Wednesday, March 25, 2026

ਸਮਾਜ ਤੇ ਮਨੁੱਖਤਾ ਦੀ ਸੇਵਾ ਲਈ ਕੌਮ ਵਚਨਬੱਧ- ਕਾਲਕਾ

PPN0205201504

ਨਵੀਂ ਦਿੱਲੀ, 2 ਮਈ (ਅੰਮ੍ਰਿਤ ਲਾਲ ਮੰਨਣ) – ਹੈਲਪਿੰਗ ਹੈਂਡ ਚੈਰੀਟੇਬਲ ਟ੍ਰੱਸਟ ਵੱਲੋਂ ਨੇਪਾਲ ਦੇ ਬਿਪਤਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਸ਼ਨ, ਦਵਾਈਆਂ ਅਤੇ ਪਾਣੀ ਦੀਆਂ ਬੋਤਲਾਂ ਆਦਿਕ ਲਗਭਗ ਇਕ ਟਨ ਰਾਹਤ ਸਾਮਗ੍ਰੀ ਨਿਜੀ ਗਡੀਆਂ ਰਾਹੀਂ ਭੇਜੀ ਗਈ ਹੈ। ਕਮੇਟੀ ਦੇ ਸਾਬਕਾ ਜੁਆਇੰਟ ਸਕੱਤਰ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਤੇ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਨੇ ਰਸਦ ਪ੍ਰਾਪਤ ਕਰਨ ਉਪਰੰਤ ਟ੍ਰਸਟ ਵੱਲੋਂ ਦਿੱਤੇ ਗਏ ਰਸਦੀ ਸਹਿਯੋਗ ਲਈ ਟ੍ਰਸਟ ਦੇ ਮੁੱਖ ਟ੍ਰਸਟੀ ਅਤੇ ਅਕਾਲੀ ਆਗੂ ਡਾ. ਪੁਨਪ੍ਰੀਤ ਸਿੰਘ ਦਾ ਧੰਨਵਾਦ ਵੀ ਜਤਾਇਆ। ਨੇਪਾਲ ਵਿੱਚ ਆਈ ਤ੍ਰਾਸਦੀ ਮੌਕੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਮਾਇਕ ਅਤੇ ਰਸਦੀ ਸਹਿਯੋਗ ਲਈ ਸਮੂਹ ਜਥੇਬੰਦੀਆਂ ਦੀ ਕਾਲਕਾ ਨੇ ਸ਼ਲਾਘਾ ਵੀ ਕੀਤੀ। ਕਾਲਕਾ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀਕਲਾ ਦੀ ਭਾਵਨਾ ਨਾਲ ਸਮਾਜ ਤੇ ਮਨੁੱਖਤਾ ਦੀ ਸੇਵਾ ਬਿਨਾ ਕਿਸੇ ਵਿਤਕਰੇ ਨਾਲ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਈ.ਟੀ. ਮੁੱਖੀ ਵਿਕ੍ਰਮ ਸਿੰਘ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply