ਸਲਾਨਾ ਖੇਡ ਦਿਵਸ ‘ਤੇ ਕਾਲਜ ਦੇ ਵਿਕਾਸ ਕਾਰਜਾਂ ਲਈ ਐਲਾਨੀ 5 ਲੱਖ ਰੁਪਏ ਦੀ ਗਰਾਂਟ

ਅੰਮ੍ਰਿਤਸਰ, 9 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੱਜ ਖੇਡ ਇਨਾਮ ਵੰਡ ਸਮਾਰੋਹ ਮਨਾਇਆ ਗਿਆ।ਇਸ ਮੌਕੇ ‘ਤੇ ਲੋਕਲ ਬੌਡੀਜ਼, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਮੁੱਖ ਮਹਿਮਾਂ ਵਜੋਂ ਸ਼ਿਰਕਤ ਕੀਤੀ ਅਤੇ ਸਪੋਰਟਸ ਡਿਪਟੀ ਡਾਇਰੈਕਟਰ, ਮੁਖੀ ਸਰੀਰਕ ਸਿੱਖਿਆ ਵਿਭਾਗ, ਗੁਰੂ ਨਾਂਕ ਦੇਵ ਯੂਨੀਵਰਸਿਟੀ ਡਾ. ਹਰਵਿੰਦਰ ਸਿੰਘ ਰੰਧਾਵਾ ਇਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਂ ਵਜੋਂ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਐਡਵੋਕੇਟ ਸ਼੍ਰੀ ਸੁਦਰਸ਼ਨ ਕਪੂਰ ਚੇਅਰਮੈਨ, ਐਲ.ਐਮ.ਸੀ ਨੇ ਮੁੱਖ ਮਹਿਮਾਂ ਅਤੇ ਆਏ ਹੋਏ ਮਹਿਮਾਂਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਮੰਚ ਦਾ ਸੰਚਾਲਨ ਹਿੰਦੀ ਵਿਭਾਗ ਦੇ ਪ੍ਰੋਫੈਸਰ ਡਾ. ਸ਼ੈਲੀ ਜੱਗੀ ਵਲੋਂ ਕੀਤਾ ਗਿਆ।
ਇਸ ਖੇਡ ਇਨਾਮ ਵੰਡ ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਂ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਇਸ ਦੇ ਨਾਲ ਹੀ ਕਾਲਜ ਦੀਆਂ ਵਿਦਿਆਰਥਣਾਂ ਨੇ ਵੇਦ ਮੰਤਰ ਗਾਇਨ ਦੀ ਪ੍ਰਸਤੁਤੀ ਕੀਤੀ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਕਾਲਜ ਦੀਆਂ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਦੀਆਂ ਸਾਲਾਂਾ (2014-15) ਉਪਲਬਧੀਆਂ ਬਾਰੇ ਦੱਸਿਆ।ਇਸ ਰਿਪੋਰਟ ਵਿਚ ਉਹਨਾਂ ਨੇ ਕਾਲਜ ਦੀਆਂ ਛੇ ਅੰਤਰਰਾਸ਼ਟਰੀ ਪੱਧਰ ਦੀਆਂ ਖਿਡਾਰਣਾਂ ਪੂਜਾ, ਕੇਜ਼ੀਆ, ਪਾਰਵਤੀ, ਮਨੀਸ਼ਾ, ਸਨੇਹ ਰਾਣਾ ਅਤੇ ਸੇਓਨਾ ਦੀਆਂ ਅੰਤਰਰਾਸ਼ਟਰੀ ਪੱਧਰ ‘ਤੇ ਉਪਲਬਧੀਆਂ ਬਾਰੇ ਦੱਸਿਆ।ਉਹਨਾਂ ਇਹ ਵੀ ਦੱਸਿਆ ਕਿ 21 ਟੀਮਾਂ ਨੇ ਅੰਤਰ ਕਾਲਜ ਮੁਕਾਬਲੇ ਜਿੱਤੇ। 11 ਟੀਮਾਂ ਨੂੰ ਪਹਿਲਾ ਰਨਰ-ਅੱਪ ਦਰਜਾ ਅਤੇ 5 ਟੀਮਾਂ ਨੂੰ ਦੂਜਾ ਰਨਰ-ਅੱਪ ਦਰਜਾ ਪ੍ਰਾਪਤ ਹੋਇਆ। ਦੋ ਟੀਮਾਂ ਨੇ ਚੌਥੀ ਪੁਜ਼ੀਸ਼ਨ ਹਾਸਲ ਕੀਤੀ।ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਨੇ ਜਨਰਲ ਸਪੋਰਟਸ ਟਰਾਫੀ (ਮਹਿਲਾ ਅਤੇ ਪੁਰਸ਼ ਸੰਯੁਕਤ) ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਟਰਾਫੀ ਜਿੱਤੀ।ਜਿਸ ਕਰਕੇ ਕਾਲਜ ਦੀਆਂ ਖਿਡਾਰਣਾਂ ਨੂੰ ਗੁਰੂ ਨਾਂਕ ਦੇਵ ਯੂਨੀਵਰਸਿਟੀ ਵਲੋਂ 13 ਲੱਖ ਅਤੇ ਕਾਲਜ ਨੂੰ 52 ਹਜ਼ਾਰ ਨਕਦੀ ਇਨਾਮ ਪ੍ਰਦਾਂ ਕੀਤਾ ਗਿਆ।
ਕਰਮ ਤੇ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਮੁੱਖ ਮਹਿਮਾਂ ਸ਼੍ਰੀ ਅਨਿਲ ਜੋਸ਼ੀ ਨੇ ਇਸ ਮੌਕੇ ‘ਤੇ ਬੋਲਦਿਆਂ ਹੋਇਆਂ ਕਿਹਾ ਕਿ ਕਾਲਜ ਨੂੰ ਉਚਾਈਆਂ ‘ਤੇ ਪਹੁੰਚਾਉਣ ਵਾਲੀਆਂ ਅਤੇ ਦੇਸ਼ ਦਾ ਭਵਿੱਖ ਇਹ ਬੇਟੀਆਂ ਹਿੰਦੁਸਤਾਨ ਵਿੱਚ ਆਪਣੇ ਕਾਲਜ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਬੀ. ਬੀ. ਕੇ. ਡੀ. ਏ. ਵੀ ਕਾਲਜ ਫਾਰ ਵੂਮੈਨ, ਇਕ ਅੰਤਰਰਾਸ਼ਟਰੀ ਰੁਤਬੇ ਵਾਲਾ ਕਾਲਜ ਹੈ। ਦੇਸ਼ ਦੀ ਹੱਦ ‘ਤੇ ਅਤੇ ਹੋਰ ਖੇਤਰਾਂ ਵਿੱਚ ਵੀ ਇਹ ਬੇਟੀਆਂ ਆਪਣਾ ਕਰਤੱਵ ਨਿਭਾਅ ਰਹੀਆਂ ਹਨ। ਉਹਨਾਂ ਕਿਹਾ ਕਿ ਮੈਨੂੰ ਇਸ ਕਾਲਜ ਵਿੱਚ ਆਕੇ ਹਮੇਸ਼ਾ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਸ਼੍ਰੀ. ਅਨਿਲ ਜੋਸ਼ੀ ਜੀ ਨੇ ਕਾਲਜ ਦੇ ਵਿਕਾਸ ਕਾਰਜਾਂ ਲਈ ਕਾਲਜ ਨੂੰ 5 ਲੱਖ ਰੁਪਏ ਪ੍ਰਦਾਨ ਕੀਤੇ। ਜਨੂੰਨ, ਮਿਹਨਤ, ਲਗਨ ਅਤੇ ਹੌਂਸਲੇ ਨਾਲ ਹੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਡਾ. ਹਰਵਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਮਿਹਨਤ ਕਰਨ ਲਈ ਪ੍ਰੇਰਿਆ। ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ, ਸਪੋਰਟਸ ਵਿਭਾਗ ਦੇ ਮੁਖੀ, ਅਧਿਆਪਕ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਅੱਗੇ ਵੱਧਣ ਦਾ ਆਸ਼ੀਰਵਾਦ ਵੀ ਦਿੱਤਾ।
