Thursday, April 23, 2026

ਸ. ਬਾਦਲ ਨੂੰ ਪਦਮ ਵਿਭੂਸ਼ਣ ਮਿਲਣ ਤੇ ਇਸਤਰੀ ਅਕਾਲੀ ਦਲ ਨੇ ਪ੍ਰਗਟਾਈ ਖੁਸ਼ੀ

PPN3103201517
ਅੰਮ੍ਰਿਤਸਰ, 31 ਮਾਰਚ (ਸਾਜਨ) – ਭਾਰਤ ਸਰਕਾਰ ਵੱਲੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨਾਂ ਦੀਆਂ ਬੇਹਤਰੀਨ ਸੇਵਾਵਾਂ ਬਦਲੇ ਪਦਮ ਵਿਭੂਸ਼ਣ ਦਾ ਪ੍ਰਮੁੱਖ ਖਿਤਾਬ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਬਾਦਲ ਸਾਹਿਬ ਨੇ ਪਿੰਡ ਦੀ ਸਰਪੰਚੀ ਤੋ ਚੱਲ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ, ਬੜੀ ਘਾਲਣਾ ਘਾਲ ਕੇ, ਲੰਬਾ ਸਫਰ ਕੀਤਾ ਹੈ।ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕਿ ਇਸ ਸਤਿਕਾਰ ਦੇ ਮਿਲਣ ਨਾਲ ਬਾਦਲ ਸਾਹਿਬ ਦਾ ਕੱਦ, ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਉਚਾ ਹੋਇਆ ਹੈ ਤੇ ਇਹ ਸਾਰੇ ਪੰਜਾਬੀਆਂ ਲਈ ਬੜੇ  ਮਾਨ ਵਾਲੀ ਗੱਲ ਹੈ। ਉਨਾਂ ਕਿਹਾ ਕਿ ਸਮੁੱਚੇ ਇਸਤਰੀ ਵਿੰਗ ਅਕਾਲੀ ਦਲ ਵੱਲੋ ਬਾਦਲ ਸਾਹਿਬ ਨੂੰ ਪਦਮ ਵਿਭੂਸ਼ਣ ਮਿਲਣ ਤੇ ਵਧਾਈ ਦਿੱਤੀ ਜਾਂਦੀ ਹੈ।ਬੀਬੀਆਂ ਦੇ ਇਕੱਠ ਵਿਚ ਲਡੂ ਵੰਡੇ ਗਏ।ਇਸ ਮੌਕੇ ਬੀਬੀ ਬਲਵਿੰਦਰ ਕੌਰ ਸੰਧੂ ਸਕੱਤਰ ਜਨਰਲ, ਕੁਲਦੀਪ ਕੌਰ ਸੀਨੀਅਰ ਮੀਤ ਪ੍ਰਧਾਨ ਕਿਰਨ ਜੋਤ ਕੌਰ ਵਾਰਡ ਪ੍ਰਧਾਨ, ਕਰਨਜੀਤ ਕੌਰ, ਗਿਆਨ ਕੋਰ, ਹਰਭਜਨ ਕੌਰ ਬਾਠ, ਕੁਲਦੀਪ ਕੌਰ ਔਲਖ, ਦਰਸ਼ਨ ਕੋਰ, ਰਾਜ ਕੌਰ, ਮਾਨਵੀ ਭੱਲਾ, ਰਣਜੀਤ ਕੌਰ, ਗੁਰਮੀਤ ਕੌਰ, ਹਰਜੀਤ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ ਤੇ ਕਰਮਜੀਤ ਕੌਰ ਖਹਿਰਾ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply