Tuesday, April 14, 2026

ਜਲਦ ਸੜਕ ਨਾ ਬਣਾਈ ਗਈ ਤਾਂ ਪਰਿਵਾਰਾਂ ਸਮੇਤ ਬੈਠਣਗੇ ਭੁੱਖ ਹੜਤਾਲ ‘ਤੇ

ਵਾਰਡ ਨੰਬਰ 1 ਦੀ ਸੜਕ ਨਾ ਬਨਣ ਤੇ ਰੱਖੀ ਭੁੱਖ ਹੜਤਾਲ ਦੂਜੇ ਦਿਨ ਵਿੱਚ

PPN2103201521
ਛੇਹਰਟਾ, 21 ਮਾਰਚ ( ਕੁਲਦੀਪ ਸਿੰਘ ਨੋਬਲ) – ਘਣੂੰਪੁਰ ਕਾਲੇ ਰੋਡ ਨਾ ਬਣਨ, ਸੜਕਾਂ ਦਾ ਬੁਰਾ ਹਾਲ ਤੇ ਹੋਰ ਕਈ ਵਿਕਾਸ ਕੰਮਾਂ ਦੇ ਨਾ ਹੋਣ ਕਰਕੇ ਨਿਰਮਲ ਸਿੰਘ ਵਾਜਪਾਈ ਵਲੋਂ ਵਾਰਡ ਨੰਬਰ 1 ਦੇ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਤੇ ਸਹਿਮਤੀ ਨਾਲ ਰੱਖੀ ਭੁੱਖ ਹੜਤਾਲ ਦੂਜੇ ਦਿਨ ਵਿਚ ਪਹੁੰਚ ਗਈ ਹੈ।ਇਸ ਸਬੰਧੀ ਨਿਰਮਲ ਸਿੰਘ ਵਾਜਪਾਈ ਨੇ ਦੱਸਿਆ ਕਿ 20 ਸਾਲਾਂ ਤੋਂ ਲੋਕ ਵਿਕਾਸ ਨਾ ਹੋਣ ਕਰਕੇ ਨਰਕ ਦੀ ਜਿੰਦਗੀ ਬਤੀਤ ਕਰ ਰਹੇ ਹਨ। ਜਗਾ ਜਗ੍ਹਾ ਤੋਂ ਸੜਕ ਟੁੱਟੀ ਹੋਣ ਕਰਕੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਉਨਾਂ ਦੱਸਿਆਂ ਕਿ ਸਮੂਹ ਇਲਾਕਾ ਨਿਵਾਸੀਆਂ ਨੇ ਡੀ.ਸੀ ਸਾਹਿਬ ਨੂੰ ਸੜਕ ਬਣਾਉਣ ਬਾਰੇ ਮੰਗ ਪੱਤਰ ਦਿੱਤਾ ਸੀ ਅਤੇ ਉਨ੍ਹਾਂ ਨੇ ਵਿਸ਼ਵਾਸ਼ ਦਵਾਇਆ ਸੀ, ਕਿ 1 ਮਹੀਨੇ ਤੱਕ ਸੜਕ ਸ਼ੁਰੂ ਹੋ ਜਾਵੇਗੀ, ਪਰ ਕੋਈ ਸੜਕ ਨਹੀਂ ਬਣਾਈ ਗਈ। ਇਸ ਤੋਂ ਬਾਅਦ ਉਨਾਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਤੇ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ ਨੂੰ ਇਸ ਸੱਮਸਿਆ ਤੋਂ ਜਾਣੂ ਕਰਵਾਇਆ, ਉਨਾਂ ਇਸ ਸੜਕ ਦਾ ਉਦਘਾਟਨ ਕੀਤਾ ਪਰ ਉਹ ਵੀ ਸਿਰਫ ਅਖਬਾਰਾਂ ਦੀ ਸੁਰਖੀਆਂ ਤੱਕ ਹੀ ਸੀਮਤ ਰਿਹਾ।ਉਨਾਂ ਦੱਸਿਆ ਕਿ ਇਹ ਮਰਨ ਵਰਤ ਸੜਕ ਨਾ ਬਣਨ ਕਰਕੇ ਸਾਰੇ ਇਲਾਕੇ ਨਿਵਾਸੀਆਂ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਸੰਘਰਸ਼ ਵਿੱਢਿਆ ਗਿਆ ਹੈ। ਜਿਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵਾਸਤਾ ਨਹੀਂ ਹੈ ।ਉਨਾਂ ਕਿਹਾ ਕਿ ਜੇਕਰ ਕਾਲੇ ਘਣੂੰਪੁਰ ਬਾਈਪਾਸ ਤੋਂ ਲੈ ਕੇ ਛੇਹਰਟਾ ਗਰਲਜ ਹਾਈ ਸਕੂਲ ਛੇਹਰਟਾ ਤੱਕ ਇਹ ਸੜਕ ਇੱਕ ਹਫਤੇ ਦੇ ਵਿੱਚ ਨਾ ਬਣਾਈ ਤਾਂ ਇਹ ਨਿਰਮਲ ਸਿੰਘ ਵਾਜਪਾਈ ਦਾ ਮਰਨ ਵਰਤ ਵੱਡੇ ਸੰਘਰਸ਼ ਵਿੱਚ ਬਦਲ ਜਾਵੇਗਾ ਤੇ ਲੋਕ ਆਪਣੇ ਪੂਰੇ ਪਰਿਵਾਰਾਂ ਸਮੇਤ ਸੜਕਾਂ ਤੇ ਬੈਠ ਜਾਣਗੇ।ਇਸ ਮੌਕੇ ਦਰਸ਼ਨ ਲਾਲ ਹਜੂਰੀ, ਅਵਤਾਰ ਚੀਮਾ, ਪਾਲ ਸਿੰਘ ਪਾਲੀ, ਪੱਪੀ ਪ੍ਰਧਾਨ, ਜਗਤਾਰ ਡਿੱਪੂ ਵਾਲੇ, ਦਰਸ਼ਨ ਲਾਲ, ਅੰਗ੍ਰੇਜ ਸਿੰਘ, ਲਾਲੀ ਟੈਂਟ ਹਾਊਸ, ਅਮਰੀਕ ਸਿੰਘ, ਛਿੰਦਾ ਸਿੰਘ, ਸਤਪਾਲ ਸੱਤੀ, ਹਰਵਿੰਦਰ ਸਿੰਘ, ਅਰਜਨ ਸਿੰਘ, ਮਨਮੀਤ ਸੰਧੂ, ਰਾਜਾ ਸਿੱਧੂ, ਸੰਤੋਖ ਸਿੰਘ, ਅਜੀਤ ਸਿੰਘ, ਦਲੀਪ ਸਿੰਘ ਆਦਿ ਮੌਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply