਤੇ ਗਏ ਤਾਂ ਉਥੇ ਵੀ ਕੋਈ ਸਟਾਫ ਦਾ ਬੰਦਾ ਪਬਲਿਕ ਨੂੰ ਜਾਣਕਾਰੀ ਦੇਣ ਲਈ ਨਹੀ ਸੀ।ਨਿਗਮ ਵਿੱਚ ਜਨਮ ਸਰਟੀਫਿਕੇਟ ਲੈਣ ਆਏ ਲੋਕਾਂ ਦਾ ਤਾਂਤਾ ਲਗਾ ਹੋਇਆ ਸੀ ਤੇ ਲੋਕਾਂ ਦਾ ਕਹਿਣਾ ਸੀ ਕਿ ਉਨਾਂ ਨੂੰ 2-00 ਵਜੇ ਇਥੇ ਸਰਟੀਫਿਕੇਟ ਲੈਣ ਨੂੰ ਸੱਦਿਆ ਸੀ, ਪਰ ਇਥੇ ਕੋਈ ਵੀ ਹਾਜ਼ਰ ਨਹੀ ਹੈ।ਜਦੋ ਉਹ ਉਥੇ ਜਨਮ ਸਰਟੀਫਿਕੇਟ ਲੈਣ ਆਏ ਇਕ ਬਜੁੱਰਗ ਸੰਸਾਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਉਸ ਦੀ ਉਮਰ 76 ਸਾਲ ਹੈ ਤੇ ਉਹ ਆਪਣੀ ਪੋਤੀ ਦਾ ਸਰਟੀਫਿਕੇਟ ਲੈਣ ਆਇਆ ਹੈ ਤੇ ਇਹ ਉਸ ਦਾ ਚੌਥਾ ਚੱਕਰ ਹੈ, ਉਸ ਨੂੰ ਇਥੇ 2-00 ਵਜੇ ਦਾ ਟਾਇਮ ਦੇ ਕੇ ਸੱਦਿਆ ਜਾਦਾ ਹੈ, ਪਰ ਸਟਾਫ 2-30 ਤੋ ਪਹਿਲਾ ਨਹੀ ਆਉਦਾ।ਉਸ ਨੇ ਦੱਸਿਆ ਕਿ ਉਸ ਕੋਲੋ ਤੁਰਿਆ ਨਹੀ ਜਾਂਦਾ ਤੇ ਉਹ ਬੜੀ ਮੁਸ਼ਕਲ ਨਾਲ ਇਥੇ ਪਹੁੰਚਦਾ ਹੈ ਤੇ ਇਥੇ ਉਸ ਨੂੰ ਹਰ ਵਾਰੀ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੱਤਾ ਜਾਂਦਾ ਹੈ।ਜਦੋ ਉਸ ਨੇ ਉਥੇ ਇਸ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਜਵਾਬ ਮਿੱਲਿਆ ਕਿ 3-00 ਵਜੇ ਤੋ ਬਾਅਦ ਆਇੳ ਉਸ ਤੋ ਪਹਿਲਾਂ ਤੁਹਾਨੂੰ ਕੋਈ ਨਹੀ ਮਿਲਣਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media