Tuesday, September 15, 2026

29 ਮਾਰਚ ਨੂੰ ਪਿੰਡ ਲੱਖੇ ਕੇ ਮੁਸਾਹਿਬ ਵਿਖੇ ਵੋਟਾਂ ਪੈਣਗੀਆਂ

ਸ਼ਰਾਬ ਦੇ ਠੇਕੇ, ਹੋਟਲ ਤੇ ਬਾਰਾਂ ਰਹਿਣਗੇ ਬੰਦ – ਡਿਪਟੀ ਕਮਿਸ਼ਨਰ

PPN2603201516ਫਾਜ਼ਿਲਕਾ 20 ਫਰਵਰੀ (ਵਨੀਤ ਅਰੋੜਾ) –    ਜ਼ਿਲਾ ਮੈਜਿਸਟ੍ਰੇਟ, ਫਾਜ਼ਿਲਕਾ ਸ.ਚਰਨਦੇਵ ਸਿੰਘ ਮਾਨ ਪੀ.ਸੀ.ਐਸ. ਵੱਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਤਹਿਤ ਜਿਲ੍ਹਾ ਫਾਜ਼ਿਲਕਾ ਵਿੱਚ ਸਥਿਤ ਪਿੰਡ ਲੱਖੇ ਕੇ ਮੁਸਾਹਿਬ ਦੀ ਹਦੂਦ ਅੰਦਰ ਜਿੱਥੇ ਕਿ 29 ਮਾਰਚ 2015 ਨੂੰ ਚੋਣਾਂ ਹੋ ਰਹੀਆਂ ਹਨ, ਸਾਰੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ/ਰੈਸਟੋਰੈਂਟ/ਅਹਾਤੇੇ/ਕਲੱਬ/ਹੋਟਲਾਂ ਆਦਿ ਵਿਚ ਸ਼ਰਾਬ ਵੇਚਣ ਅਤੇ ਪਿਲਾਉਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਅਤੇ ਨਾ ਹੀ ਬਿਨ੍ਹਾਂ ਲਾਇਸੰਸ ਅਣ-ਅਧਿਕਾਰਤ ਤੌਰ ਤੇ ਸ਼ਰਾਬ ਰੱਖੀ ਜਾਵੇਗੀ ।
ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਦੇ ਪਿੰਡ ਲੱਖੇ ਕੇ ਸੁਸਾਹਿਬ ਵਿਚ ਜਿਮਨੀ ਚੋਣ ਸਰਪੰਚ (ਲੇਡੀਜ ਕੈਟਾਗਰੀ) ਅਤੇ ਇਕ ਪੰਚ ਵਾਰਡ ਨੰ. 2(ਲੇਡੀਜ ਕੈਟਾਗਰੀ) ਮਿਤੀ 29 ਮਾਰਚ 2015 ਨੂੰ ਹੋ ਰਹੀ ਹਨ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਸ ਦਿਨ ਨੂੰ ਡਰਾਈ ਡੇ ਘੋਸ਼ਿਤ ਕਰਨ ਲਈ ਹੁਕਮ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ‘ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਜਿੱਥੇ ਕਿ ਚੋਣਾਂ ਹੋ ਰਹੀਆਂ ਹਨ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣਾ ਉਚਿਤ ਹੋ ਗਿਆ ਹੈ ਤਾਂ ਜੋ ਕਿਸੇ ਕਿਸਮ ਦੀ ਘਟਨਾ ਨਾ ਵਾਪਰ ਸਕੇ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply