Wednesday, April 29, 2026

ਤਰਾਈ ਦੇ ਸਿੱਖਾਂ ਦੀ ਸਿੱਖੀ ਸੰਭਾਲ ਅਤੇ ਮਿਹਨਤ ਸ਼ਲਾਘਾਯੋਗ

PP1903201504

ਨਵੀਂ ਦਿੱਲੀ, 18 ਮਾਰਚ (ਅੰਮ੍ਰਿਤ ਲਾਲ ਮੰਨਣ) – ਉਤਰਾਖੰਡ ਦੇ ਕਾਸ਼ੀਪੁਰ ਵਿਖੇ ਹੋਏ ਹੋਲਾ ਮਹੱਲਾ ਸਮਾਗਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰਾਈ ਦੇ ਇਲਾਕੇ ‘ਚ ਵਸਦੇ ਸਿੱਖਾਂ ਵੱਲੋਂ ਬੰਜਰ ਜ਼ਮੀਨਾਂ ਨੂੰ ਉਪਜਾਉ ਬਨਾਉਣ ਦੇ ਨਾਲ ਹੀ ਸਿੱਖੀ ਨੂੰ ਸੰਭਾਲਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਵਧਾਈ ਦਿੱਤੀ ਹੈ।ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਨ੍ਹਾਂ ਸਮਾਗਮਾਂ ‘ਚ ਭਾਗ ਲੈਣ ਗਏ ਭੇਜੇ ਗਏ ਕਮੇਟੀ ਮੈਂਬਰ ਦਰਸ਼ਨ ਸਿੰਘ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਸ਼ੀਪੁਰ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖੀ ਨੂੰ ਸੰਭਾਲਣ ‘ਚ ਤਰਾਈ ਇਲਾਕੇ ਦੇ ਸਿੱਖਾਂ ਦਾ ਵੱਡਾ ਯੋਗਦਾਨ ਹੈ ਤੇ ਇਹੀ ਕਾਰਣ ਹੈ ਕਿ ਅੱਜ ਦੇਸ਼ ਵਿਦੇਸ਼ ‘ਚ ਪ੍ਰਚਾਰਕ ਦੇ ਤੌਰ ਤੇ ਇਸ ਇਲਾਕੇ ਦੇ ਸਿੱਖਾਂ ਨੇ ਆਪਣਾ ਅਹਿਮ ਸਥਾਨ ਬਨਾ ਲਿਆ ਹੈ।
ਆਪਣੀ  ਮਹਿਨਤ ਦੇ ਨਾਲ ਬੰਜਰ ਧਰਤੀ ਤੇ ਕਿਰਸਾਨੀ ਕਰਦੇ ਹੋਏ ਬਹਾਦਰ ਸਿੱਖਾਂ ਵੱਲੋ ਤਰਾਈ ਦੇ ਹਲਕੇ ‘ਚ ਲਹਿਰਾਂ-ਬਹਿਰਾਂ ਲਿਆਉਣ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ।ਦਿੱਲੀ ਕਮੇਟੀ ਵੱਲੋਂ ਤਰਾਈ ਦੇ ਸਿੱਖਾਂ ਨੂੰ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਹਿਯੋਗ ਕਰਨ ਦੀ ਵੀ ਪੇਸ਼ਕਸ਼ ਕੀਤੀ ਗਈ।ਚਾਰ ਦਿਨਾ ਹੋਏ ਇਨ੍ਹਾਂ ਸਮਾਗਮਾਂ ‘ਚ ਗੁਰਦੁਆਰ ਸੀਸਗੰਜ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਹੋਲੇ ਮਹੱਲੇ ਦੇ ਇਤਿਹਾਸ ਅਤੇ ਉਸ ਦੀ ਮਹਤਤਾ ਬਾਰੇ ਸੰਗਤਾਂ ਨੂੰ ਵਿਸਤਾਰ ਨਾਲ ਜਾਨੂੰ ਕਰਵਾਇਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply