Sunday, September 20, 2026

ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਮਾਦਾ ਭਰੂਣ ਹੱਤਿਆ ਰੋਕੂ ਪ੍ਰੋਗਰਾਮ ਕਰਵਾਇਆ

PPN2803201519
ਅਲਗੋਂ ਕੋਠੀ, 28 ਮਾਰਚ (ਹਰਦਿਆਲ ਸਿੰਘ ਭੈਣੀ) – ਜਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ ਸ੍ਰੀਮਤੀ ਮੰਜ਼ਿਲਾ ਭਿਖੀਵਿੰਡ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਮਾਦਾ ਭਰੂਣ ਹੱਤਿਆ ਰੋਕੂ ਪ੍ਰੋਗਰਾਮ ਕਰਵਾਇਆ ਗਿਆ।ਇਸ ਬਲਾਕ ਪੱਧਰੀ ਪ੍ਰੋਗਰਾਮ ਵਿੱਚ ਪਿੰਡਾਂ ਦੇ ਸਰਪੰਚ ਅਤੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਭਾਗ ਲਿਆ।ਪ੍ਰੋਗਰਾਮ ਦੌਰਾਨ ‘ਮਾਦਾ ਭਰੂਣ ਹੱਤਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ‘ਨੁੱਕੜ ਨਾਟਕ’ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।ਡੀ.ਪੀ.ਓ ਭਿਖੀਵਿੰਡ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦਾ ਲਿੰਗ ਅਨੁਪਾਤ ਦਿਨੋ ਦਿਨ ਘਟਦਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।ਉਨਾਂ ਕਿਹਾ ਕਿ ਲੜਕੀਆਂ ਨੂੰ ਬਚਾਉਣ ਲਈ ਸਰਕਾਰ ਪ੍ਰੋਗਰਾਮ ਅਤੇ ਸਕੀਮਾਂ  ਬਣਾ ਰਹੀ ਹੈ, ਜਿੰਨਾਂ ਦਾ ਲਾਭ ਸਾਰਿਆਂ ਨੂੰ ਜਰੂਰ ਲੈਣਾ ਚਾਹੀਦਾ ਹੈ।ਉਨਾਂ ਅਪੀਲ ਕੀਤੀ ਕਿ ਅੱਜ ਦੀ ਧੀ ਹੀ ਕੱਲ ਦੀ ਮਾਂ ਹੈ, ਇਸ ਲਈ ਲੜਕੀਆਂ ਨੂੰ ਕੁੱਖ ਵਿੱਚ ਮਾਰਣ ਦੀ ਬਜ਼ਾਏ ਪੁੱਤਾਂ ਵਰਗਾ ਪਿਆਰ ਦੇਣਾ ਚਾਹੀਦਾ ਹੈ।ਇਸ ਮੌਕੇ ਅਲ਼ਗੋਂ ਖੁਰਦ ਦੇ ਸਰਪੰਚ ਬੋਹੜ ਸਿੰਘ, ਅਲਗੋਂ ਕੋਠੀ ਸਰਪੰਚ ਮਨਜੀਤ ਸਿੰਘ, ਸ੍ਰੀਮਤੀ ਦਵਿੰਦਰ ਕੌਰ, ਡਾ. ਕਰਮਬੀਰ ਸਿੰਘ ਅਲਗੋਂ, ਬਾਊ ਰਾਮ ਅਲਗੋਂ, ਗੁਰਪ੍ਰੀਤ ਸਿੰਘ, ਬਚਨ ਸਿੰਘ ਸਰਪੰਚ, ਕਿਰਪਾਲ ਸਿੰਘ, ਸੁਖਵੰਤ ਸਿੰਘ ਘੁੱਲਾ ਅਲਗੋਂ ਕੋਠੀ ਆਦਿ ਹਾਜਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply