
ਅੰਮ੍ਰਿਤਸਰ, 18 ਮਾਰਚ (ਰੋਮਿਤ ਸ਼ਰਮਾ) – ਕੇਂਦਰ ਸਰਕਾਰ ਦੇ ਭੋਂ ਪ੍ਰਾਪਤੀ ਬਿਲ ਦੇ ਵਿਰੋਧ ਵਿਚ ਅੱਜ ਆਲ ਇੰਡਿਆ ਜਾਟ ਮਹਾਂ ਸਭਾ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਾਰੇ ਜਿਲ੍ਹਿਆਂ ਵਿਚ ਦਿੱਤੇ ਜਾ ਰਹੇ ਧਰਨਿਆ ਦੇ ਤਹਿਤ ਅੱਜ ਜਾਟ ਮਹਾਂ ਸਭਾ ਵਲੋਂ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਤੋਂ ਆਏ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵਿਸ਼ਾਲ ਧਰਨਾ ਦਿਤਾ ਗਿਆ ਅਤੇ ਭੋਂ ਪ੍ਰਾਪਤੀ ਬਿੱਲ ਦੇ ਵਿਰੋਧ ਵਿਚ ਜੋਰਦਾਰ ਪ੍ਰਦਰਸ਼ਨ ਕੀਤਾ।ਇਸ ਮੌਕੇ ਵੱਡੀ ਸੰਖਿਆ ਵਿਚ ਜਾਟ ਮਹਾਂ ਸਭਾ ਦੇ ਅਹੁੱਦੇਦਾਰ, ਮੈਂਬਰ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਪਾਸੋ ਮੰਗ ਕੀਤੀ ਕਿ ਉਹ ਕਿਸਾਨ ਮਾਰੂ ਭੋਂਅ ਪ੍ਰਾਪਤੀ ਕਾਨੂੰਨ ਵਾਪਸ ਲਵੇ।ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਦਿਆਂ ਸਮਾਜ ਨੂੰ ਧੋਖਾ ਦੇਣ ਦਾ ਯਤਨ ਕੀਤਾ ਹੈ ਅਤੇ ਅਸੀਂ ਬਿਲ ਦਾ ਡਟ ਕੇ ਵਿਰੋਧ ਕਰਦੇ ਹਾਂ, ਜਿਹੜਾ ਕਿਸਾਨਾਂ ਦੀ ਮਨਜ਼ੂਰੀ ਬਗੈਰ ਉਨ੍ਹਾਂ ਦੀ ਭੋਂਅ ਹਾਸਲ ਕਰਨ ਸੰਬੰਧੀ ਪ੍ਰਸਤਾਵਿਤ ਸੋਧਾਂ ਪੂਰੀ ਤਰਾਂ੍ਹ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹਨ।ਇਸੇ ਤਰਾਂ੍ਹ ਖੇਤੀਬਾੜੀ ਜਮੀਨ ਨੂੰ ਪ੍ਰਾਈਵੇਟ ਪਾਰਟੀਆਂ ਲਈ ਮਨਜੂਰੀ ਤੋਂ ਬਗੈਰ ਹਾਸਿਲ ਕਰਨ ਲਈ ਜਾਰੀ ਪੰਜ ਨਵੇਂ ਖੇਤਰਫ਼ਕਾਰਨਾਂਫ਼ਸ਼੍ਰੇਣੀਆਂ ਜਮੀਨ ਮਾਲਿਕਾਂ ਦੇ ਅਧਿਕਾਰਾਂ ਨਾਲ ਧੋਖਾ ਅਤੇ ਐਲ.ਏ.ਏ.ਆਰ ਕਾਨੂੰਨ 2013 ਦੇ ਖਿਲਾਫ ਹੈ।ਉਨ੍ਹਾਂ ਸੂਬਾ ਸਰਕਾਰ ਤੋਂ ਐਲ.ਏ.ਏ.ਆਰ ਕਾਨੂੰਨ 2013 ਵਿੱਚ ਪ੍ਰਸਤਾਵਿਤ ਸੋਧਾਂ ਨੂੰ ਨਕਾਰਨ ਅਤੇ ਕਿਸਾਨਾਂ ਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵਿਤ ਸੋਧ ਵਾਪਿਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਪ੍ਰਸਤਾਵਿਤ ਸੋਧਾਂ ਤਾਨਾਸ਼ਾਹੀ ਤੇ ਕੌਮੀ ਹਿੱਤਾਂ ਦੇ ਖਿਲਾਫ ਹੈ।ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਜਾਟ ਰਿਜ਼ਰਵੇਸ਼ਨ ਰੱਦ ਕੀਤੇ ਜਾਣ ਤੇ ਜਾਟ ਮਹਾਸਭਾ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿਚ ਸਮੀੱਖਿਆ ਰਿਟ ਦਾਇਰ ਕੀਤੀ ਜਾਵੇਗੀ।ਇਸ ਮੌਕੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਔਜਲਾ, ਜੁਗਰਾਜ ਸਿੰਘ ਗੁੰਮਟਾਲਾ ਅਤੇ ਮਹਾਂਵੀਰ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਕਿਸਾਨਾਂ ਅਤੇ ਜਾਟ ਸਮਾਜ ਦੀਆਂ ਉਚਿਤ ਮੰਗਾਂ ਨਾ ਮੰਨੀਆ ਤਾਂ ਸਾਰੇ ਪੰਜਾਬ ਵਿੱਚ ਸੂਬਾ ਪੱਧਰੀ ਪ੍ਰਦਰਸ਼ਨ ਕਰਦਿਆ ਸਟੇਟ ਹਾਈਵੇਜ ਜਾਮ ਕੀਤਾ ਜਾਵੇਗਾ।ਇਸ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਾਨਯੋਗ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਪਹੁੰਚਾਉਣ ਲਈ ਭੋਂ ਪ੍ਰਾਪਤੀ ਬਿੱਲ ਦੇ ਵਿਰੋਧ ਵਿਚ ਅਤੇ ਅਪਣੀਆਂ ਮੰਗਾਂ ਨੂੰ ਦਰਸਾਉਂਦਿਆ ਇਕ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਜਾਟ ਮਹਾਸਭਾ ਦੇ ਸੂਬਾਈ ਆਗੂ ਗੁਰਬਿੰਦਰ ਸਿੰਘ ਮਾਹਲ, ਜੁਗਰਾਜ ਸਿੰਘ ਗੁੰਮਟਾਲਾ, ਹਰਜਿੰਦਰ ਸਿੰਘ ਸਾਂਘਣਾ, ਮਹਾਬੀਰ ਸਿੰਘ ਗਿੱਲ, ਸਨਦੀਪ ਸਿੰਘ ਵਾਹਲਾ, ਸਤਿੰਦਰ ਪਾਲ ਸਿੰਘ ਮਜੀਠਾ, ਅਮਨ ਰਣਗੜ੍ਹ, ਕੁਲਬੀਰ ਸਿੰਘ ਖਿਆਲੀਆਂ, ਦਿਲਰਾਜ ਸਿੰਘ ਸਰਕਾਰੀਆਂ, ਦਲਵਿੰਦਰ ਜੀਤ ਸਿੰਘ ਅਦਲੀਵਾਲ ਅਤੇ ਵਰਕਰ ਹਾਜਰ ਸਨ।
Punjab Post Daily Online Newspaper & Print Media