Friday, April 24, 2026

ਪਾਕਿਸਤਾਨ ਤੋਂ ਵਿਰਸਾ ਵਿਹਾਰ ਪਧਾਰੇ ਅਮਜਦ ਇਸਲਾਮ ਅਮਜਦ

PPN1104201517

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪਾਕਿਸਤਾਨ ਟੈਲੀਵੀਜਨ ਦੇ ਪ੍ਰਸਿੱਧ ਨਾਟਕ ‘ਵਾਰਿਸ’ ਅਤੇ ‘ਸਮੰਦਰ’ ਜੇਹੇ ਅਨੇਕਾਂ ਯਾਦਗਾਰੀ ਲੜੀਵਾਰਾਂ ਦੇ ਰਚੇਤਾ ਪ੍ਰਸਿੱਧ ਲੇਖਕ ਸ਼ਾਇਰ ਤੇ ਚਿੰਤਕ ਜਨਾਬ ਅਮਜਦ ਇਸਲਾਮ ਅਮਜਦ ਦੀ ਆਮਦ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਇਕ ਨਿੱਘੀ, ਖੂਬਸੂਰਤ ਤੇ ਭਾਵਪੂਰਵਕ ਮਹਿਫਿਲ ਮੁੱਖ ਦਫ਼ਤਰ ਵਿਰਸਾ ਵਿਹਾਰ ਵਿਖੇ ਰੱਖੀ ਗਈ। ਜਿਸ ਵਿੱਚ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਜਗਦੀਸ਼ ਸਚਦੇਵਾ ਨੇ ਅਮਜਦ ਸਾਹਿਬ ਤੇ ਸਮੂਹ ਹਾਜ਼ਿਰ ਕਲਾਕਾਰਾਂ ਤੇ ਅਦੀਬਾਂ ਨੂੰ ਜੀ ਆਇਆ ਨੂੰ ਕਿਹਾ। ਡਾ: ਹਰਿਭਜਨ ਸਿੰਘ ਭਾਟੀਆ ਨੇ ਹਾਜ਼ਿਰ ਸਰੋਤਿਆ ਨੂੰ ਜਨਾਬ ਅਮਜਦ ਇਸਲਾਮ ਅਮਜਦ ਦੇ ਕਲਾਤਮਿਕ ਸਫ਼ਰ ਬਾਰੇ ਜਾਣਕਾਰੀ ਦਿੱਤੀ। ਉਪਰੰਤ ਜਨਾਬ ਅਮਜਦ ਇਸਲਾਮ ਅਮਜਦ ਹੁਰਾਂ ਆਪਣੇ ਨਾਟਕੀ ਤੇ ਸਾਹਿਤਕ ਸਫ਼ਰ ਤੇ ਤਜਰਬੇ ਹਾਜ਼ਰੀਨ ਨਾਲ ਸਾਂਝੇ ਕੀਤੇ। ਉਹਨਾਂ ਇਸ ਮਹਿਫਿਲ ਵਿੱਚ ਆਪਣੀਆਂ ਪ੍ਰਸਿੱਧ ਗਜ਼ਲਾਂ ਤੇ ਨਜ਼ਮਾਂ ਦੀ ਛਹਿਬਰ ਵੀ ਲਾਈ। ਇਸ ਮੌਕੇ ਵਿਰਸਾ ਵਿਹਾਰ ਵੱਲੋਂ ਜਗਦੀਸ਼ ਸਚਦੇਵਾ ਨਾਟਕਕਾਰ, ਵਿਜੇ ਸ਼ਰਮਾ, ਹਰਿੰਦਰ ਸੋਹਲ, ਟੀ. ਐਸ. ਰਾਜਾ, ਗੁਰਿੰਦਰ ਮਕਨਾ, ਦੀਪ ਦਵਿੰਦਰ ਸਿੰਘ, ਦੇਵ ਦਰਦ ਵੱਲੋਂ ਆਏ ਮਹਿਮਾਨ ਨੂੰ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ। ਹਾਜ਼ਰੀਨ ਵਿੱਚ ਵਿਸ਼ੇਸ਼ ਤੌਰ ਤੇ ਸੰਦੀਪ ਸਿੰਘ, ਕੁਲਦੀਪ ਸਿੰਘ ਸਿਆਲਕੋਟੀ, ਧਰਵਿੰਦਰ ਔਲਖ, ਦਲਜੀਤ ਅਰੋੜਾ, ਮਨਦੀਪ ਪੰਨੂ, ਹਰੀ ਸਿੰਘ ਗਰੀਬ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply