ਹੁਸ਼ਿਆਰਪੁਰ, 11 ਮਾਰਚ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਦੀ ਚੌਣ ਭਾਰੀ ਹੰਗਾਮੇ ਹੇਠ ਹੋਈ।ਜਿਸ ਨਾਲ ਹੁਣ ਹੁਸ਼ਿਆਰਪੁਰ ਨੂੰ ਪਹਿਲਾ ਮੇਅਰ ਮਿਲ ਗਿਆ ਤੇ ਹਵਾਵਾਂ ਦੌਰ ਖਤਮ ਹੋ ਗਿਆ।ਅੱਜ ਹੋਈ ਮੇਅਰ ਦੀ ਚੋਣ ਵਿੱਚ ਸ਼ਿਵ ਸੂਦ ਤੇ ਨੀਤੀ ਤਲਵਾਰ ਸਿੰਘ ਵਿੱਚ ਮੁਕਾਬਲਾ ਹੋਇਆ, ਜਿਸ ਵਿੱਚ ਸ਼ਿਵ ਸੂਦ ਨੂੰ 31 ਤੇ ਨੀਤੀ ਤਲਵਾਰ ਸਿੰਘ ਨੂੰ 18 ਵੋਟਾ ਪਈਆ ਤੇ ਇਕ ਅਜਾਦ ਐਮ. ਸੀ ਉਮੀਦਵਾਰ ਮੋਨਿਕਾ ਨੇ ਵੋਟ ਨਹੀ ਕੀਤੀ।ਜਿਸ ਨਾਲ ਹੁਸ਼ਿਆਰਪੁਰ ਦੇ ਪਹਿਲੇ ਮੇਅਰ ਭਾਜਪਾ ਦੇ ਸ਼ਿਵ ਸੂਦ ਬਣੇ ਜੋ ਕਿ ਪਹਿਲਾ ਵੀ ਨਗਰ ਕੌਸਲ ਦੇ ਪ੍ਰਧਾਨ ਰਹੀ ਚੁੱਕੇ ਹਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਸੀਨੀਅਰ ਡਿਪਟੀ ਮੇਅਰ ਤੇ ਅਕਾਲੀ ਦਲ ਦੀ ਸ੍ਰੀਮਤੀ ਸ਼ੁਕਲਾ ਦੇਵੀ ਸ਼ਰਮਾ ਡਿਪਟੀ ਮੇਅਰ ਬਣੀ।ਜਿੱਤ ਦੀ ਖੁਸ਼ੀ ਵਿੱਚ ਨਗਰ ਨਿਗਮ ਦੇ ਬਾਹਰ ਅਕਾਲੀ ਭਾਜਪਾ ਸਮਰਥਕਾਂ ਨੇ ਲੱਡੂ ਵੰਡੇ ਤੇ ਭੰਗੜੇ ਪਾਏ।ਅਵਿਨਾਸ਼ ਰਾਏ ਖੰਨਾ ਦੇ ਗਰੁਪ ਤੇ ਸੂਦ ਗਰੁਪ ਭਾਰੀ ਰਿਹਾ। ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾ ਤੋ ਭਾਜਪਾ ਦੇ ਦੋ ਗਰੁੱਪ ਬਣੇ ਹੋਏ ਹਨ।ਮੋਨਿਕਾ ਕਤਨਾ ਦਾ ਸੁਹਰਾ ਖਰੋਤੀ ਲਾਲ ਕਤਨਾ ਸਾਬਕਾ ਕੋਸ਼ਲਰ ਨੂੰ ਜਦੋ ਅੰਦਰ ਜਾਣ ਤੋ ਰੋਕਿਆ ਤਾਂ ਉਹ ਨਿਗਮ ਦੇ ਗੇਟ ਮੂਹਰੇ ਬੈਠ ਗਿਆ, ਜਿਸ ਨੂੰ ਰੋਕਣ ਇਕ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਇਸ ਬੰਦੇ ਨੂੰ ਅੰਦਰ ਨਹੀ ਆਉਣ ਦੇਣਾ ਕਿਉਕਿ ਇਹ ਬੰਦਾ ਕਲੇਸ਼ ਪੈਦਾ ਕਰਦਾ ਹੈ ਤੇ ਭਾਜਪਾ ਸਮਰਥਕਾਂ ਨੇ ਖਰੋਤਾ ਲਾਲ ਕਤਨੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।ਜ਼ਿਕਰਯੋਗ ਹੈ ਕਿ ਪਿਛਲੀ ਚੋਣ ਵਿੱਚ ਖਰੈਤੀ ਲਾਲ ਕਤਨਾ ਅਕਾਲੀ ਦਲ ਦੀ ਟਿਕਟ ਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਇਸ ਵਾਰ ਟਿਕਟ ਨਾ ਮਿਲਣ ਕਾਰਨ ਉਸ ਨੇ ਆਪਣੀ ਨੂੰਹ ਮੋਨਿਕਾ ਨੂੰ ਅਜਾਦ ਖੜਾ ਕੀਤਾ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ।ਇਸ ਮੌਕੇ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ, ਹੀਰਾ ਸਿੰਘ ਗਾਬੜੀਆ ਕੇਬਿਨੈਟ ਮੰਤਰੀ ਪੰਜਾਬ,ਤੀਕਸ਼ਣ ਸੂਦ ਰਾਜਨੀਤਿਕ ਸਲਾਹਕਾਰ ਮੁੱਖ ਮੰਤਰੀ, ਅਨੀਲ ਜੋਸ਼ੀ ਸਥਾਂਨਕ ਸਰਕਾਰ ਮੰਤਰੀ ਹਾਜਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media