Friday, March 20, 2026

ਮਾਂ ਚਿੰਤਪੂਰਨੀ ਸੇਵਾ ਪਰਿਵਾਰ (ਰਜਿ:) ਵਲੋਂ ਰਾਮ ਨੌਮੀ ਮੌਕੇ ਵਿਸ਼ਾਲ ਜਾਗਰਣ ਕਰਵਾਇਆ

ਕੈਪਸ਼ਨ  - ਯੋਗੇਸ਼ ਦੇਵਗਨ ਨੂੰ ਸਨਮਾਨਿਤ ਕਰਦੇ ਹੋਏ ਡਾ. ਅਸ਼ਵਨੀ, ਰਵੀ ਦੇਵਗਨ, ਦੁਰਗਾ ਦਾਸ, ਬਨਾਰਸੀ ਦਾਸ ਅਤੇ ਹੋਰ ।
ਕੈਪਸ਼ਨ – ਯੋਗੇਸ਼ ਦੇਵਗਨ ਨੂੰ ਸਨਮਾਨਿਤ ਕਰਦੇ ਹੋਏ ਡਾ. ਅਸ਼ਵਨੀ, ਰਵੀ ਦੇਵਗਨ, ਦੁਰਗਾ ਦਾਸ, ਬਨਾਰਸੀ ਦਾਸ ਅਤੇ ਹੋਰ ।

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ) – ਮਾਂ ਚਿੰਤਪੂਰਨੀ ਸੇਵਾ ਪਰਿਵਾਰ (ਰਜਿ:) ਕੋਟ ਖਾਲਸਾ ਵਲੋਂ ਰਾਮ ਨੌਮੀ ਮੌਕੇ ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ‘ਚ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਜਿਲਾ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਸਹਾਇਕ ਯੋਗੇਸ਼ ਦੇਵਗਨ, ਮਾਰਕੀਟ ਕਮੇਟੀ ਮਜੀਠਾ ਦੇ ਉਪ ਚੇਅਰਮੈਨ ਦੁਰਗਾ ਦਾਸ ਅਤੇ ਬਨਾਰਸੀ ਦਾਸ ਨੇ ਮਹਾਮਾਈ ਦੀ ਜੋਤ ਜਗਾਈ।ਜਾਗਰਣ ਦੌਰਾਨ ਉਘੀਆਂ ਭਜਨ ਮੰਡਲੀਆਂ ਨੇ ਮਹਾਮਾਈ ਦਾ ਗੁਣਗਾਨ ਕੀਤਾ ਅਤੇ ਹਾਜਰ ਸ਼ਰਧਾਲੂਆਂ ਨੇ ਮੰਤਰ ਮੁਗਧ ਹੋ ਕੇ ਜੈਕਾਰੇ ਲਾਉਂਦਿਆਂ ਮਾਤਾ ਦਾ ਅਸ਼ੀਰਵਾਦ ਲਿਆ।ਇਸ ਮੌਕੇ ਡਾ. ਅਸ਼ਵਨੀ, ਰਵੀ ਦੇਵਗਨ, ਰਾਹੁਲ ਕਾਲੀਆ ਪਟਵਾਰੀ, ਪਵਿੱਤਰ ਦੇਵਗਨ, ਕਰਨ, ਅਮਨ ਸ਼ਰਮਾ, ਜੀਵਾ ਚੰਦ, ਰਕੇਸ਼, ਰਾਜੀਵ, ਰਾਹੁਲ, ਡਾ. ਵਰਿੰਦਰ, ਅਰਵਿੰਦਰ ਸਿੰਘ, ਸੁਦੇਸ਼ ਕੁਮਾਰ, ਹੀਰਾ ਲਾਲਨੀ, ਬਬਲੂ ਮਹਾਜਨ ਅਤੇ ਕਿਰਨ ਸ਼ਕਤੀ ਆਦਿ ਨੇ ਯੋਗੇਸ਼ ਦੇਵਗਨ ਅਤੇ ਹੋਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply