Sunday, July 26, 2026

ਪਿੰਡ ਵਾਸੀਆਂ ਅਤੇ ਸਕੂਲ ਸਟਾਫ ਵਲੋਂ ਪ੍ਰਿੰਸੀਪਲ ਪੰਕਜ਼ ਅੰਗੀ ਦਾ ਨਿੱਘਾ ਸਵਾਗਤ

PPN070412
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)-  ਸਕੂਲ ਦੇ ਸਮੂਹ ਸਟਾਫ਼ ਅਤੇ ਪਿੰਡ ਕਿੜਿਆ ਵਾਲਾ ਦੇ ਵਾਸੀਆਂ ਵਲੋਂ ਪਦ-ਉੱਨਤ ਹੋਏ ਪ੍ਰਿੰਸੀਪਲ ਪੰਕਜ਼ ਅੰਗੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਢੋਲ ਤੇ ਭੰਗੜੇ ਪਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸਟਾਫ ਵਲੋਂ ਉਨਾਂ ਨੂੰ ਫੁੱਲਾਂ ਅਤੇ ਨੋਟਾ ਦੇ ਹਾਰ ਪਾਏ ਗਏ। ਪਿੰਡ ਦੇ ਨੰਬਰਦਾਰ, ਮਨੇਜ਼ਮੈਟ ਕਮੇਟੀ ਚੇਅਰਮੈਂਨ, ਸਿੱਖਿਆ ਸੁਧਾਰ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ  ਕਿ ਅਜਿਹੇ ਨੋਜਵਾਨ ਪ੍ਰਿੰਸੀਪਲ ਬਣਕੇ ਸਿੱਖਿਆ ਵਿੱਚ ਵੱਡਾ ਸੁਧਾਰ ਕਰਨਗੇ। ਇਸ ਮੌਕੇ ‘ਤੇ ਸਕੂਲ ਸਟਾਫ ਵਲੋਂ ਪ੍ਰਿੰਸੀਪਲ ਪੰਕਜ਼ ਅੰਗੀ ਨੂੰ ਸ਼ਾਨਦਾਰ ਪਾਰਟੀ ਦਿੱਤੀ ਗਈ ਅਤੇ ਲੱਡੂ ਵੰਡੇ ਗਏ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਪਿੰਡ ਦੇ ਪੰਤਵੰਤੇ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply