
ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਅੱਜ ਦੇ ਸਮੇਂ ਲੜਕੀਆਂ ਦਾ ਸਿੱਖਿਅਤ ਹੋਣਾ ਸਮੇਂ ਦੀ ਮੁੱਖ ਲੋੜ ਬਣ ਚੁੱਕਾ ਹੈ।ਜਿਸ ਦੇ ਤਹਿਤ ਸ਼ਿਵ ਸ਼ਕਤੀ ਐਜੁਕੇਸ਼ਨਲ ਸੋਸਾਇਟੀ ਰਜ਼ਿ: ਪੱਟੀ ਵੱਲੋ ਬਾਰਡਰ ਏਰੀਏ ਦੀਆਂ ਲੜਕੀਆਂ ਨੂੰ ਸਿੱਖਿਅਤ ਕਰਨ ਅਤੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸ਼ਕਤੀ ਐਜੁਕੇਸ਼ਨ ਸੋਸਾਇਟੀ ਪੱਟੀ ਦੀ ਚੇਅਰਪਰਸਨ ਸੁਮਨ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਮੌਕੇ ਕੀਤਾ। ਸ਼ਰਮਾ ਨੇ ਦੱਸਿਆ ਕਿ ਉਹਨਾ ਦੀ ਸੋਸਾਇਟੀ ਵੱਲੋ ਪੱਟੀ ਇਲਾਕੇ ਅੰਦਰ ਵਿਦਿਆਰਥੀਆਂ ਨੂੰ ਨਰਸਿੰਗ ਖੇਤਰ ਵਿੱਚ ਸਿੱਖਿਅਤ ਕਰਨ ਲਈ ਮਹਾਂ ਸ਼ਿਵ ਸ਼ਕਤੀ ਨਰਸਿੰਗ ਸਕੂਲ ਅਤੇ ਦਵਿੰਦਰਾਾ ਨਰਸਿੰਗ ਕਾਲਜ ਵਧੀਆ ਕੰੰਮ ਕਰ ਰਿਹਾ ਹੈ।ਜਿਸ ਵਿੱਚ ਖਾਸ ਤੌਰ ‘ਤੇ ਲੜਕੀਆ ਨੂੰ ਜੀ.ਐਨ.ਐਮ (ਸਟਾਫ ਨਰਸ) ਡਿਪਲੋਮਾ ਕੋਰਸ, ਡਿਗਰੀ ਬੀ.ਐਸ.ਸੀ ਨਰਸਿੰਗ ਦੀ ਸਿੱਖਿਆ ਦਿੱਤੀ ਜਾਂਦੀ ਹੈ।ਉਹਨਾ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਉਹਨਾ ਦੀ ਸੰਸਥਾ ਤੋ ਨਰਸਿੰਗ ਸਿੱਖਿਆ ਹਾਸਲ ਕਰਕੇ ਭਾਰਤ ਅਤੇ ਵਿਦੇਸ਼ਾ ਵਿੱਚ ਨੋਕਰੀਆਂ ਹਾਸਲ ਕਰਕੇ ਸੰਸਥਾ ਅਤੇ ਮਾਂ ਬਾਪ ਦੇ ਨਾਮ ਨੂੰ ਰੋਸ਼ਨ ਕਰ ਰਹੇ ਹਨ।ਉਨਾਂ ਕਿਹਾ ਕਿ ਉਹਨਾ ਦੀ ਸੰਸਥਾ ਵੱਲੋ ਸਿਰਫ ਲੜਕੀਆ ਨੂੰ ਹੀ ਦਾਖਲ ਕੀਤਾ ਜਾ ਰਿਹਾ ਹੈ।
Punjab Post Daily Online Newspaper & Print Media