Sunday, April 12, 2026

ਸਾਹਿਬ ਸਿੰਘ ਪੱਟੀ ਹਲਕੇ ਦੇ ਪਿਛੜੀਆਂ ਸ਼ੇ੍ਣੀਆਂ ਦੇ ਪ੍ਰਧਾਨ ਨਿਯੁੱਕਤ

PPN2103201523

ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ੋ੍ਮਣੀ ਅਕਾਲੀ ਦਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਵੱਲੋਂ ਜਥਦੇਾਰ ਸਾਹਿਬ ਸਿੰਘ ਸਰਾਲੀ ਮੰਡਾਂ ਨੂੰ ਵਿਧਾਨ ਸਭਾ ਹਲਕਾ ਪੱਟੀ ਦਾ ਪਿਛੜੀਆਂ ਸ਼੍ਰੇਣੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਾਹਿਬ ਸਿੰਘ ਦੀ ਨਿਯੁੱਕਤੀ ਨਾਲ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੌਕੇ ਜਥੇਦਾਰ ਸਾਹਿਬ ਸਿੰਘ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਮੈਂਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਹਲਕੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਾਂਗਾ। ਇਸ ਮੌਕੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸਜੀਪੀਸੀ, ਗੁਰਦੀਪ ਸਿੰਘ ਧਾਰੀਵਾਲ ਚੇਅਰਮੈਨ ਮਾਰਕੀਟ ਕਮੇਟੀ ਪੱਟੀ, ਸਰਪੰਚ ਸੁਖਜਿੰਦਰ ਸਿੰਘ ਬੱਠੇਭੈਣੀ, ਜਸਵਿੰਦਰ ਸਿੰਘ ਸਰਪੰਚ ਸਰਾਲੀ ਮੰਡਾ, ਸਰਪੰਚ ਕੁਲਦੀਪ ਸਿੰਘ ਕੋਟ ਬੁੱਢਾ, ਮਨਜੀਤ ਸਿੰਘ, ਬੌਬੀ ਬੁਰਜ, ਸਰਪੰਚ ਪ੍ਰਗਟ ਸਿੰਘ, ਸਰਪੰਚ ਕਸ਼ਮੀਰ ਸਿੰਘ ਕੈਰੋਂ ਅਤੇ ਗੁਰਮੀਤ ਸਿੰਘ ਸ਼ਕਰੀ ਆਦਿ ਨੇ ਸਾਹਿਬ ਸਿੰਘ ਨੂੰ ਵਧਾਈ ਦਿੱਤੀ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply