ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਭਾਵੇਂ ਸਕੂਲਾਂ ਨੁੰ ਲੱਖਾਂ ਦੀਆਂ ਗਰਾਟਾ ਭੇਜ ਰਿਹਾ ਹੈ ਪਰ ਉਹ ਗਰਾਂਟਾਂ ਜਿਸ ਕੰਪੋਨੈਂਟ ਵਾਸਤੇ ਭੇਜੀਆਂ ਜਾਂਦੀਆਂ ਉਸੇ ਵਾਸਤੇ ਹੀ ਖਰਚ ਕਰਨੀਆਂ ਹੁੰਦੀਆਂ ਹਨ। ਪਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਮਿਹਨਤਰੀ ਤੇ ਸਿਰੜੀ ਪ੍ਰਿੰਸੀਪਲ ਨੇ ਆਪਣੀ ਤੇ ਸਕੂਲ ਸਟਾਫ ਦੀ ਮਦਦ ਨਾਲ ਵੱਖਰਾ ਹੀ ਕਾਰਜ ਅਰੰਭਿਆ ਜਿਸ ਤਹਿਤ ਸਾਰੇ ਸਕੂਲ ਦੇ ਵਿਹੜੇ ਨੂੰ ਕਲੱਚ ਟਾਇਲਾਂ ਨਾਲ ਪੱਕਿਆਂ ਕੀਤਾ ਜਾਣਾ ਹੈ। ਸਕੂਲ ਵਿਖੇ ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ, ਸੰਪੂਰਨ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਗੁਰਭੇਜ ਸਿੰਘ, ਨਰਿੰਦਰ ਸਿੰਘ, ਆਦਿ ਅਧਿਆਪਕਾਂ ਵੱਲੋਂ ਟੀਮ ਦੇ ਰੂਪ ਸਿੰਘ ਸਕੂਲ ਵਾਸਤੇ ਐਨ ਆਰ ਆਈ ਤੇ ਹੋਰ ਸੱਜਣਾ ਤੱਕ ਪਹੁੰਚ ਕੀਤੀ ਤਾ ਭਰਵਾਂ ਹੁੰਗਾਰਾ ਮਿਲਿਆ। ਇਸ ਵਿਚ ਗੁਰਦੀਪ ਸਿੰਘ ਨੇ 10000 ਰੁਪਏ, ਨਰਿੰਜਨ ਸਿੰਘ ਨੇ 5000 ਰੁਪਏ, ਜਸਵੰਤ ਸਿੰਘ 5000 ਰੁਪਏ, ਸਿਵ ਸਿੰਘ 5000 ਰੁਪਏ, ਕੰਵਲਜੀਤ ਸਿੰਘ 5000 ਰੁਪਏ,ਡਾ ਟੋਨੀ ਬੱਲਪੁਰੀਆਂ ਨੇ 5100 ਰੁਪਏ, ਸੁਖਜਿੰਦਰ ਸਿੰਘ ਰੰਧਾਵਾ ਰਾਇਲ ਇੰਸਟੀਚਿਊਟ ਜੈਤੋਸਰਜਾ 5000 ਰੁਪਏ, ਡਾ ਸੁਖਪ੍ਰੀਤ ਸਿੰਘ ਉਦੋਕੇ 5000 ਰੁਪਏ, ਤਰਸੇਮ ਸਿੰਘ 5000 ਰੁਪਏ, ਸ੍ਰੀ ਰਾਜੇਸਵਰ ਯੰਗ ਫਾਰਮਰ ਕਲੱਬ ਨੇ 5000 ਰੁਪਏ, ਦਾਨ ਜੈਤੋਸਰਜਾ ਸਕੂਲ ਨੂੰ ਦਿੱਤਾ ਹੈ। ਇਸ ਤੋ ਇਲਾਵਾ ਕੈਪਟਨ ਨਰਾਇਣ ਸਿੰਘ ਨੇ 2000 ਕਲੱਚ ਟਾਇਲਾਂ ਸਕੂਲ ਨੂੰ ਦਾਨ ਦਿਤੀਆਂ ਹਨ। ਕੁਲਵੰਤ ਸਿੰਘ ਜਰਮਨ ਵਾਲਿਆਂ ਵੱਲੌ 20000 ਰੁਪੈ ਦੀ ਮਿਟੀ ਦੀ ਸੇਵਾ ਸਕੂਲ ਵਿਖੇ ਕਰਵਾਈ ਹੈ। ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਪਤਵੰਤਿਆਂ ਵੱਲੋ ਸਕੂਲ ਵਾਸਤੇ ਦਾਨ ਪ੍ਰਾਪਤ ਹੋਇਆ ਹੈ। ਸਕੂਲ ਵਿਖੇ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਜਿਕਰਯੌਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਦੀ ਗੁਰਦਾਸਪੁਰ ਜਿਲੇ ਵਿਚ ਵੱਖਰੀ ਹੀ ਪਛਾਂਣ ਹੈ। ਪੜਾਈ ਪੱਖੋਂ ਤੇ ਅਨੂਸ਼ਾਸ਼ਨ ਪੱਖੋ ਵਧੀਆਂ ਸਕੂਲਾਂ ਵਿੱਚ ਗਿਣਿਆ ਜਾਂਦਾ ਹੈ। ਇਸ ਮੌੌਕੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾਂ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋ ਇਸ ਸਕੂਲ ਦਾ ਨਾ ਵੋਕੇਸਨ ਸਿੱਖਿਆ ਵਿੱਚ ਪਾਇਆ ਗਿਆ ਹੈ ਜੇ ਇਸ ਸਕੂਲ ਵਿੱਚ ਟੈਕਨੀਕਲ ਸਿੱਖਿਆ ਜਲਦ ਆ ਜਾਂਦੀ ਹੈ ਤਾ ਇਲਾਕੇ ਦੇ ਨੌਜਵਾਨਾਂ ਨੂੰ ਬਹੁਤ ਹੀ ਫਾਇਦਾ ਹੋਵੇੇੇੇੇੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media