
ਜੰਡਿਆਲਾ ਗੁਰੂ, 25 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸ਼ਹੀਦ ਭਗਤ ਸਿੰਘ ਰਾਜ ਗੁਰੂ, ਸੁਖਦੇਵ ਦੀ ਵਿਚਾਰਧਾਰਾ ਨੂੰ ਘਰ-ਘਰ ਲੈ ਜਾਣ ਅਤੇ ਇਨਕਲਾਬ ਵਰਗੇ ਮਹਾਨ ਕਾਰਜ ਨੂੰ ਪੂਰਾ ਕਰਨ ਲਈ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਠ ਜੰਡਿਆਲਾ ਗੁਰੂ ਸ਼ਹਿਰ ਵਿਚ ਮਾਰਚ ਕੱਢਿਆ ਗਿਆ। ਮਾਰਚ ਦੇ ਅੱਗੇ ਭਗਤ ਸਿੰਘ ਰਾਜਗੁਰੂ, ਸੁਖਦੇਵ ਦੇ ਜੇਲ੍ਹ ਨਿਵਾਸ, ਜੰਜੀਰਾ, ਬੇੜੀਆ ਵਿਚ ਜਕੜੇ ਨੋਜਵਾਨ ਬੁਲਂਦ ਆਵਾਜ਼ ਵਿਚ ਕਹਿ ਰਹੇ ਸਨ ‘ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ’।ਇਸ ਮੋਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੂੰਜੀਵਾਦੀ ਸਰਕਾਰਾ ਖਿਲਾਫ ਉਦੋਂ ਤੱਕ ਜੰਗ ਜਾਰੀ ਰੱਖਾਗੇ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਮੁਕੰਮਲ ਲੁਟ ਖਤਮ ਨਹੀਂ ਹੋ ਜਾਦੀ, ਇਨਕਲਾਬੀ ਜਥੇਬੰਦੀਆ ਲੋਕਾ ਨੂੰ ਸੜਕਾ ਤੇ ਲਿਆਕੇ ਲੁਟ ਰਹਿਤ ਸਮਾਜ ਉਸਾਰਨਗੀਆਂ। ਮਾਰਚ ਵਿਚ ਹੋਰਨਾ ਤੋਂ ਇਲਾਵਾ ਸਤਨਾਮ ਸਿੰਘ ਕਲਸੀ, ਗੁਰਦੇਵ ਸਿੰਘ ਨੰਬਰਦਾਰ ਧਾਰੜ, ਹਰਪ੍ਰੀਤ ਸਿੰਘ ਤਲਾਵਾ, ਅਕਾਸ਼ਦੀਪ, ਲਖਬੀਰ ਸਿੰਘ ਗੁੰਨੋਵਾਲ, ਸਰਬਜੀਤ ਸਿੰਘ ਡਿੰਪੀ, ਕੁਲਦੀਪ ਸਿੰਘ, ਅਤਰ ਸਿੰਘ, ਸੁੱਚਾ ਸਿੰਘ ਤਰਕਸ਼ੀਲ, ਜਗੀਰ ਸਿੰਘ, ਬੀਬੀ ਦਰਸ਼ਨ ਕੋਰ, ਰਵਿੰਦਰ ਸਿੰਘ, ਦਲਜੀਤ ਸਿੰਘ ਮਾਲੋਵਾਲ ਆਦਿ ਸ਼ਾਮਿਲ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media