ਮੁੱਖ ਮਹਿਮਾਂ, ਆਏ ਹੋਏ ਸਾਰੇ ਮਹਿਮਾਂ, ਕਾਲਜ ਦੇ ਪ੍ਰਿੰਸੀਪਲ, ਸਪੋਰਟਸ ਵਿਭਾਗ ਦੇ ਮੁਖੀ ਨੇ ਕਾਲਜ ਦੇ ‘ਸਪੋਰਟਸ ਬੁਲਿਟਨ’ ਦੀ ਘੁੰਡ ਚੁਕਾਈ ਕੀਤੀ।ਕਾਲਜ ਦੀਆਂ ਵਿਦਿਆਰਥਣਾਂ ਨੇ ਹਰਿਆਣਵੀ ਡਾਂਸ ਦੀ ਪੇਸ਼ਕਾਰੀ ਕੀਤੀ। ਖੇਡ ਵਿਭਾਗ ਦੀਆਂ ਵਿਦਿਆਰਥਣਾਂ ਨੇ ਰੱਸੀ ਮਲਖਮ, ਰਿਦਮਿਕ ਜਿਮਨਾਸਟਿਕ ਅਤੇ ਯੋਗਾ ਸ਼ੋਅ ਦੀ ਪੇਸ਼ਕਾਰੀ ਕਰਕੇ ਮਹਿਮਾਂਾਂ ਨੂੰ ਮੁਗਧ ਕੀਤਾ। ਮੁੱਖ ਮਹਿਮਾਂ ਵਲੋਂ ਕੁੱਲ 386 ਖਿਡਾਰਣਾਂ ਨੂੰ ਇਨਾਮ ਵੰਡੇ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਮੁੱਖ ਮਹਿਮਾਂ ਸ਼੍ਰੀ. ਅਨਿਲ ਜੋਸ਼ੀ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਕਾਲਜ ਦੀਆਂ ਖਿਡਾਰਣਾਂ ਦੀ ਖੇਡਾਂ ਸੰਬੰਧੀ ਯੋਗ ਅਗਵਾਈ ਕਰਨ ਵਾਲੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ।
ਸ਼੍ਰੀ ਸੁਦਰਸ਼ਨ ਕਪੂਰ ਜੀ ਚੇਅਰਮੈਨ ਐਲ. ਐਮ. ਸੀ ਨੇ ਮੁੱਖ ਮਹਿਮਾਂ, ਆਏ ਹੋਏ ਸਾਰੇ ਮਹਿਮਾਂਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ। ਡਾ. ਵੀ. ਪੀ. ਲਖਨਪਾਲ ਮੈਂਬਰ ਐਲ. ਐਮ. ਸੀ, ਡਾ. ਕੇ. ਐਸ. ਮਨਚੰਦਾ, ਸ. ਮਹਿੰਦਰਜੀਤ ਸਿੰਘ, ਸ਼੍ਰੀ. ਹੀਰਾ ਲਾਲ ਕੰਧਾਰੀ, ਸ਼੍ਰੀ. ਸਤੀਸ਼ ਸੂਦ, ਸ਼੍ਰੀ. ਜੁਗਲ ਕਿਸ਼ੋਰ ਲੁਥਰਾ, ਸ਼੍ਰੀ. ਚਰਨਜੀਤ ਰਾਏ ਮਹਿੰਦਰੂ, ਸ਼੍ਰੀ ਪਦਮ ਪ੍ਰਕਾਸ਼ ਵੀ ਇਸ ਇਨਾਮ ਵੰਡ ਸਮਾਰੋਹ ਵਿੱਚ ਮੌਜੂਦ ਸਨ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਕੀਤੀ ਗਈ।
Punjab Post Daily Online Newspaper & Print Media