ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਪਿੰਂਡ ਬੁੱਟਰ ਸਿਵੀਆਂ ਵਿਖੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ‘ਬੇਟੀ ਬਚਾਉ-ਬੇਟੀ ਪੜ੍ਹਾਉ’ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਸੁਖਵਿੰਦਰ ਸਿੰਘ ਸੈਕਟਰੀ ਦੀ ਬੁੱਟਰ ਸਿਵੀਆਂ ਕੌਆਪ੍ਰੇਟਿਵ ਸੁਸਾਇਟੀ, ਜ: ਜਰਨੈਲ ਸਿੰਘ ਕੋਟ ਮਹਿਤਾਬ ਪ੍ਰਧਾਨ ਦਲਿਤ ਫਰੰਟ, ਸੁਖਦੇਵ ਸਿੰਘ ਬੱਲ ਸਰਕਾਰੀ ਐਲੀਮੈਂਟਰੀ ਸਕੂਲ ਦਿਆਲਗੜ੍ਹ, ਗੁਰਮੁੱਖ ਸਿੰਘ ਪੱਪਾ ਭੱਠੇ ਵਾਲੇ ਬਾਬਾ ਬਕਾਲਾ ਸਾਹਿਬ, ਯਾਦਵਿੰਦਰ ਸਿੰਘ (ਸਿਹਤ ਵਿਭਾਗ), ਸ੍ਰੀ ਰਾਜਨ ਚਾਵਲਾ ਜ਼ਿਲ੍ਹਾ ਰਿਸੋਰਸ ਪਰਸਨ ਅੰਮ੍ਰਿਤਸਰ ਅਤੇ ਖੇਤਰੀ ਪ੍ਰਚਾਰ ਅਧਿਕਾਰੀ ਅੰਮ੍ਰਿਤਸਰ ਸ੍ਰੀਮਤੀ ਗਗਨਦੀਪ ਕੌਰ ਦੇਵਗਨ ਆਦਿ ਸ਼ੁਸ਼ੋਭਿਤ ਸਨ ।
ਇਸ ਮੌਕੇ ਏ.ਐਨ.ਐਮ. ਸ੍ਰੀਮਤੀ ਸਤਵੰਤ ਕੌਰ ਅਤੇ ਆਂਗਣਵਾੜੀ ਵਰਕਰਾਂ ਇਕਵਿੰਦਰ ਕੌਰ, ਕੁਲਬੀਰ ਕੌਰ, ਅੰਮ੍ਰਿਤਪਾਲ ਕੌਰ ਅਤੇ ਮਨਜੀਤ ਕੌਰ ਨੇ ਸੰਗਠਤ ਬਾਲ ਵਿਕਾਸ ਵਿਭਾਗ ਵੱਲੋਂ ਲੜਕੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਖੇਤਰੀ ਪ੍ਰਚਾਰ ਅਧਿਕਾਰੀ ਅੰਮ੍ਰਿਤਸਰ ਸ੍ਰੀਮਤੀ ਗਗਨਦੀਪ ਕੌਰ ਦੇਵਗਨ, ਸ੍ਰੀ ਰਾਜਨ ਚਾਵਲਾ ਜ਼ਿਲ੍ਹਾ ਰਿਸੋਰਸ ਪਰਸਨ ਅੰਮ੍ਰਿਤਸਰ, ਅਤੇ ਜਲੰਧਰ ਖੇਤੀ ਪ੍ਰਚਾਰ ਇਲਾਈ ਤੋਂ ਤਕਨੀਕੀ ਸਹਾਇਕ ਸ੍ਰੀ ਰਵੀਸ਼ ਦੱਤ ਨੇ ਵੀ ਲੜਕੀਆਂ ਦੀ ਪੜ੍ਹਾਈ ਤੇ ਜ਼ੋਰ ਦਿੰਦਿਆਂ ਮਹਿਲਾਵਾਂ ਅਤੇ ਮਰਦਾਂ ਨੂੰ ਸਾਂਝੇ ਤੌਰ ਤੇ ਜਾਗਰੂਕ ਹੋਣ ਦੀ ਅਪੀਲ ਕੀਤੀ।ਇਸ ਮੌਕੇ ਗੀਤ ਅਤੇ ਨਾਟਕ ਵਿਭਾਗ ਦੇ ਕਲਾਕਾਰਾਂ ਨੇ ਰੰਗਾਰੰਗ ਪ੍ਰੋਗਰਾਮ ਰਾਹੀਂ ਬੇਟੀ ਬਚਾਉ-ਬੇਟੀ ਪੜ੍ਹਾਉ ਬਾਰੇ ਅੱਛਾ ਸੁਨੇਹਾ ਦਿੱਤਾ । ਇਸ ਮੌਕੇ ਦਲਬੀਰ ਸਿੰਘ ਮੈਂਬਰ ਬੇਦਾਦਪੁਰ, ਨਿਰਮਲ ਸਿੰਘ, ਮਾ: ਬਲਜਿੰਦਰ ਸਿੰਘ ਬੁੱਟਰ, ਰਾਣਾ ਬੁੱਟਰ ਅਤੇ ਹੋਰ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media