ਗਾਇਕ ਜਤਿੰਦਰ ਰਾਜਾ ਵੱਲੋ ਮਾਤਾ ਦੀਆ ਭੇਟਾਂ ਦਾ ਗੁਣਗਾਨ ਕਰਕੇ ਸੰਗਤਾ ਨੂੰ ਕੀਤਾ ਨਿਹਾਲ

ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ,ਮਾਹਲਾ) – ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵੱਲੋ ਮਾਤਾ ਰਾਣੀ ਦੇ ਪਵਿੱਤਰ ਅਤੇ ਸ਼ੁਭ ਮੰਨੇਂ ਜਾਂਦੇ ਨਵਰਾਤਰੇਂ ਦੇ ਤਿਉਹਾਰ ਮੌਕੇ ਮਾਤਾ ਰਾਣੀ ਦੀ ਚੌਂਕੀ ਸਬੰਧੀ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਅਤੇ ਐਮ.ਡੀ ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਨਵਰਾਤਰੇਂ ਦੀ ਸ਼ੁਰੂਆਤ ਮਾਤਾ ਰਾਣੀ ਦੀ ਚੌਂਕੀ ਸਬੰਧੀ ਧਾਰਮਿਕ ਸਮਾਗਮ ਕਰਵਾ ਕੇ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪੜਾਈ ਦੇ ਨਾਲ ਨਾਲ ਬੱਚਿਆ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਲਈ ਧਾਰਮਿਕ ਸਮਾਗਮਾ ਦਾ ਕਰਵਾਉਣਾ ਬਹੁਤ ਜਰੂਰੀ ਹੈ। ਇਸ ਨਾਲ ਬੱਚਿਆ ਅੰਦਰ ਵੱਡਿਆ ਪ੍ਰਤੀ ਆਦਰ ਸਤਿਕਾਰ, ਬੱਚਿਆ ਦਾ ਧਿਆਨ ਸਹੀ ਕੰਮਾਂ ਵੱਲ ਰਹਿੰਦਾ ਹੈ। ਇਸ ਸਮਾਗਮ ਵਿੱਚ ਪੱਟੀ ਦੇ ਮਸ਼ਹੂਰ ਗਾਇਕ ਜਤਿੰਦਰ ਕੁਮਾਰ ਰਾਜਾ ਨੰ 1 ਐਂਡ ਪਾਰਟੀ ਵੱਲੋ ਮਾਤਾ ਦੀਆ ਭੇਟਾਂ ਦਾ ਗੁਣਗਾਨ ਕਰਕੇ ਵਿਦਿਆਰਥੀਆ ਅਤੇ ਸਟਾਫ ਮੈਂਬਰਾਂ ਨੂੰ ਨਿਹਾਲ ਕੀਤਾ। ਇਸ ਮੌਕੇ ਰਾਜਾ ਵੱਲੋ ਧਾਰਮਿਕ ਵਿਚਾਰਾਂ ਨੂੰ ਮਾਤਾ ਰਾਣੀ ਦੀਆ ਭੇਟਾਂ ਰਾਹੀ ਵਿਦਿਆਰਥੀਆ ਤੱਕ ਪਹੁੰਚਾਇਆ। ਇਸ ਮੌਕੇ ਰਾਜੇ ਦੀਆ ਭੇਟਾਂ ਨੇ ਵਿਦਿਆਰਥੀਆ ਅਤੇ ਸਟਾਫ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸੰਸਥਾ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਸ਼ਾਤੀ ਦੇਵੀ, ਡਾਇਰੈਕਟਰ ਮਰਿਦੁਲਾ ਭਾਰਦਵਾਜ, ਐਮ.ਡੀ ਰਾਜੇਸ਼ ਭਾਰਦਵਾਜ, ਇਸ਼ਾਤਾ ਭਾਰਦਵਾਜ, ਨਿਸ਼ਾਤਾ ਭਾਰਦਵਾਜ, ਸੱਤਿਅਮ ਭਾਰਦਵਾਜ, ਪ੍ਰਿੰਸੀਪਲ ਸਰੀਤਾ ਨਾਰਦ, ਮੈਡਮ ਕ੍ਰਿਸ਼ਨਾ ਕੁਮਾਰੀ, ਮੈਡਮ ਸੋਨਿਆ, ਰਣਜੀਤ ਕੌਰ, ਨਰਿੰਦਰ ਕੌਰ, ਸ਼੍ਰੀ ਮਤੀ ਮਹਿਤਾ, ਸੁਰਿੰਦਰ ਕੁਮਾਰੀ, ਪ੍ਰਭਾ ਬੱਗਾ, ਰਮੇਸ਼ ਸ਼ਰਮਾ, ਡਾਇਰੈਕਟਰ ਦਵਿੰਦਰਾਂ ਨਰਸਿੰਗ ਸੰਸਥਾਵਾਂ ਪੱਟੀ, ਬੇਦੀ, ਗੁਰਮੀਤ ਸਿੰਘ, ਕਪਿਲ ਸ਼ਰਮਾ ਆਦਿ ਵੱਲੋ ਹਾਜ਼ਿਰੀ ਭਰੀ।ਇਸ ਸਮਾਗਮ ਮੌਕੇ ਸੰਗਤਾ ਅਤੇ ਬੱਚਿਆ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
Punjab Post Daily Online Newspaper & Print Media