ਅੰਮ੍ਰਿਤਸਰ, 16 ਅਪ੍ਰ੍ਰੈਲ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਨਾਨਕ ਸ਼ਾਹ ਫਕੀਰ ਤੇ ਪੰਜਾਬ ਸਰਕਾਰ ਵੱਲੋਂ ਪਾਬੰਧੀ ਲਗਾਉਣ ਵਾਲੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਫਿਲਮ ਦੇ ਰਲੀਜ਼ ਹੋਣ ਨਾਲ ਪੰਜਾਬ ਦੇ ਹਾਲਤ ਵਿਗੜ ਸਕਦੇ ਸਨ।ਕਿਉਕਿ ਫਿਲਮ ਨਿਰਮਾਤਾ ਵੱਲੋਂ ਫਿਲਮ ਵਿੱਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਅਕਤੀਗਤ ਤੌਰ ਤੇ ਰੋਲ ਕਰਫ਼ਕਰਵਾ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦੀ ਆਪਣੀ-ਆਪਣੀ ਪ੍ਰੰਮਪਰਾ ਹੁੰਦੀ ਹੈ ਸਿੱਖ ਧਰਮ ‘ਚ ਕੋਈ ਵੀ ਵਿਅਕਤੀ ਸਿੱਖ ਗੁਰੂ ਸਹਿਬਾਨ ਦਾ ਵਿਅਕਤੀਗਤ ਤੌਰ ਤੇ ਰੋਲ ਨਹੀ ਕਰ ਸਕਦਾ,ਪਰ ਇਸ ਫਿਲਮ ਨਿਰਮਾਤਾ ਨੇ ਗੁਰੂ ਸਾਹਿਬ ਨੂੰ ਵਿਅਕਤੀਗਤ ਤੋਰ ਤੇ ਚਲਦਾ ਫਿਰਦਾ ਦਿਖਾ ਕੇ ਸਿੱਖਾਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਅਤੇ ਸਿੱਖ ਪ੍ਰੰਪਰਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਤੇ ਦੇਸ਼ ਵਿਦੇਸ਼ਾਂ ‘ਚ ਵੱਸਦੇ ਸਿੱਖ ਭਾਈਚਾਰੇ ਨੇ ਭਾਰੀ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜਾਂ ਮੁਤਾਬਿਕ ਕੌਮ ਦੀ ਤਰਜਮਾਨੀ ਕਰਦਿਆਂ ਇਸ ਫਿਲਮ ਤੇ ਮੁਕੰਮਲ ਪਾਬੰਧੀ ਲਗਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਪੱਤਰ ਵੀ ਲਿਖੇ ਹਨ।ਉਨ੍ਹਾ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਫਿਲਮ ਤੇ ਪਾਬੰਧੀ ਲਗਾਉਣਾ ਸ਼ਲਾਘਾਯੋਗ ਹੈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media