Thursday, March 12, 2026

ਸਰਕਾਰੀ ਹਾਈ ਸਕੂਲ ਬਹਿਕ ਬੋਦਲਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

ਮਾਪੇ-ਅਧਿਆਪਕ ਮਿਲਣੀ ਵਿੱਚ ਮਾਪਿਆ ਨੇ ਪੂਰਾ ਉਤਸ਼ਾਹ ਵਿਖਾਇਆ

PPN070411
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)-   ਸਿੱਖਿਆ ਵਿਭਾਗ ਪੰਜਾਬ ਦੀਆ ਹਦਾਇਤ ਅਨੁਸਾਰ ਸਰਕਾਰੀ ਹਾਈ ਸਕੂਲ ਬਹਿਕ ਬੋਦਲਾ ਦਾ ਸਲਾਨਾਂ  ਨਤੀਜਾ ਐਲਾਨਿਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਹੰਸ ਰਾਜ ਨੇ ਦੱਸਿਆ ਕਿ ਸਕੂਲ ਵਿੱਚ 6ਵੀਂ ਤੋਂ 8ਵੀਂ ਜਮਾਤ ਵਿੱਚ 232 ਵਿਦਿਆਰਥੀ ਪੜ ਰਹੇ ਸਨ ਅਤੇ ਇਹ ਸਾਰੇ ਵਿਦਿਆਰਥੀ ਪਾਸ ਹੋ ਗਏ ਹਨ। ਇਨਾਂ ਵਿੱਚੋਂ 100 ਦੇ ਕਰੀਬ ਵਿਦਿਆਰਥੀ ਪਹਿਲੇ ਦਰਜੇ ਵਿੱਚ ਏ ਗਰੇਡ ਨਾਲ ਪਾਸ ਹੋਏ ਹਨ। 6 ਤੋਂ 8ਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਪ੍ਰਾਪਤ ਕੀਤੇ ਹਨ ਜਿਸ ਦਾ ਸਿਹਰਾ ਮਿਹਨਤੀ ਸਟਾਫ ਦੇ ਸਿਰ ਬਜਦਾ ਹੈ ਅੱਜ ਦੀ ਮਾਪੇ-ਅਧਿਆਪਕ ਮਿਲਣੀ ਨੂੰ ਸਫਲ ਬਣਾਉਣ ਲਈ ਪਿੰਡ ਦੇ ਸਰਪੰਚ ਓੁਮ ਸਿੰਘ, ਪਸਵਕ ਕਮੇਟੀ ਚੇਅਰਮੈਨ ਸੁਖਪਾਲ ਸਿੰਘ, ਝੁੱਗੇ ਗੁਲਾਬ ਸਿੰਘ ਦੇ ਸਰਪੰਚ ਰਾਜਿੰਦਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾ ਨੇ ਵਿਸ਼ੇਸ ਤੋਰ ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ‘ਤੇ ਸੰਜੀਵ ਕੁਮਾਰ, ਸਾਤੀਸ਼ ਕੁਮਾਰ, ਰਕੇਸ਼ ਕੁਮਾਰ, ਅਮਨਦੀਪ, ਗੌਰਵ ਸੇਤੀਆ, ਸੰਜੇ ਸਿੰਘ, ਸੁਰਿੰਦਰ ਕੁਮਾਰ, ਅੰਜੂਬਾਲਾ, ਨੀਤੂ ਕੋਸਿਕ, ਅੰਜਨਾਂ ਰਾਣੀ, ਰੀਟਾਂ ਰਾਣੀ, ਪੂਨਮ, ਸੀਮਾ ਰਾਣੀ, ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਸ਼ਾਮਲ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply