
ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਮਨਹਰਜੀ ਸਿੰਘ ਨੇ ਸਹੋਦਯਾ ਸਕੂਲ ਕੰਪਲੈਕਸ ਲਈ ਆਯੋਜਿਤ ਸੰਗੀਤਮਈ ਮੁਕਾਬਲੇ ਵਿੱਚ ਭਾਗ ਲੈ ਕੇ ਨੰਨ੍ਹੇ ਉਸਤਾਦ ਦਾ ਖਿਤਾਬ ਜਿੱਤਿਆ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਆਯੋਜਿਤ ਕੀਤੇ ਗਏ ਇਸ ਮੁਕਾਬਲੇ ਵਿੱਚ 40 ਸਕੂਲਾਂ ਦੇ ਪ੍ਰਤਿਯੋਗੀਆਂ ਨੇ ਹਿੱਸਾ ਲਿਆ, ਜਿਹਨਾਂ ਨੇ ਆਪਣੇ ਸੰਗੀਤਮਈ ਬੋਲਾਂ ਦੇ ਸੁਰਾਂ ਅਤੇ ਸਾਜ਼ਾਂ ਦੀ ਮਧੁਰ ਅਵਾਜ਼ ਦਾ ਪ੍ਰਦਰਸ਼ਨ ਦਰਸ਼ਕਾਂ ਦੇ ਸਾਹਮਣੇ ਕੀਤਾ।ਮਨਹਰਜੀ ਸਿੰਘ ਨੇ ਤਬਲਾ-ਵਾਦਨ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਅਤੇ ਨਿਰਣਾਇਕ ਸਾਹਿਬਾਨ ਨੂੰ ਮੰਤਰ ਮੁਗਧ ਕਰਕੇ ‘ਨੰਨ੍ਹੇ ਉਸਤਾਦ’ ਦਾ ਖਿਤਾਬ ਹਾਸਲ ਕੀਤਾ।ਮਨਹਰਜੀ ਸਿੰਘ ਨੂੰ ਸਮਾਗਮ ਦੇ ਅੰਤ ਤੇ ਏ-ਗ੍ਰੇਡ ਦਾ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media