Thursday, June 25, 2026

ਯੂਨੀਵਰਸਿਟੀ ਵੱਲੋਂ ਸਮੈਸਟਰ ਪ੍ਰੀਖਿਆਵਾਂ ਸਬੰਧੀ ਵਿਸ਼ੇਸ਼ ਜਾਣਕਾਰੀ

ਅੰਮ੍ਰਿਤਸਰ, 24 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਦਫਤਰ ਵੱਲੋਂ ਜਾਰੀ ਹੋਏ ਸਰਕੁਲਰ ਅਨੁਸਾਰ ਸਮੈਸਟਰ ਸਿਸਟਮ ਅਧੀਨ ਅੰਡਰ-ਗਰੈਜੂਏਟ ਕਲਾਸਾਂ ਦੇ ਵਿਦਿਆਰਥੀ ਜਿਨ੍ਹਾਂ ਨੇ ਪਹਿਲੇ ਸਮੈਸਟਰ ਦਾ ਇਮਤਿਹਾਨ ਪਾਸ ਨਹੀਂ ਕੀਤਾ ਅਤੇ ਕਾਲਜਾਂ ਵੱਲੋਂ ਆਰਜੀ ਤੌਰ ‘ਤੇ ਛੇਵੇਂ ਸਮੈਸਟਰ ਵਿਚ ਦਾਖਲਾ ਦਿੱਤਾ ਗਿਆ ਹੈ, ਉਹ ਸਮੈਸਟਰ ਆਰਡੀਨੈਂਸ ਅਨੁਸਾਰ ਜਦ ਤਕ ਪਹਿਲਾ ਸਮੈਸਟਰ ਦਾ ਇਮਤਿਹਾਨ ਵਿਚ ਪਾਸ ਨਹੀਂ ਹੁੰਦਾ, ਛੇਵੇਂ ਸਮੈਸਟਰ ਦਾ ਇਮਤਿਹਾਨ ਨਹੀਂ ਦੇ ਸਕਦੇ।  ਜੇਕਰ ਕਾਲਜ ਵੱਲੋਂ ਅਜਿਹਾ ਦਾਖਲਾ ਕੀਤਾ ਗਿਆ ਹੈ ਤਾਂ ਉਨ੍ਹਾਂ ਦੀ ਬਣਦੀ ਫੀਸ ਸਬੰਧਤ ਕਾਲਜ ਵੱਲੋਂ ਵਾਪਿਸ ਕੀਤੀ ਜਾਵੇਗੀ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਵਿਦਿਆਰਥੀ ਪਹਿਲੇ ਸਮੈਸਟਰ ਨੂੰ ਪੂਰੀ ਤਰ੍ਹਾਂ ਪਾਸ ਕਰ ਲਵੇ ਅਤੇ ਅਗਲੇ ਅਕਾਦਮਿਕ ਸੈਸ਼ਨ ਵਿਚ ਛੇਵੇਂ ਸਮੈਸਟਰ ਵਿਚ ਰੈਗੂਲਰ ਦਾਖਲਾ ਲੈ ਸਕਦਾ ਹੈ। ਸਮੈਸਟਰ ਆਰਡੀਨੈਂਸ ਅਨੁਸਾਰ ਛੇ ਸਮੈਸਟਰਾਂ ਦੇ ਬਾਅਦ ਵਿਦਿਆਰਥੀ ਨੂੰ ਦੋ ਜੁੜਵੇਂ ਸਾਲਾ ਦਾ ਮੌਕਾ ਹੋਰ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਅੰਡਰਗਰੈਜੂਏਟ ਡਿਗਰੀ ਪਾਸ ਕਰ ਸਕੇ। ਇਸ ਤਰ੍ਹਾਂ ਵਿਦਿਆਰਥੀ ਨੂੰ ਯੂਨੀਵਰਸਿਟੀ ਵੱਲੋਂ ਅੰਡਰ-ਗਰੈਜੂਏਟ ਡਿਗਰੀ ਪਾਸ ਕਰਨ ਲਈ ਪੰਜ ਸਾਲ ਦਾ ਸਮਾਂ ਦਿੱਤਾ ਜਾਂਦਾ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply