Sunday, April 12, 2026

ਪੰਚਾਇਤਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ‘ਚ ਕੋਈ ਕਸਰ ਨਹੀ ਛੱਡੀ ਜਾਏਗੀ – ਅਨਿਲ ਜੋਸ਼ੀ

PPN2504201513

ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਵਲੋਂ ਪੰਚਾਇਤ ਬਾਬਾ ਦੀਪ ਸਿੰਘ ਜੀ ਅਤੇ ਨੌਸ਼ਹਿਰਾ ਖੁਰਦ ਦਾ ਦੋਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਿਆ ਲ ਲੋਕਾਂ ਨੇ ਸ਼੍ਰੀ ਜੋਸ਼ੀ ਤੋਂ ਰਹਿੰਦੀਆਂ ਗਲੀਂਆਂ ਨੂੰ ਪੱਕੀਆਂ ਕਰਨ ਅਤੇ ਸੀਵਰੇਜ ਦਾ ਕੰਮ ਕਰਵਾਉਣ ਦੀ ਮੰਗ ਕੀਤੀ।ਸ਼੍ਰੀ ਜੋਸ਼ੀ ਨੇ ਕਿਹਾ ਕਿ ਉਨਾ ਵਲੋਂ ਹਰ ਸਮੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਨਾਂ ਦੇ ਹਲਕੇ ਦੇ ਹਰ ਇਕ ਇੰਚ ਦਾ ਵਿਕਾਸ ਹੋਵੇ ਅਤੇ ਉਹ ਆਪਣੇ ਵਲੋਂ ਦਿਨ ਰਾਤ ਇਹੀ ਕੋਸ਼ਿਸ਼ ਕਰਦੇ ਹਨ ਕਿ ਪੰਚਾਇਤਾਂ ਨੂੰ ਵੀ ਸਹਿਰਾਂ ਵਰਗੀਆਂ ਸਹੂਲਤਾਂ ਮਿਲ ਸਕਣ।ਪੰਚਾਇਤ ਵਲੋਂ ਸ਼੍ਰੀ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਹਰਪਾਲ ਸਿੰਘ ਰੱਬ, ਰਾਕੇਸ਼ ਭਾਰਦਵਾਜ, ਸਰਪੰਚ ਹਰਪ੍ਰਤਾਪ ਸਿੰਘ, ਭਾਈ ਰੇਸ਼ਮ ਸਿੰਘ, ਪਰਮਜੀਤ ਸੇਕ੍ਰੇਟਰੀ, ਮੇਂਬਰ ਜਗਤਾਰ, ਰਾਜਨ ਕਾਮਰੇਡ, ਸੁਰਜੀਤ ਸਿੰਘ, ਮਾਸਟਰ ਜਗਜੀਤ ਸਿੰਘ, ਮਨਦੀਪ ਸਿੰਘ ਆਦਿ ਹਾਜਿਰ ਸਨ ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply