Saturday, March 14, 2026

ਮਾਨਯੋਗ ਅਦਾਲਤ ਵੱਲੋਂ ਐਲਾਨਿਆ ਭਗੌੜਾ ਸਕੱਤਰ ਸਿੰਘ ਕਾਬੂ

PPN0904201520

ਪਠਾਨਕੋਟ, 9 ਅਪਰੈਲ (ਪੱਤਰ ਪ੍ਰੇਰਕ) – ਸ਼੍ਰੀ ਰਾਕੇਸ ਕੌਸ਼ਲ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਭਗੌੜਿਆਂ ਨੂੰ ਫੜ੍ਹਨ ਸਬੰਧੀ ਚਲਾਈ ਮੁਹਿੰਮ ਦੇ ਤਹਿਤ ਸਬ ਇੰਸਪੈਕਟਰ ਲਖਵਿੰਦਰ ਸਿੰਘ ਇੰਚਾਰਜ ਪੀ.ਓ ਸਟਾਫ ਦੀ ਅਗਵਾਈ ਹੇਠ ਹੈਡ ਕਾਂਸਟੇਬਲ ਸੁਰਿੰਦਰ ਮੋਹਨ ਅਤੇ ਬੀਰਬਲ ਨੂੰ ਮਾਨਯੋਗ ਅਦਾਲਤ ਵੱਲੋਂ ਐਲਾਨੇ ਭਗੌੜੇ ਸਕੱਤਰ ਸਿੰਘ ਪੁੱਤਰ ਦੇਸ਼ਾ ਸਿੰਘ ਕੌਮ ਜੱਟ ਵਾਸੀ ਪਿੰਡ ਕਿਆਸਪੁਰਾ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ ਦੋਸ਼ੀ ਦੇ ਵਿਰੁੱਧ ਮੁਕਦਮਾ ਨੰਬਰ 33 2 ਅਗਸਤ, 2011 ਜੁਰਮ 382, 511, 323, 34 ਆਈ.ਪੀ.ਸੀ. ਦੀ ਧਾਰਾ ਤਹਿਤ ਥਾਣਾ ਤਾਰਾਗੜ੍ਹ ਵਿਖੇ ਦਰਜ ਸੀ।

      ਸ. ਲਖਵਿੰਦਰ ਸਿੰਘ ਸਬ ਇੰਸਪੈਕਟਰ ਨੇ ਅੱਗੇ ਦੱਸਿਆ ਕਿ 2 ਅਗਸਤ, 2011 ਨੂੰ ਮੁਦੱਈ ਰਾਜ ਕੁਮਾਰ ਸੈਣੀ ਵਾਸੀ ਤਾਰਾਗੜ੍ਹ ਰੋਡ ਦੀਨਾ ਨਗਰ ਨੇ ਪੁਲਿਸ ਪਾਸ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਨੂੰਹ ਮਿਨਾਕਸ਼ੀ ਅਤੇ ਪਤਨੀ ਸੁਦੇਸ਼ ਕੁਮਾਰੀ ਨਾਲ ਆਪਣੇ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਆਪਣੀ ਲੜਕੀ ਦੇ ਸਹੁਰੇ ਪਰਿਵਾਰ ਵਿੱਚ ਰਿਟਾਇਰਮੈਂਟ ਪਾਰਟੀ ਲਈ ਮਿਲਣ ਪੈਲਸ ਪੱਖੋਚੱਕ ਜਾ ਰਹੇ ਸੀ, ਜਦ ਉਹ ਛੋਟੂ ਨਾਥ ਮੰਦਰ ਤੋਂ ਥੌੜਾ ਅੱਗੇ ਪਹੁੰਚੇ ਤਾਂ ਪਿਛੋਂ ਇੱਕ ਮੋਟਰ ਸਾਈਕਲ ਸਵਾਰ ਨੇ ਉਸ ਦੇ ਪਿੱਛੇ ਬੈਠੀ ਉਸ ਦੀ ਨੂੰਹ ਦਾ ਪਰਸ ਝੱਪਟ ਮਾਰਕੇ ਖੋਹਣ ਦੀ ਕੋਸ਼ਿਸ ਕੀਤੀ, ਪਰ ਉਸ ਦੀ ਨੂੰਹ ਨੇ ਪਰਸ ਨਹੀਂ ਛੱਡਿਆ ਝੱਪਟ ਮਾਰਨ ਨਾਲ ਉਸ ਦਾ ਮੋਟਰ ਸਾਈਕਲ ਡੋਲ ਗਿਆ ਅਤੇ ਉਹ ਮੋਟਰ ਸਾਈਕਲ ਸਮੇਤ ਡਿੱਗ ਗਏ ਜਿਸ ਨਾਲ ਉਸ ਦੀ ਨੂੰਹ ਦੇ ਕਾਫ਼ੀ ਸੱਟਾਂ ਲੱਗੀਆਂ ਅਤੇ ਦੋਸ਼ੀ ਪਰਸ ਖੋਹਣ ਵਿੱਚ ਕਾਮਯਾਬ ਨਹੀਂ ਹੋਇਆ ਅਤੇ ਮੌਕਾ ਤੋਂ ਫਰਾਰ ਹੋ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਦੇ ਫੜੇ ਜਾਣ ਤੇ ਦੋਸ਼ੀ ਨੂੰ ਉਕਤ ਮੁਕੱਦਮਾ ਵਿੱਚ ਸਹੀ ਦੋਸ਼ੀ ਪਾ ਕੇ ਦੋਸ਼ੀ ਦਾ ਚਲਾਨ ਮਾਨਯੋਗ ਅਦਾਲਤ ਵਿੱਚ ਦਿੱਤਾ ਗਿਆ ਸੀ ਅਤੇ ਦੋਸ਼ੀ ਜਮਾਨਤ ‘ਤੇ ਰਿਹਾਅ ਹੋਇਆ ਸੀ, ਦੋਸ਼ੀ ਨੂੰ ਡਰ ਸੀ ਕਿ ਉਸ ਨੂੰ ਇਸ ਖੋਹ ਕਰਨ ਦੇ ਦੋਸ਼ ਵਿੱਚ ਸਜ਼ਾ ਹੋ ਜਾਣੀ ਹੈ।ਜਿਸ ਕਰਕੇ ਦੋਸ਼ੀ ਨੇ ਅਦਾਲਤ ਹਾਜ਼ਰ ਹੋਣਾ ਬੰਦ ਕਰ ਦਿੱਤਾ ਅਤੇ ਗੈਰ ਹਾਜ਼ਰ ਹੋ ਗਿਆ।ਮਾਨਯੋਗ ਅਦਾਲਤ ਨੇ ਦੋਸ਼ੀ ਨੂੰ ਪਿਛਲੇ 3 ਮਹੀਨਿਆਂ ਤੋਂ ਭਗੌੜਾ ਐਲਾਨਿਆ ਹੋਇਆ ਸੀ। ਦੋਸ਼ੀ ਨੂੰ ਅੱਜ ਪੀ.ਓ. ਸਟਾਫ ਦੀ ਟੀਮ ਨੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply