
ਪੱਟੀ, 17 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਸਾਬਕਾ ਮੈਂਬਰ ਪਾਰਲੀਮੈਂਟ ਸੁਰਿੰਦਰ ਸਿੰਘ ਕੈਰੋਂ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਕੈਰੋਂ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਕੀਰਤਨੀ ਜੱਥਿਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਭੱਠ ਸਾਹਿਬ ਦੇ ਮੁਖੀ ਬਾਬਾ ਸਰੂਪ ਸਿੰਘ ਵੱਲੋਂ ਅਰਦਾਸ ਬੇਨਤੀ ਉਪਰੰਤ ਹੁਕਮਨਾਮਾ ਲਿਆ ਗਿਆ। ਇਸ ਮੌਕੇ ‘ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਪਹੁੰਚੇ ਪੰਚਾਂ, ਸਰਪੰਚਾਂ, ਕੌਂਸਲਰਾਂ, ਮੋਹਤਬਰਾਂ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਟੀ ਹਲਕੇ ਦੇ ਲੋਕਾਂ ਨੇ ਸਦਾ ਹੀ ਕੈਰੋਂ ਪਰਿਵਾਰ ਨੂੰ ਮਾਣ ਬਖਸ਼ਿਆ ਹੈ ਅਤੇ ਸਾਨੂੰ ਸਮਰਥਨ ਦਿੱਤਾ ਹੈ ਜਿਸਦੇ ਸਦਕਾ ਅਸੀਂ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਾਂ। ਸਾਨੂੰ ਇਸੇ ਤਰ੍ਹਾਂ ਹੀ ਤੁਹਾਡੇ ਪਿਆਰ ਦੀ ਅਗਾਂਹ ਵੀ ਲੋੜ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਡਿਪਟੀ ਕਮਿਸ਼ਨਰ ਤਰਨਤਾਰਨ, ਬਖਤਾਵਰ ਸਿੰਘ ਐਸ.ਡੀ.ਐਮ.ਪੱਟੀ, ਗੁਰਸੰਦੀਪ ਸਿੰਘ ਸੰਨੀ ਗਰੇਵਾਲ, ਚੇਅਰਮੈਨ ਅਜੇਪਾਲ ਸਿੰਘ ਮੀਰਾਂਕੋਟ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ੍ਰੋਮਣੀ ਕਮੇਟੀ, ਗੁਰਮੁਖ ਸਿੰਘ ਘੁੱਲਾ, ਸੋਨੂੰ ਚੀਮਾ, ਚੇਅਰਮੈਨ ਕੁਲਦੀਪ ਸਿੰਘ ਪਨਗੋਟਾ, ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ, ਜਸਪ੍ਰੀਤ ਸਿੰਘ ਓ.ਐਸ.ਡੀ., ਹਰਫੂਲ ਸਿੰਘ ਗਿੱਲ ਤਹਿਸੀਲਦਾਰ ਪੱਟੀ, ਬਾਬਾ ਸੁਰਜੀਤ ਸਿੰਘ ਝਾੜ ਸਾਹਿਬ ਵਾਲੇ, ਜਗਜੀਤ ਸਿੰਘ ਸੁੱਚੂ ਐਸ.ਈ., ਹਰਜੀਤ ਸਿੰਘ ਐਕਸੀਅਨ ਪੀ.ਐਸ.ਪੀ.ਸੀ.ਐਲ ਦਵਿੰਦਰ ਸਿੰਘ ਡੀ.ਐਸ.ਪੀ.ਪੱਟੀ, ਗੁਰਚਰਨ ਸਿੰਘ ਚੰਨ ਪ੍ਰਧਾਨ , ਨਿਰਮਲ ਕੁਮਾਰ ਭਾਰਦਵਾਜ ਸੀਨੀਅਰ ਉਪਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ਼ਹਿਰੀ, ਸੋਨੂੰ ਭਾਟੀਆ, ਬਾਬਾ ਜੋਗਿੰਦਰ ਸਿੰਘ ਸੀਨੀਅਰ ਉਪਪ੍ਰਧਾਨ, ਕੰਵਲਜੀਤ ਸਿੰਘ ਉਪਪ੍ਰਧਾਨ, ਅਜੇ ਕੁਮਾਰ, ਸਤਪਾਲ ਅਰੋੜਾ, ਸੋਨੂੰ ਉੱਪਲ, ਸ੍ਰੀਮਤੀ ਸੁਦੇਸ਼ ਰਾਣੀ, ਰਾਜਨਪ੍ਰੀਤ ਸਿੰਘ, ਲਖਬੀਰ ਸਿੰਘ ਲੁਹਾਰੀਆ, ਅਮਰੀਕ ਸਿੰਘ ਭੁੱਲਰ (ਸਾਰੇ ਕੌਂਸਲਰ), ਭਾਊ ਬਲਵੰਤ ਸਿੰਘ ਖਾਰੇ ਵਾਲੇ, ਗੁਰਜੀਤ ਸਿੰਘ ਕੁੱਕੂ, ਸ਼ਮਸ਼ੇਰ ਸਿੰਘ, ਇਕਬਾਲ ਸਿੰਘ ਮੈਣੀ ਆਦਿ ਹਾਜ਼ਰ ਸਨ। ਇਸ ਮੌਕੇ ‘ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Punjab Post Daily Online Newspaper & Print Media