Saturday, April 18, 2026

ਖੁਸ਼ਬੀਰ ਦੇ ਉਲੰਪਿਕ-2016 ਲਈ ਕੋਆਲੀਫਾਈ ਹੋਣ ‘ਤੇ ਖ਼ਾਲਸਾ ਕਾਲਜ ਵੂਮੈਨ ਵਿੱਚ ਖੁਸ਼ੀ ਦੀ ਲਹਿਰ

PPN2104201513

ਅੰਮ੍ਰਿਤਸਰ, 21 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਅਤੇ ਨਾਮਵਰ ਖਿਡਾਰਣ ਖੁਸ਼ਬੀਰ ਕੌਰ ਵੱਲੋਂ ਪੁਰਤਗਾਲ ਵਿਖੇ ਉਲੰਪਿਕ ਅਭਿਆਸ ਦੌਰਾਨ ਉਲੰਪਿਕ ਖੇਡਾਂ-2016 ਜੋ ਕਿ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰਿਓ ਵਿਖੇ ਹੋਣਗੀਆਂ, ਲਈ ਕੁਆਲੀਫਾਈ ਕਰਨ ‘ਤੇ ਕਾਲਜ ਕੈਂਪਸ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ।

         ਖੁਸ਼ਬੀਰ ਨੇ 20 ਕਿਲੋਮੀਟਰ ਦੀ ਪੈਦਲ ਚਾਲ 1 ਘੰਟਾ 33 ਮਿੰਟ ਪੂਰੀ ਕਰਕੇ ਉਲੰਪਿਕ ਖੇਡਾਂ ਵਾਸਤੇ ਆਪਣਾ ਨਾਂਅ ਦਰਜ ਕਰਵਾਇਆ ਹੈ। ਜਿਕਰਯੋਗ ਹੈ ਕਿ ਇਸ ਖਿਡਾਰਣ ਨੇ ਪਹਿਲਾਂ ਵੀ ਪੈਦਲ ਚਾਲ ਵਿੱਚ ਬਹੁਤ ਸਾਰੇ ਕਿਰਤੀਮਾਨ ਸਥਾਪਿਤ ਕੀਤੇ ਹਨ। ਉਹ ਪਹਿਲੀ ਭਾਰਤੀ ਮਹਿਲਾ ਖਿਡਾਰਣ ਹੈ, ਜਿਸ ਨੇ ਏਸ਼ੀਅਨ ਖੇਡਾਂ ਵਿੱਚ ਇਸ ਖੇਡ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ, ਜੋ ਕਿ ਬਾਅਦ ਵਿੱਚ ਸੋਨੇ ਦੇ ਤਮਗੇ ਵਿੱਚ ਬਦਲ ਦਿੱਤਾ ਗਿਆ ਸੀ।ਹੁਣ ਉਹ ਇਸ ਖੇਡ ਵਿੱਚ ਉਲੰਪਿਕ ਖੇਡਾਂ ਵਿੱਚ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਣ ਹੋਵੇਗੀ।  ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਖੁਸ਼ਬੀਰ ਕੌਰ ਦੀ ਇਸ ਉਪਲਬੱਧੀ ‘ਤੇ ਉਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੁਸ਼ਬੀਰ ਨਾ ਸਿਰਫ਼ ਕਾਲਜ, ਸੂਬਾ ਸਗੋਂ ਪੂਰੇ ਭਾਰਤ ਦਾ ਮਾਣ ਹੈ। ਖੁਸ਼ਬੀਰ ਦੇ ਕੋਚ ਬਲਦੇਵ ਸਿੰਘ ਢਿੱਲੋਂ, ਰਣਕੀਰਤ ਸਿੰਘ, ਖੇਡ ਮੁੱਖੀ ਸੁਖਦੀਪ ਕੌਰ ਨੇ ਵੀ ਖੁਸ਼ਬੀਰ ਦੇ ਉਲੰਪਿਕ ਵਿੱਚ ਹਿੱਸੇਦਾਰੀ ਲਈ ਕੁਆਲੀਫ਼ਾਈ ਕਰਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply