ਅੰਮ੍ਰਿਤਸਰ 5 ਮਾਰਚ (ਗੁਰਪ੍ਰੀਤ ਸਿੰਘ)- – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੋਤਾ ਸਿੰਘ ਵੱਲੋਂ ਧਰਮ ਪਰਿਵਰਤਨ ਕਰਕੇ ਇਸਲਾਮ ਧਰਮ ਵਿੱਚ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਇਥੋਂ ਜਾਰੀ ਪੈ੍ਰਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਖ਼ਬਾਰੀ ਮਾਧਿਅਮ ਰਾਹੀਂ ਉਨ੍ਹਾ ਦੇ ਧਿਆਨ ਵਿੱਚ ਆਇਆ ਹੈ ਕਿ ਤੋਤਾ ਸਿੰਘ ਜੋ ਕੁਝ ਸਮਾਂ ਭਾਰਤ ਤੋਂ ਅਫਗਾਨਿਸਤਾਨ ਗਿਆ ਹੈ ਨੇ ਆਪਣਾ ਸਿੱਖ ਧਰਮ ਛੱਡ ਕੇ ਇਸਲਾਮ ਧਰਮ ਅਪਣਾਉਂਦਿਆਂ ਆਪਣਾ ਨਾਮ ਅਬਦੁਲ ਰਹਿਮਾਨ ਰੱਖ ਲਿਆ ਹੈ ਜੋ ਬਹੁਤ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਧਰਮ ਸਤਿਕਾਰਯੋਗ ਹਨ, ਪ੍ਰੰਤੂ ਇਸ ਤਰ੍ਹਾਂ ਪਿਤਾ ਪੁਰਖੀ ਧਰਮ ਵਿੱਚ ਪੈਦਾ ਹੋ ਕੇ ਦੂਸਰੇ ਧਰਮ ਵਿੱਚ ਪਰਿਵਰਤਨ ਹੋਣਾ ਵੀ ਕੋਈ ਸਿਆਣਪ ਨਹੀਂ।ਉਨ੍ਹਾਂ ਕਿਹਾ ਕਿ ਅਖ਼ਬਾਰੀ ਖਬਰ ਅਨੁਸਾਰ ਤੋਤਾ ਸਿੰਘ ਨੇ ਕਿਹਾ ਕਿ ਉਸ ਨੇ ਬਹੁਤ ਸਾਰੀ ਖੋਜ ਕਰਨ ਉਪਰੰਤ ਇਹ ਫੈਸਲਾ ਕੀਤਾ ਹੈ, ਜੇਕਰ ਉਸ ਨੇ ਇਸਲਾਮ ਧਰਮ ਬਾਰੇ ਖੋਜ ਕਰਕੇ ਜਾਣਕਾਰੀ ਹਾਸਲ ਕੀਤੀ ਹੈ।ਕਿਸੇ ਵੀ ਧਰਮ ਬਾਰੇ ਜਾਣਕਾਰੀ ਹਾਸਲ ਕਰਨਾ ਚੰਗੀ ਗੱਲ ਹੈ, ਪਰ ਸਾਨੂੰ ਲੱਗਦਾ ਹੈ ਪਿਤਾ ਪੁਰਖੀ ਧਰਮ ਤੋਂ ਆਗਿਆਨੀ ਹੋਣਾ ਵੀ ਵੱਡੀ ਬੇਸਮਝੀ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਸ਼ਾਨਾ ਮਤਾ ਇਤਿਹਾਸ ਕਿਸੇ ਤੋਂ ਲੁਕਿਆ ਨਹੀਂ।ਸਿੱਖ ਧਰਮ ਅਜਿਹਾ ਧਰਮ ਹੈ ਜੋ ਮਜਲੂਮ ਦੀ ਰੱਖਿਆ ਕਰਨ, ਆਪਸੀ ਵੰਡ ਕੇ ਛੱਕਣ ਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਤੋਤਾ ਸਿੰਘ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੰਡੇ ਬਾਟੇ ਦੀ ਪਾਹੁਲ ਬਖ਼ਸ਼ ਕੇ ਜਿਥੇ ਪੰਜ ਕਕਾਰਾਂ ਦੇ ਸਾਨੂੰ ਧਾਰਨੀ ਬਣਾਇਆ ਹੈ, ਉਥੇ ਨਿਆਰੇ ਖਾਲਸਾ ਪੰਥ ਦੀ ਅੱਡਰੀ ਪਹਿਚਾਣ ਵੀ ਦਿੱਤੀ ਹੈ, ਪਰ ਹੋ ਸਕਦਾ ਹੈ ਤੋਤਾ ਸਿੰਘ ਦਾ ਧਰਮ ਤਬਦੀਲ ਕਰਨ ਵਿੱਚ ਕੋਈ ਨਿੱਜੀ ਸਵਾਰਥ ਹੋਵੇ ਜੋ ਬਹੁਤ ਹੀ ਮੰਦਭਾਗਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media