Thursday, March 26, 2026

ਵਿਸ਼ਵ ਐਥਲੈਟਿਕਸ ਦਿਵਸ ਨੂੰ ਸਮਰਪਿਤ ਮਿੰਨੀ ਮੈਰਾਥਨ ਦਾ ਆਯੋਜਨ

ਐਨਮ ਸੰਧੂ, ਅਮਰਜੀਤ, ਰਜੇਸ਼ ਤੇ ਅਰਸ਼ਦੀਪ ਸੰਧੂ ਨੇ ਜਿੱਤਿਆ ਸੋਨਾ

PPN0105201510

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਵਿਸ਼ਵ ਐਥਲੈਟਿਕਸ ਦਿਵਸ ਦੇ ਸ਼ੁਭ ਅਵਸਰ ‘ਤੇ ਨਾਮਵਰ ਖੇਡ ਸੰਸਥਾ ਹਰਦੀਪ ਸਿੰਘ ਬਾਕਸਰ ਸਪੋਰਟਸ ਅਕੈਡਮੀ ਤੇ ਉੱਘੀ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮਨ ਵੈਲਫੇਅਰ ਐਸੋਸੀਏਸ਼ਨ ਦੇ ਵਲੋਂ ਸਾਂਝੇ ਤੋਰ ਤੇ ਅੰਤਰਰਾਸ਼ਟਰੀ ਕੋਚ ਹਰਜੀਤ ਸਿੰਘ ਤੇ ਨਾਮਵਰ ਖੇਡ ਪ੍ਰਮੋਟਰ ਉਪਕਾਰ ਸਿੰਘ ਸੰਧੂ ਬਿੱਲਾ ਦੀ ਦੇਖ ਰੇਖ ਹੇਠ ਰਣਜੀਤ ਐਵੀਨਿਊ ਵਿਖੇ ਮਹਿਲਾ-ਪੁਰਸ਼ਾਂ ਦੀ ਇਕ 3 ਕਿਲੋਮੀਟਰ ਦੀ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਅੰਡਰ 14-17 ਸਾਲ ਉਮਰ ਵਰਗ ਦੇ ਲੜਕੇ ਲੜਕੀਆਂ ਦੀ ਇਸ ਖੇਡ ਪ੍ਰਤੀਯੋਗਿਤਾ ਵਿਚ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਆਦਿ ਜਿਲ੍ਹਿਆਂ ਤੋਂ 250 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ।

          ਇਸ ਖੇਡ ਪ੍ਰਤੀਯੋਗਿਤਾ ਦਾ ਸ਼ੁਭ ਆਰੰਭ ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਹਰਪਾਲ ਸਿੰਘ ਯੂਕੇ ਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਬਾਜਵਾ ਨੇ ਸਾਂਝੇ ਤੋਰ ਤੇ ਖਿਡਾਰੀਆਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਤੇ ਫਿਰ ਜੇਤੁੁੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਅੰਡਰ 14 ਸਾਲ ਉਮਰ ਵਰਗ ਲੜਕੀਆਂ ਦੀ ਮੈਰਾਥਨ ਦੇ ਦੋਰਾਨ ਕੇਵੀ-1 ਸਦਰ ਕੈਂਟ ਦੀ ਐਨਮ ਸੰਧੂ ਨੇ ਮੋਹਰੀ ਰਹਿ ਕੇ ਗੋਲਡ ਮੈਡਲ, ਸਸਸਸ ਕੋਟ ਖਾਲਸਾ ਦੀ ਕਾਮਨੀ ਨੇ ਸਿਲਵਰ ਮੈਡਲ ਤੇ ਸਸਸਸ ਛੇਹਰਟਾ ਦੀ ਸ਼ਰਨਜੀਤ ਨੇ ਬਰਾਊਂਜ ਮੈਡਲ ਹਾਸਲ ਕੀਤਾ। ਲੜਕਿਆਂ ਦੇ ਵਰਗ ਵਿਚ ਕੇਵੀ-1 ਸਦਰ ਕੈਂਟ ਦੇ ਅਮਰਜੀਤ ਸ਼ਰਮਾ ਨੇ ਗੋਲਡ ਮੈਡਲ, ਕੇਵੀ-3 ਖਾਸਾ ਦੇ ਅਭਿਸ਼ੇਕ ਨੇ ਸਿਲਵਰ ਮੈਡਲ ਤੇ ਐਂਜਲ ਵਰਲਡ ਛੇਹਰਟਾ ਦੇ ਜਸ਼ਨਪ੍ਰੀਤ ਸਿੰਘ ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ 17 ਸਾਲ ਉਮਰ ਵਰਗ ਦੇ ਲੜਕਿਆਂ ਦੀ ਮੈਰਾਥਨ ਵਿਚ ਬੀਕੇ ਸਸ ਸਕੂਲ ਦੇ ਰਜੇਸ਼ ਕੁਮਾਰ ਨੇ ਗੋਲਡ ਮੈਡਲ, ਭਾਈ ਗੁਰਦਾਸ ਪਬਲਿਕ ਸਕੂਲ ਤਲਵੰਡੀ ਨਾਹਰ ਦੇ ਪ੍ਰਭਜੀਤ ਸਿੰਘ ਨੇ ਸਿਲਵਰ ਮੈਡਲ ਤੇ ਕੈਂਬ੍ਰਿਜ਼ ਇੰਟਰਨੈਸ਼ਨਲ ਬਟਾਲਾ ਗੁਰਦਾਸਪੁਰ ਦੇ ਅਰਸ਼ਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਤੇ ਲੜਕੀਆਂ ਦੇ ਵਰਗ ਵਿਚ ਖਾਲਸਾ ਕਾਲਜ ਪਬਲਿਕ ਸਕੂਲ ਅਰਸ਼ਦੀਪ ਕੋਰ ਸੰਧੂ ਨੇ ਗੋਲਡ ਮੈਡਲ, ਸਕੰਸੀਸੈ ਸਕੂਲ ਪੁਤਲੀਘਰ ਦੀ ਪੂਜਾ ਨੇ ਸਿਵਲਰ ਮੈਡਲ ਤੇ ਭਾਈ ਗੁਰਦਾਸ ਪਬਲਿਕ ਸਕੂਲ ਫਤਿਹਗੜ੍ਹ ਚੂੜੀਆਂ ਦੀ ਹਰਮਨਪ੍ਰੀਤ ਕੋਰ ਨੇ ਬਰਾਊਂਜ਼ ਮੈਡਲ ਹਾਸਲ ਕੀਤਾ।ਜਦੋਂ ਕਿ ਅਤੀਤ, ਪ੍ਰਭਜੋਤ, ਬਿਬੇਕ ਅਰਸ਼ਦੀਪ, ਅਮ੍ਰਿਤ ਤੇ ਸਿਮਰਨ ਨੂੰ ਮਿਲਿਆ ਵਿਸ਼ੇਸ਼ ਸਨਮਾਨ। ਇਸ ਦੋਰਾਨ ਖਿਡਾਰੀਆਂ ਨੂੰ ਪ੍ਰਬੰਧਕਾਂ ਵਲੋਂ ਰਿਫ੍ਰੈਸ਼ਮੈਂਟ ਵੀ ਦਿੱਤੀ ਗਈ। ਇਸ ਮੋਕੇ ਚੇਅਰਮੈਨ ਮਹਿੰਦਰ ਸਿੰਘ, ਡਾ: ਐਲਐਸ ਰਾਜਨ, ਪਰਮਿੰਦਰ ਸਿੰਘ ਰੰਧਾਵਾ, ਬਲਰਾਜ ਸਿੰਘ ਹੁੰਦਲ, ਵਿਜੈਪਾਲ ਸਿੰਘ ਗੰਡੀਵਿੰਡ, ਜਸਪਾਲ ਸਿੰਘ ਸੰਧੂ, ਮਾਨਸੀ ਖੰਨਾ, ਬਲਕਾਰ ਸਿੰਘ ਮੁਹਾਰ, ਕੋਚ ਬਲਕਾਰ ਸਿੰਘ, ਕੋਚ ਨਵਦੀਪ ਸਿੰਘ, ਕੋਚ ਬਲਦੇਵ ਰਾਜ, ਕੋਚ ਜਸਪਾਲ ਸਿੰਘ ਸੰਧੂ, ਜਸਪ੍ਰੀਤ ਸਿੰਘ, ਹਰਮੀਤ ਕੋਰ, ਅੰਮ੍ਰਿਤ ਕੋਰ, ਕਾਜੌਲ ਮੰਨਣ, ਸ਼ੈਲੀ ਮੰਨਣ, ਰਪਿੰਦਰ ਕੋਰ, ਜੌਨ, ਵਿਕਾਸ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply