ਭਾਜਪਾ ਆਗੂਆਂ ਬੈਂਕ ਦਾ ਕੈਸ਼ ਲਿਜਾਣ ਵਾਲੇ ਡਰਾਈਵਰ ਦੀ ਕੀਤੀ ਕੁੱਟਮਾਰ, ਪੱਗੜੀ ਲੱਥੀ

ਛੇਹਰਟਾ, 17 ਅਪ੍ਰੈਲ (ਨੋਬਲ) – ਕੁੱਝ ਦਿਨਾਂ ਤੋਂ ਬੀ.ਆਰ.ਟੀ.ਐਸ ਵਲੋਂ ਸੜਕਾਂ ਦੇ ਆਲੇ ਦੁਆਲੇ ਦਰੱਖਤਾਂ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਬੀਤੇ ਕੁੱਝ ਦਿਨਾਂ ਤੋਂ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਕਈ ਹਾਦਸੇ ਹੋ ਚੁੱਕੇ ਹਨ, ਜਿਸ ਦੌਰਾਨ 15 ਦਿਨਾਂ ਦੇ ਵਿਚ ਦੋ ਮੌਤਾਂ ਹੋ ਚੁੱਕੀਆਂ ਹਨ।ਸ਼ੁੱਕਰਵਾਰ ਸਵੇਰੇ ਕਰੀਬ 10.30 ਵਜੇ ਭਾਜਪਾ ਆਗੂ ਜਸਮੀਤ ਗੋਲਾ ਤੇ ਕੁਲਦੀਪ ਸਿੰਘ ਬਿੱਲਾ ਦੀ ਅਗਵਾਈ ਹੇਂਠ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਛੇਹਰਟਾ ਚੋਂਕ ਵਿਚ ਹਾਈਵੇ ਬੰਦ ਕਰਕੇੇ ਬੀ.ਆਰ.ਟੀ.ਐਸ ਦੇ ਠੇਕੇਦਾਰ ਤੇ ਅਧਿਕਾਰੀਆਂ ਖਿਲ਼ਾਫ ਨਾਅਰੇਬਾਜੀ ਕੀਤੀ।ਛੇਹਰਟਾ ਚੋਂਕ ਨੂੰ ਬੰਦ ਕਰਨ ਨਾਲ ਟਰੈਫਿਕ ਜਾਮ ਲੱਗ ਗਿਆ ਅਤੇ ਆਪਣੇ ਕੰਮਾਂ-ਕਾਰਾਂ ‘ਤੇ ਜਾਣ ਵਾਲੇ ਕੁੱਝ ਵਿਅਕਤੀਆਂ ਨੇ ਵਿਰੋਧ ਕਰਦਿਆਂ ਕੁੱਝ ਭਾਜਪਾ ਆਗੂਆਂ ਤੇ ਇਲਾਕਾ ਨਿਵਾਸੀਆਂ ਨੇ ਗੁੁੱਸੇ ਵਿਚ ਆ ਕੇ ਔਲਖ ਬੱਸ ਪੀਬੀ-02-9958 ਦੇ ਸ਼ੀਸ਼ੇ ਤੌੜ ਦਿੱਤੇ, ਜਿਸ ਨਾਲ ਬੱਸ ਵਿਚ ਬੈਠੀਆਂ ਸਵਾਰੀਆਂ ਸਹਿਮ ਗਈਆਂ ਤੇ ਬੱਸ ਛੱਡ ਕੇ ਬਾਹਰ ਭੱਜ ਗਈਆਂ।
ਭਾਜਪਾ ਆਗੂਆਂ ਤੇ ਇਲਾਕਾ ਨਿਵਾਸੀਆਂ ਦੇ ਇਸ ਗੁੱਸੇ ਨੇ ਬੈਂਕ ਦਾ ਕੈਸ਼ ਲੈ ਕੇ ਜਾਣ ਵਾਲੀ ਇਕ ਗੱਡੀ ਨੂੰ ਰੋਕ ਲਿਆ ਤੇ ਗੱਡੀ ਦੇ ਡਰਾਈਵਰ ਨੂੰ ਗੱਡੀ ਵਿੱਚ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਪੱਗੜੀ ਉਤਾਰ ਕੇ ਸੁੱਟ ਦਿੱਤੀ, ਜਿਸ ਨੂੰ ਵੇਖਦਿਆਂ ਪਲਿਸ ਮੁਲਾਜਮਾਂ ਨੇ ਗੱਡੀ ਦੇ ਡਰਾਈਵਰ ਨੂੰ ਮੋਕੇ ਤੋਂ ਭਜਾਇਆ, ਪਰ ਭਾਜਪਾ ਆਗੂਆਂ ਨੇ ਗੱਡੀ ਦੇ ਡਰਾਈਵਰ ਨੂੰ ਭਜਾਉਣ ਵਾਲੇ ਪੁਲਿਸ ਮੁਲਾਜਮਾਂ ਨਾਲ ਵੀ ਬਦਸਲੂਕੀ ਕੀਤੀ।ਇੰਨੇ ਵਿਚ ਭਾਜਪਾ ਯੂਵਾ ਮੋਰਚਾ ਦੇ ਜਿਲਾ ਪ੍ਰਧਾਨ ਅਵਿਨਾਸ਼ ਸ਼ੈਲਾ, ਜਿਲਾ ਸਕੱਤਰ ਸਤੀਸ਼ ਬੱਲੂ, ਭਾਜਪਾ ਆਗੂ ਵਿੱਕੀ ਐਰੀ ਆਪਣੇ ਸਮੱਰਥਕਾਂ ਸਮੇਤ ਮੋਕੇ ਤੇ ਪੁੱਜੇ।
ਮੋਕੇ ਦੀ ਨਜਾਕਤ ਨੂੰ ਵੇਖਦੇ ਹੋਏ ਟਰੈਫਿਕ ਪੁਲਸ ਨੇ ਥਾਣਾ ਮੁਖੀ ਹਰੀਸ਼ ਬਹਿਲ ਨੂੰ ਸੂਚਨਾ ਦਿੱਤੀ, ਥਾਣਾ ਮੁਖੀ ਹਰੀਸ਼ ਬਹਿਲ ਭਾਰੀ ਪੁਲਸ ਨਾਲ ਘਟਨਾ ਸਥਾਨ ਤੇ ਪੁੱਜੇ ਤੇ ਲੋਕਾਂ ਨੂੰ ਤਿੱਤਰ ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ, ਜਦ ਭਾਜਪਾ ਆਗੂ ਬਾਜ ਨਹੀ ਆਏ ਤਾਂ ਥਾਣਾ ਮੁੱਖੀ ਹਰੀਸ਼ ਬਹਿਲ ਨੇ ਏ.ਡੀ.ਸੀ.ਪੀ ਕੇਤਨ ਪਾਟਿਲ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ।ਏਡੀਸੀਪੀ ਕੇਤਨ ਪਾਟਿਲ, ਏ.ਸੀ.ਪੀ ਪੱਛਮੀ ਦੀਪਕ ਹਿਲੋਰੀ, ਥਾਣਾ ਮੁਖੀ ਕੰਨਟੋਨਮੈਂਟ ਤੇ ਆਈ.ਪੀ.ਐਸ ਅਧਿਕਾਰੀ ਸੁਰਿੰਦਰ ਲਾਂਬਾ, ਟਰੈਫਿਕ ਇੰਚਾਰਜ ਡੀ ਜਤਿੰਦਰ ਮੋਕੇ ‘ਤੇ ਪੁਲਿਸ ਪਾਰਟੀ ਨਾਲ ਪੁੱਜੇ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿਚ ਬਾਰੀਕੀ ਨਾਲ ਜਾਂਚ ਪੜਤਾਲ ਕਰ ਰਹੇ ਹਨ। ਉਨਾਂ ਕਿਹਾ ਕਿ ਉਨਾਂ ਟਰੱਕ ਡਰਾਈਵਰ ਸੁੱਖਾ ਵਾਸੀ ਗੱਗੋਬੂਹਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਬੀ.ਆਰ.ਟੀ.ਐਸ ਅਧਿਕਾਰੀਆਂ ਖਿਲਾਫ ਵੀ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।
ਭਾਜਪਾ ਯੂਵਾ ਮੋਰਚਾ ਦੇ ਜਿਲਾ ਪ੍ਰਧਾਨ ਅਵਿਨਾਸ਼ ਸ਼ੈਲਾ, ਸਮਾਜ ਸੇਵਕ ਸਤੀਸ਼ ਬੱਲੂ, ਭਾਜਪਾ ਆਗੂ ਵਿੱਕੀ ਐਰੀ ਨੇ ਕਿਹਾ ਕਿ ਬੀ.ਆਰ.ਟੀ.ਐਸ ਵਲੋਂ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਸ਼ੁਰੂ ਕੀਤੇ ਗਏ ਕੰਮ ਵਿਚ ਕੁੱਝ ਅਧਿਕਾਰੀਆਂ ਵਲੋਂ ਅਣਗਹਿਲੀ ਵਰਤੀ ਜਾ ਰਹੀ ਹੈ, ਪੂਰੇ ਸ਼ਹਿਰ ਦੀ ਸਟ੍ਰੀਟ ਲਾਈਟ ਬੰਦ ਕੀਤੀ ਗਈ ਹੈ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਤੇ ਹਨੇਰਾਂ ਹੀ ਹਨੇਰਾ ਹੋ ਗਿਆ ਹੈ।
ਕੁੱਝ ਦਿਨ ਪਹਿਲਾਂ ਚੂੰਗੀ ਵਿਖੇ ਇਕ ਮੋਟਰਸਾਈਕਲ ਸਵਾਰ ਦੀ ਸੜਕ ਤੇ ਖਿਲਰੇ ਪੱਥਰਾਂ ਕਾਰਨ ਮੋਕੇ ਤੇ ਮੌਤ ਹੋ ਗਈ। ਬੀਤੀ ਦੇਰ ਰਾਤ ਵੀ ਬੀ.ਆਰ.ਟੀ.ਐਸ ਦੇ ਅਧਿਕਾਰੀਆਂ ਨੇ ਦਰੱਖਤਾਂ ਦੀ ਕਟਾਈ ਕਾਰਨ ਛੇਹਰਟਾ ਦੀ ਇਕ ਸਾਈਡ ਨੂੰ ਬੰਦ ਕੀਤਾ ਗਿਆ ਸੀ ਅਤੇ ਸੜਕ ‘ਤੇ ਘੁੱਪ ਹਨੇਰਾ ਸੀ, ਜਿਸ ਦੌਰਾਨ ਗਲਤ ਸਾਈਡ ਤੋਂ ਆ ਰਹੇ ਇਕ ਤੇਜ ਰਫਤਾਰ ਟੱਰਕ ਨੇ ਮੋਟਰਸਾਈਕਲ ਸਵਾਰ ਨੋਜਵਾਨ ਨੂੰ ਕੁੱਚਲ ਦਿੱਤਾ ਤੇ ਉਸ ਦੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਮੋਕੇ ਤੋਂ ਫਰਾਰ ਹੋ ਗਿਆ।
Punjab Post Daily Online Newspaper & Print Media