Tuesday, April 7, 2026

ਸੜਕਾਂ ਉਤੇ ਜਗਾੜੂ ਵਹੀਕਲ ਲੋਕਾਂ ਦੀ ਜਾਨ ਲਈ ਬਣ ਰਹੇ ਹਨ ਖਤਰਾ- ਧੀਮਾਨ

PPN2403201514

ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਰਾਮ ਆਸਰਾ, ਐਡਵੋਕੇਟ ਹਨੀ ਅਜ਼ਾਦ, ਬੂਟੀ ਪ੍ਰਸ਼ਾਦ ਅਤੇ ਰਾਜ ਕੁਮਾਰ ਨੇ ਸਾਂਝੇ ਤੋਰ ਸਟੇਟ ਹਾਈਵੇਜ 24 ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਉਤੇ ਜਗਾੜੂ ਰਸ ਵੇਚਣ ਵਾਲੇ ਬੇਲਣੇ ਤੇ ਸਬਜੀ ਵੇਚਣ ਵਾਲੀਆਂ ਰੇਹਿੜੀਆਂ ਦਾ ਲਗਾਤਾਰ ਟ੍ਰੈਫਿਕ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਸੜਕਾਂ ਉਤੇ ਕੰਮ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਵੀ ਵਹੀਕਲ ਵਿਚ ਅਪਣੀ ਮਰਜੀ ਨਾਲ ਹੇਰ ਫੇਰ ਕਰਨਾ ਮੋਟਰ ਵਹੀਕਲ ਐਕਟ 1988 ਦੀ ਸਿੱਧੀ ਉਲੰਘਣਾ ਹੈ। ਧੀਮਾਨ ਨੇ ਕਿਹਾ ਕਿ ਭਾਵੇਂ ਗਰੀਬ ਲੋਕ ਅਪਣੇ ਰੋਟੀ ਰੋਜੀ ਦੇ ਸਾਧਨਾ ਨੂੰ ਮੁੱਖ ਰੱਖ ਕੇ ਅਜਿਹਾ ਕੰਮ ਕਰੇ ਹਨ ਪਰ ਅਜਿਹਾ ਕਰਨ ਨਾਲ ਜਿਥੇ ਉਨ੍ਹਾਂ ਦੀ ਅਪਣੀ ਜਾਨ ਨੂੰ ਖਤਰਾ ਹੈ ਅਤੇ ਉਸ ਦੇ ਨਾਲ ਅਜਿਹੇ ਵਹੀਕਲ ਦੁਸਰੇ ਲੋਕਾਂ ਦੀ ਜਾਨ ਲਈ ਵੀ ਖਤਰਾ ਬਣ ਰਹੇ ਹਨ। ਇਨ੍ਹਾਂ ਜੁਗਾੜੂ ਵਹੀਕਲਾਂ ਦੀ 1 ਪ੍ਰਤੀਸ਼ਤ ਵੀ ਸੇਫਟੀ ਨਹੀਂ ਹੁੰਦੀ, ਨਾ ਤਾਂ ਇਨ੍ਹਾਂ ਨੂੰ ਟ੍ਰੈਫਿਕ ਸਿਗਨਲ ਲੱਗੇ ਹਨ, ਨਾ ਲਾਇਟਾਂ ਆਦਿ। ਪਿੰਡਾਂ ਵਿਚ ਤਾਂ ਰਾਤ ਦੇ ਹਨੇਰੇ ਵੇਲੇ ਵੀ ਕਈ ਤਰ੍ਹਾਂ ਦੇ ਜਗਾੜੂ ਵਹੀਕਲ ਘੁੰਮਦੇ ਹਨ। ਅਜਿਹੇ ਜਗਾੜੂ ਵਹੀਕਲਾਂ ਦੀ ਗਿਣਤੀ ਵਿਚ ਹਰ ਹੋਜ ਚੋਖਾ ਵਾਧਾ ਹੋ ਰਿਹਾ ਹੈ।ਭਾਵੇਂ ਇਹ ਲੋਕ ਅਪਣੀ ਰੋਟੀ ਦੇ ਸਾਧਨ ਜੁਟਾਉਣ ਲਈ ਅਪਣੀਆਂ ਮਰਜੀਆਂ ਨਾਲ ਵਹੀਕਲਾਂ ਵਿਚ ਸੋਧ ਕਰ ਲੈਂਦੇ ਹਨ ਤੇ ਇਹ ਸਾਰਾ ਕੰਮ ਟ੍ਰੈਫਿਕ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਹੀ ਹੋ ਰਿਹਾ ਹੈ ਧੀਮਾਨ ਨੇ ਕਿਹਾ ਕਿ, ਸਰਕਾਰ ਜੀ ! ਅਗਰ ਸੜਕਾਂ ਉਤੇ ਐਕਸੀਡੈਂਟਾਂ ਦੀ ਗਿਣਤੀ ਘਟਾ ਕੇ ਲੋਕਾਂ ਨੂੰ ਸੁੱਰਖਿਆ ਮੁਹਈਆ ਕਰਵਾਉਣੀ ਹੈ ਤਾਂ ਅਜਿਹੇ ਵਹੀਕਲਾਂ ਨੂੰ ਹਰ ਹਾਲਤ ਵਿਚ ਰੋਕਣਾ ਹੋਵੇਗਾ। ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਤਰੁੰਤ ਅਜਿਹੇ ਸੜਕਾਂ ਵੁਤੇ ਦੋੜ ਰਹੇ ਗੈਰ ਕਨੂੰਨੀ ਵਹੀਕਲਾਂ ਉਤੇ ਰੋਕ ਲਗਾਈ ਜਾਵੇ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply