ਵਿਸ਼ਵ ਧਰਤੀ ਦਿਵਸ ਮੌਕੇ ਉਤੇ ਜਾਗਣ ਦਾ ਸ’ਦਾ

ਅੰਮ੍ਰਿਤਰ, 22 ਅਪ੍ਰੈਲ (ਜਗਦੀਪ ਸਿੰਘ ) – ਇਸ ਵਿਸ਼ਵ ਧਰਤੀ ਦਿਵਸ ਤੇ ਦਿਲਬੀਰ ਫਾਊਂਡੇਸ਼ਨ ਵੱਲੋਂ ਨਰਸਿੰਘਾ ਵਜਾ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਜਾਗਣ ਦਾ ਸੱਦਾ ਦਿੱਤਾ ਗਿਆ ਤਾਂ ਜੋ ਵੱਧ ਤੋਂ ਵੱਧ ਪੇੜ ਲਗਾਏ ਜਾ ਸਕਣ। ਬਜਾਏ ਕਿ ਤਰੱਕੀ ਦੇ ਨਾਮ ਤੇ ਲੱਟੇ ਗਏ ਪੇੜਾਂ ਦੇ ਨਾਮ ਤੇ ਰੋਸ ਮੁਜਾਹਰਾ ਕੀਤਾ ਜਾਵੇ। ਅਸੀਂ ਪੇੜਾਂ ਦੇ ਵੱਢੇ ਜਾਣ ਦੇ ਦੁਖਾਂਤ ਤੋਂ ਜਾਣੂ ਹਾਂ ਪਰ ਮਹਿਸੂਸ ਕਰਦੇ ਹਾਂ ਕਿ ਇਸ ਇਲਾਕੇ ਦੇ ਰੁੱਖਾਂ ਦੀ ਪਹਿਚਾਣ ਕਰਕੇ ਵੱਡੀ ਗਿਣਤੀ ਵਿੱਚ ਲਾਏ ਜਾਣ। ਰ’ੱਖ ਲਾਉਣ ਦਾ ਅਗਲਾ ਮੌਸਮ ਬਰਸਾਤਾਂ ਤੋਂ ਬਾਅਦ ਜੁਲਾਈ ਦੇ ਨੇੜੇ ਤੇੜੇ ਆਊਗਾ।ਇਸ ਕਰਕੇ ਜਰੂਰੀ ਹੈ ਕਿ ਅਸੀਂ ਕਮਰਕ’ਸੇ ਕਰਕੇ ਵ’ਧ ਤੋਂ ਵ’ਧ ਰੁ’ਖ ਲਾਉਣ ਦੀ ਬਰਸਾਤਾਂ ਤੋਂ ਪਹਿਲਾਂ ਤਿਆਰੀ ਕਰੀਏ।ਦਿਲਬੀਰ ਫਾਊਂਡੇਸ਼ਨ ਨੂੰ ਵਿਸ਼ਵ ਧਰਤੀ ਦਿਵਸ ਦੀ ਮੁ’ਢਲੀ ਏਜੰਸੀ ਵਜੋਂ ਚੁਣਿਆ ਗਿਆ ਤਾਂ ਜੋ ਅਸੀਂ ਸਮਾਨ ਸੋਚ, ਵਪਾਰਕ ਅਤੇ ਸਾਮਾਜਿਕ ਸੰਸਥਾਵਾਂ ਦੇ ਨਾਲ ਵਾਤਾਵਰਨ ਦੇ ਹੋ ਰਹੇ ਲਗਾਤਾਰ ਘਾਣ ਨੂੰ ਅਸਫਲ ਕਰ ਸਕੀਏ।
‘ਅੰਮ੍ਰਤਿਸਰ ਦੇ ਵਿੱਚ ਇਸ ਸਬੰਧੀ ਮੁਹਿੰੰਮ 8 ਅਪ੍ਰੈਲ ਨੂੰ ਛੇੜੀ ਗਈ ਜਿਸ ਵਿੱਚ ਕਾਰ ਸੇਵਾ ਖਡੂਰ ਸਾਹਿਬ ਵੱਲੋਂ ੫੦ ਪਲੇ ਹੋਏ ਬੋਹੜ ਦੇ ਪੇੜ ਵੱਖ ਵੱਖ ਥਾਵਾਂ ਤੇ ਲਾਏ ਗਏ।ਅ’ਜ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵਾਧਾ ਕਰਦੇ ਹੋਏ ਏਰਪੋਰਟ ਕਾਲੋਨੀ, ਖਾਲਸਾ ਕਾਲਜ ਆਫੀ ਇੰਜੀਨੀਅਰਿੰਗ ਅਤੇ ਟੈਕਨੋਲਾਜੀ, ਖਾਲਸਾ ਕਾਲੇਜ ਆਫ ਵੈਟਰਨਰੀ ਸਾਇੰਸਿਸ, ਮਿਲੇਨੀਅਮ ਸਕੂਲ਼, ਐਸ. ਜੀ. ਐਨਕਲੇਵ, ਮੈਡੀਕਲ ਕਾਲੇਜ ਅਤੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿੱਚ ਬੋਹੜ ਅਤੇ ਹੋਰ ਕਿਸਮਾਂ ਦੇ ਦਰਖਤ ਲਗਾਏ ਗਏ। ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਚੋਂਕ ਵਿਖੇ ਦੋ ਪਿੱਲਰ ਨੀਤਾ ਮੋਹਿੰਦਰਾ ਅਤੇ ਉਹਨਾਂ ਦੀ ਬੀ.ਬੀ.ਕੇ ਡੀ..ਏ.ਵੀ ਕਾਲੇਜ ਲੜਕੀਆਂ ਵ’ਲੋਂ ਸ਼ਹਿਰ ਨੂੰ ਭੇਂਟ ਕੀਤੇ ਗਏ।ਇਸ ਕਲਾਕ੍ਰਿਤੀ ਵਿੱਚ ਪਿ’ਲਰ ਦੇ ਚਾਰ ਚੁਫੇਰੇ ਇ’ਕ ਪੁੱਠਾ ਪੌਦਾ ਦਰਸਾਇਆ ਗਿਆ ਹੈ, ਜੋ ਦ’ਸਦਾ ਹੈ ਕਿ ਸਮਾਜ ਵਿੱਚ ਅਸੀਂ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੀ ਕਿਵੇਂ ਘੋਰ ਬੇਅਦਬੀ ਕਰ ਰਹੇ ਹਾਂ।
ਪਿੰਗਲਵਾੜਾ ਸੰਸਥਾ ਨੇ ਇਹ ਵਿਸ਼ਵਾਸ ਦਿਵਾਇਆ ਕਿ ਪਿੰਗਲਵਾੜਾ ਮੇਨ ਬਰਾਂਚ, ਬ’ਸ ਅ’ਡਾ ਦੇ ਸਾਹਮਣੇ ਇਲਾਕੇ ਨੂੰ ਉਹ ਹੋਰ ਸੁੰਦਰ ਅਤੇ ਸੁਹਿਰਦ ਬਣਾਉਣਗੇ।ਕਲਾਕਾਰਾਂ ਦਾ ਇਹ ਯੋਗਦਾਨ ਦਿਲਬੀਰ ਫਾਊਂਡੇਸ਼ਨ ਦੇ ਇਹ ਪ੍ਰੋਗਰਾਮ ਆਰਟਿਸਟ ਫਾਰ ਅੰਮ੍ਰਿਤਸਰ ਟਰਾਂਸਫੋਰਮੇਸ਼ਨ ਦਾ ਹਿ’ਸਾ ਹਨ ਅਤੇ ਇਹਨਾਂ ਇਹਨਾਂ ਸਾਈਟਾਂ ਦਾ ਕੰਮ ਸ਼ਹਿਰ ਵਿੱਚ ਈਕੁੋਅੰਮਿਤਸਰ ਕਰਦਾ ਹੈ। ਇਹਨਾਂ ਗਤੀਵਿਧੀਆਂ ਨੂੰ ਮਹੀਨਾ ਭਰ ਚਲ ਰਹੇ ਫੇਸਬ’ੁਕ ਅਤੇ ਵ’ਟਸ ਐਪ ਦੇ ਗਰ’ੁਪ ਤੋਂ ਇਲਾਵਾ ਰੇਡੀਉ ਪਾਰਟਨਰ ਬਿਗ 92.7 ਐਫ. ਐਮ. ਅਤੇ ਅਖਬਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਇਸ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਵਿੱਚ ਵੀ ਪ੍ਰੋਗਰਾਮ ਉਲੀਕੇ ਗਏ। ਜਿਵੇਂ ਕਿ ਯੰਗ ਇੰਡੀਅਨ ਲੁਧਿਆਣਾ ਵੱਲੋਂ ਖਾਲਸਾ ਕਾਲੇਜ ਚੋਕ ਨੂੰ ਸੋਹਣਾ ਬਣਾਇਆ ਗਿਆ ਅਤੇ ਮੰਦਰ ਅਤੇ ਗੁਰਦਵਾਰਿਆਂ ਦੇ ਵਿੱਚ ਕੂੜੇਦਾਨ ਲਾਉਣ ਦੇ ਨਾਲ ਨਾਲ ਘ’ਟ ਪਾਣੀ ਖ’ਪਤ ਕਰਨ ਵਾਲੀਆਂ ਟੂਟੀਆਂ ਲਗਾਈਆਂ ਗਈਆਂ।ਇਸ ਤੋਂ ਇਲਾਵਾ ਸੀ. ਆਈ. ਆਈ. ਚੰਡੀਗੜ ਵ’ਲੋਂ ਵਾਤਾਵਰਨ ਸੰਬੰਧਿਤ ਸੁਨੇਹਿਆਂ ਵਾਲੇ ਮੁੜ ਵਰਤਣ ਵਾਲੇ ਬੈਗ ਵੰਡੇ ਗਏ। ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਸ਼ਹਿਰ ਵਾਸੀਆਂ ਅਤੇ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਹੋਰਨਾਂ ਲੋਕਾਂ ਤੇ ਆਸ ਲਾਉਣ ਨਾਲੋਂ ਚਾਹੇ ਜਿੰਨਾ ਮਰਜੀ ਛੋਟਾ ਪਰ ਰਲ ਕੇ ਉੱਦਮ ਕਰੀਏ ਤਾਂ ਗਲ ਬਣ ਸਕਦੀ ਹੈ।ਅਸੀਂ ਭਗਤ ਪੂਰਨ ਸਿੰਘ ਜੀ ਕੋਲੋਂ ਸੇਧ ਲੈਦੇ ਹਾਂ ਅਤੇ ਸਾਨੂੰ ਮਿਲੀ ਹਰ ਕਿਸਮ ਦੀ ਮਦਦ ਲਈ ਅਸੀਂ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਦੇ ਰਿਣੀ ਹਾਂ।
Punjab Post Daily Online Newspaper & Print Media