Wednesday, August 12, 2026

ਸਭਿਆਚਾਰਕ ਸਮਾਗਮ ਨੇ ਸਾਲਾਨਾ ਸਮਾਗਮ ਨੂੰ ਚਾਰ ਚੰਨ ਲਾਏ

ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਗਤੀਵਿਧੀਆਂ ਜਰੂਰੀ -ਡਾ. ਅਮਰਜੀਤ ਸਿੱਧੂ

   PPN0804201505
ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਦਾ ਸਾਲਾਨਾ ਇਨਾਮ ਵੰਡ ਤੇ ਸਭਿਆਚਾਰਾਕ ਸਮਾਗਮ ਕਈ ਰੰਗ ਛੱਡ ਗਿਆ। ਸਮਾਗਮ ਵਿੱਚ ਜਿੱਥੇ ਹਜ਼ਾਰਾਂ ਵਿਦਿਆਰਥੀਆਂ ਨੇ ਬਾਖੂਬੀ ਅਨੁਸ਼ਾਸ਼ਨ ਦਿਖਾਇਆ ਉੱਥੇ ਸਮੂਹ ਕਾਲਜ ਸਟਾਫ ਦੇ ਅੱਡੀ ਚੋਟੀ ਦੀ ਮੇਹਨਤ ਸਦਕਾ ਸਮਾਗਮ ਅਮਿੱਟ ਯਾਂਦਾ ਛੱਡ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਟੀਮ ਸਫਲਤਾਪੂਰਵਕ ਚੱਲੇ ਸਮਾਗਮ ਸਦਕਾ ਗਦ ਗਦ ਹੈ ਉਨਾਂ ਹਰ ਸ਼ੈਸ਼ਨ ਅੰਦਰ ਇਸ ਤਰਾਂ ਦੇ ਹੋਰ ਵੱਡੇ ਪ੍ਰੋਗਰਾਮ ਉਲੀਕਣ ਦੀ ਗੱਲ ਆਖੀ। ਸਮਾਗਮ ਵਿੱਚ ਪੰਜਾਬ ਦੇ ਚੋਟੀ ਦੇ ਪ੍ਰਸਿੱਧ ਕਲਾਕਾਰ ਮਾਸ਼ਾ ਅਲੀ, ਸੰਗਰਾਮ, ਫਤਿਹ ਸ਼ੇਰਗਿੱਲ, ਦਵਿੰਦਰ ਗੁੰਮਟੀ, ਜਿੰਮੀ ਵੜੈਂਚ, ਗਗਨ ਕੋਕਰੀ, ਹਰਸਿਮਰਨ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ‘ ਹਾਂ ਦੀ ਖੁਸ਼ੀ ਵਿੱਚ ਕੀਤੀ ਪਾਰਟੀ, ਅਜੇ ਤੱਕ ਚੱਲੀ ਜਾਂਦੀ ਹੈ ‘ ਤੇ ਸਾਰਾ ਕਾਲਜ ਝੂਮਣ ਲਈ ਮਜਬੂਰ ਹੋ ਗਿਆ। ਸੰਗਰਾਮ ਦੇ ਪਟਿਆਲੇ ਵਾਲੀਏ ਛੱਡ ਦੇ ਖਹਿੜਾ ਪੇਂਡੂ ਦਾ ‘ ਤੇ ਵੀ ਕਾਲਜ ਦੇ ਗੱਭਰੂਆਂ ਨੇ ਭਰਪੂਰ ਲੁਤਫ ਲਿਆ। ਹਜ਼ਾਰਾ ਦੀ ਹਾਜ਼ਰੀਨ ਵਿੱਚ ਵਿਆਹ ਵਰਗਾ ਮਹੌਲ ਸੀ। ਮੰਚ ਸੰਚਾਲਨ  ਜਗਦੀਪ ਜੋਗਾ ਨੇ ਆਪਣਾ ਹੀ ਰੰਗ ਜਮਾਇਆ।
ਸਮਾਗਮ ਸਮੇਂ ਕਾਲਜ ਪ੍ਰਿੰਸੀਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ  ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜਾਈ ਦੇ ਨਾਲ ਨਾਲ ਸਭਿਆਚਾਰਕ , ਖੇਡਾਂ ਤੇ ਹੋਰ ਕਈ ਗਤੀਵਿਧੀਆਂ ਅਹਿਮ ਰੋਲ ਅਦਾ ਕਰਦੀਆਂ ਹਨ। ਉਨਾਂ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਏ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਜੀ ਆਇਆ ਕਿਹਾ ਤੇ ਕਾਲਜ ਦੀਆਂ ਸਾਰੀਆਂ ਮੰਗਾਂ ਮੰਨਣ  ਤੇ ਧੰਨਵਾਦ ਵੀ ਕੀਤਾ। ਉਨਾਂ ਕਿਹਾ ਕਿ ਇਲਾਕੇ ਦੇ ਮੰਤਰੀ ਦਾ ਕਾਲਜ ਦੇ ਵਿਕਾਸ ਵਿੱਚ ਵੱਡੀ ਪੱਧਰ ਤੇ ਦਿਲਚਸਪੀ ਲੈਣਾ ਇੱਕ ਸਲਾਘਾਯੋਗ ਕਦਮ ਹੈ। ਸਮਾਗਮ ਵਿੱਚ ਮੋਹਰੀ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸਮਾਗਮ ਤੋਂ ਪਹਿਲਾ  ਕੈਬਿਨਟ ਮੰਤਰੀ ਮਲੂਕਾ ਨੇ ਸਾਰੇ ਕਾਲਜ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਉਨਾਂ ਪ੍ਰਿੰਸੀਪਲ ਡਾ. ਸਿੱਧੂ ਨਾਲ ਕਾਲਜ ਦੀ ਛੋਟੀ ਤੋਂ ਲੈ ਕੇ ਵੱਡੀ ਸਮੱਸਿਆ ਦਾ ਬੜੇ ਹੀ ਧਿਆਨਪੂਰਵਕ ਵਿਸ਼ਲੇਸ਼ਣ ਕੀਤਾ ਤੇ ਜਿਆਦਾਤਰ ਮੰਗਾਂ ਦਾ ਮੌਕੇ ਤੇ ਹੀ ਹੱਲ ਕੀਤਾ। ਉਨਾਂ ਕਾਲਜ ਦੀ ਬਿਲਡਿੰਗ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਤਾਕੀਦ ਕੀਤੀ ਤੇ ਕਾਲਜ ਨੂੰ ਫੰਡਾਂ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਘਾਟ ਨਾ ਆਉਣ ਾਦ ਭਰੋਸਾ ਦਿੱਤਾ। ਇਸ ਸਮਾਗਮ ਅੰਦਰ ਕਾਲਜ ਦੇ ਸੀਰਾ ਸਿਧਾਣਾ, ਬੰਟੀ ਜਟਾਣਾ, ਹੁਸਨ ਫੂਲ, ਕਾਲਾ ਕਾਲੋਕੇ, ਗੇਜੀ, ਸੋਨੀ, ਨਵਜੀਤ, ਮਿੰਟੂ  ਤੋਂ ਇਲਾਵਾ ਹਜ਼ਾਰਾ ਕਾਲਜ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply