Wednesday, March 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰਿਮੀਡੀਅਲ ਕੋਚਿੰਗ 25 ਮਈ ਤੋਂ

ਫਾਰਮ ਭਰਨ ਦੀ ਆਖ਼ਰੀ ਮਿਤੀ 12-5-2015

ਅੰਮ੍ਰਿਤਸਰ, 4 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਂਟਰ ਵੱਲੋ ਰਿਮੀਡੀਅਲ ਕੋਚਿੰਗ ਅਧੀਨ 4 ਮਹੀਨਿਆਂ ਦਾ ਇੱਕ ਕੋਰਸ ਕਰਵਾਇਆ ਜਾਣਾ ਹੈ। ਇਸ ਕੋਰਸ ਵਿੱਚ ਅੰਡਰ ਗਰੈਜੂਏਟ ਤੋ ਲੈ ਕੇ ਪੋਸਟ ਗਰੈਜੂਏਟ ਤੱਕ ਦੇ ਵਿਦਿਆਰਥੀਆਂ ਨੂੰ ਅੰਗਰੇਜੀ, ਮੈਟਲ ਅਬਿਲਟੀ, ਰੀਜ਼ਨਿੰਗ ਅਤੇ ਜਰਨਲ ਨਾਲਿਜ਼ ਬਾਰੇ ਗਿਆਨ ਦਿੱਤਾ ਜਾਵੇਗਾ।ਇਹ ਕੋਰਸ 25-5-2015 ਨੂੰ ਆਰੰਭ ਹੋਵੇਗਾ ਜੋ 24-9-2015 ਤੱਕ ਚੱਲੇਗਾ ।

           ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਸੁਧਾ ਜਤਿੰਦਰ, ਸੈਂਟਰ ਡਾਇਰੈਕਟਰ ਨੇ ਦੱਸਿਆ ਕਿ ਇਸ ਕੋਰਸ ਵਿਚ ਦਾਖ਼ਲਾ ਲੈਣ ਵਾਲੇ ਸਾਧਾਰਨ ਸ਼੍ਰੇਣੀ ਦੇ ਵਿਦਿਆਰਥੀਆਂ ਪਾਸੋ (ਪੂਰੇ ਕੌਰਸ ਲਈ) 4000/-ਰੁਪਏ ਫੀਸ ਲਈ ਜਾਵੇਗੀ, ਜਦਕਿ ਰਾਖ਼ਵੀਆਂ ਸ਼੍ਰੇਣੀਆਂ (ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ, ਓ.ਬੀ.ਸੀ ਅਲਪ ਸੰਖਿਅਕ-ਜਿਵੇ ਕਿ ਸਿੱਖ, ਮੁਸਲਿਮ, ਕ੍ਰਿਸ਼ਚਨ, ਬੁਧਿਸਟ, ਜੈਨ) ਦੇ ਵਿਦਿਆਰਥੀਆਂ ਪਾਸੋ ਕੋਈ ਫੀਸ ਨਹੀ ਲਈ ਜਾਵੇਗੀ ।
ਉਨ੍ਹਾਂ ਕਿਹਾ ਕਿ ਕੋਰਸ ਲਈ ਦਾਖ਼ਲਾ ਫਾਰਮ ਜੋ ਕਿ ਇਸ ਵਿਭਾਗ ਤੋ 30/-ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਭਰਨ ਦੀ ਆਖ਼ਰੀ ਮਿਤੀ 12-5-2015 ਨਿਰਧਾਰਤ ਕੀਤੀ ਗਈ ਹੈ।ਇੰਟਰੀਵਿਊ 18-5-2015 ਨੂੰ ਸਵੇਰੇ 10-00 ਵਜ੍ਹੇ ਨਿਮਨ ਹਸਤਾਖ਼ਰਿਤ ਦੇ ਦਫ਼ਤਰ ਵਿਖੇ ਹੋਵੇਗੀ, ਜਿਸ ਦਾ ਨਤੀਜਾ ਮਿਤੀ 20-5-2015 ਨੂੰ ਘੋਸ਼ਿਤ ਕੀਤਾ ਜਾਵੇਗਾ।ਜੋ ਵਿਦਿਆਰਥੀ ਸਿਲੈਕਟ ਹੋਣਗੇ, ਉਨ੍ਹਾਂ ਵਿਚੋ ਂਸਾਧਾਰਨ ਸ੍ਰੇਣੀ ਦੇ ਵਿਦਿਆਰਥੀ ਆਪਣੀ ਫੀਸ 22-5-2015 ਨੂੰ ਜਮ੍ਹਾ ਕਰਵਾਉਣਗੇ।ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 0183-2258802-9, ਐਕਸਟੈਂਸ਼ਨ 3174 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply