Sunday, April 26, 2026

ਪੰਜਾਬੀ ਮੂਲ ਦੇ ਮੁੱਕੇਬਾਜ਼ ਸੰਜੀਵ ਸਹੋਤਾ ਨੇ ਮੋਰਸ਼ੀਆਂ ਰਿਜ਼ਨ ਦੀ ਚੈਪੀਂਅਨਸ਼ਿਪ ਜਿੱਤੀ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਮੂਲ ਦੇ ਮੁੱਕੇਬਾਜ਼ ਸੰਜੀਵ ਸਹੋਤਾ ਨੇ ਮੌਰਸ਼ੀਆਂ ਰੀਜ਼ਨ ਦੀ ਮੁੱਕੇਬਾਜ਼ੀ ਚੈਪੀਂਅਨਸ਼ਿਪ ਜਿੱਤ ਲਈ ਹੈ।ਮੁੱਕੇਬਾਜ਼ ਸੰਜੀਵ ਨੇ ਮੌਰਸ਼ੀਆਂ (ਸਪੇਨ) ਵਿਚ ਹੋਈ ਮੁੱਕੇਬਾਜ਼ੀ ਚੈਪੀਂਅਨਸ਼ਿਪ ਦੇ 69 ਕਿਲੋਂ ਭਾਰ ਵਰਗ (ਵੈਲਟਰ ਵੇਟ) ਵਿਚ ਹਿੱਸਾ ਲਿਆ ਅਤੇ ਉਸਨੇ ਜ਼ਬਰਦਸਤ ਫ਼ਾਈਨਲ ਮੁਕਾਬਲੇ ਵਿਚ ਆਪਣੇ ਵਿਰੋਧੀ ਡਿਆਗੋ ਕਿਊਲਸ ਨੂੰ ਹਰਾ ਕੇ ਉਪਰੋਕਤ ਉਪਲੱਬਧੀ ਹਾਸਲ ਕੀਤੀ ਹੈ।

            ਦੱਸਣਯੋਗ ਹੈ ਕਿ ਸੰਜੀਵ ਸਹੋਤਾ ਸਪੇਨ ਦਾ ਕੌਮੀ ਮੁੱਕੇਬਾਜ਼ ਹੈ, ਜੋ ਜਿਸਨੇ ਮੁੱਕੇਬਾਜ਼ੀ ਖੇਡ ਦੇ ਨਾਲ ਨਾਲ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਪੇਸ਼ੇਵਰ ਖੇਡ ਵਜੋਂ ਅਪਣਾਇਆ ਹੈ ਅਤੇ ਉਹ ਚੌਥੇ ਅਤੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੌਰਾਨ ਬਤੌਰ ਜਾਫ਼ੀ ਤੇ ਟੀਮ ਕੋਚ ਵਜੋਂ ਸਪੈਨਿਸ਼ ਖਿਡਾਰੀਆਂ ਨਾਲ ਮੈਦਾਨ ‘ਤੇ ਉਤਰ ਚੁੱਕਾ। ਸੰਜੀਵ ਸਹੋਤਾ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਉਹ ਮੌਰਸ਼ੀਆਂ (ਸਪੇਨ) ਵਲੋਂ 4 ਵਾਰ ਵੈਦਰ ਵੇਟ ਵਿਚ ਮੁੱਕੇਬਾਜ਼ੀ ਰਿੰਗ ‘ਤੇ ਉਤਰਕੇ ਗੋਲਡ ਮੈਡਲ ਜਿੱਤ ਚੁੱਕਿਆ ਅਤੇ ਉਹ ਮੈਡਰੈਡ ਦਾ ਓਵਰ-ਆਲ ਚੈਪੀਂਅਨ ਹੈ।ਸੰਜੀਵ ਦੱਸਦਾ ਕਿ ਉਸਨੇ 35 ਕਿਲੋਂ ਭਾਰ ਵਰਗ ਵਿਚ ਇੰਗਲੈਂਡ ਵਿਖੇ ਕੁਝ ਸਮਾਂ ਕਬੱਡੀ ਖੇਡੀ ਪ੍ਰੰਤੂ ਬਾਅਦ ਵਿਚ ਸਪੇਨ ਚਲੇ ਜਾਣ ਕਾਰਨ ਉਸਨੇ ਮੁੱਕੇਬਾਜ਼ ਦੇ ਤੌਰ ‘ਤੇ ਖੇਡਣਾ ਸੁਰੂ ਕੀਤਾ। ਜਿਸਦਾ ਫ਼ਲ ਮੌਰਸ਼ੀਆਂ ਰੀਜ਼ਨ ਦੀ ਚੈਪੀਂਅਨ ਜਿੱਤਕੇ ਮਿਲਿਆ ਹੈ। ਸੰਜੀਵ ਦੇ ਪਿਤਾ ਬਾਪੂ ਸੁਰਿੰਦਰ ਸਿੰਘ ਸਹੋਤਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਸੰਜੀਵ ਨੇ ਮੁੱਕੇਬਾਜ਼ੀ ਚੈਪੀਂਅਨਸ਼ਿਪ ਜਿੱਤਕੇ ਸਪੇਨ ਵਿਚ ਉਨ੍ਹਾਂ ਦਾ ਅਤੇ ਸਮੂਹ ਪੰਜਾਬੀਆਂ ਦਾ ਨਾਮ ਰੌਸ਼ਨ ਕਰਿਆ ਹੈ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply