
ਪੱਟੀ, 5 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਅੱਜ ਜਦੋਂ ਆਸਲ ਰੋਡ ਦੇ ਗੁਦਾਮਾਂ ਵਿੱਚ ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਦੇ ਪੱਲੇਦਾਰ ਮਾਲ ਦੀ ਲੁਹਾਈ ਦਾ ਕੰਮ ਕਰ ਰਹੇ ਸਨ ਪਰ ਉਥੇ ਮੇਹਰ ਸਿੰਘ ਤਲਵੰਡੀ ਗਰੁੱਪ ਨੇ ਜਾ ਕੇ ਉਨ੍ਹਾਂ ਦੀ ਜਗ੍ਹਾ ਕੰਮ ਕਰਨ ਲਈ ਕਿਹਾ ਤਾਂ ਦੋਹਾਂ ਧਿਰਾਂ ਵਿੱਚ ਜਮ ਕੇ ਲੜਾਈ ਹੋਈ ਜਿਸ ਦੌਰਾਨ ਇੱਟਾਂ-ਰੋੜੇ, ਤੇਜ਼ਧਾਰ ਹਥਿਆਰਾਂ ਨਾਲ ਇੱਕ ਦੂਜੇ ‘ਤੇ ਹਮਲਾ ਕੀਤਾ ਗਿਆ ਜਿਸ ਨਾਲ ਦੋਹਾਂ ਗਰੁੱਪਾਂ ਦੇ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗੲੈ।, ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਪੁਲਸ ਥਾਣਾ ਪੱਟੀ ਵਿਖੇ ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਦੇ ਜ਼ਖਮੀ ਹੋਏ ਵਿਅਕਤੀਆਂ ਵਿੱਚ ਹਰਪਾਲ ਸਿੰਘ, ਸੁੱਖਾ ਸਿੰਘ, ਜੈਮਲ ਸਿੰਘ, ਰਾਜ ਸਿੰਘ, ਲਖਬੀਰ ਸਿੰਘ, ਰਸ਼ਪਾਲ ਸਿੰਘ ਸ਼ਾਮਿਲ ਹਨ ਦੂਜੇ ਪਾਸੇ ਮੇਹਰ ਸਿੰਘ ਤਲਵੰਡੀ ਗਰੁੱਪ ਦੇ ਪ੍ਰਗਟ ਸਿੰਘ ਤਲਵੰਡੀ ਮੋਹਰ ਸਿੰਘ, ਵੱਸਣ ਸਿੰਘ ਤੂਤ, ਕੁਲਦੀਪ ਸਿੰਘ ਠੱਠਾ ਬੁਰਜ, ਬਿੰਦਰ ਸਿੰਘ ਤੂਤ, ਸੋਨੂੰ ਸਿੰਘ ਤੂਤ, ਪ੍ਰਗਟ ਸਿੰਘ ਪੂਨੀਆਂ ਆਦਿ ਵੀ ਜ਼ਖਮੀਆਂ ਵਿੱਚ ਸ਼ਾਮਿਲ ਹਨ।
ਦੂਜੇ ਪਾਸੇ ਹਰਬਿੰਦਰ ਕੌਰ ਊਸਮਾਂ, ਕਸ਼ਮੀਰ ਸਿੰਘ ਨਵਾਦਾ, ਸੁਖਵੰਤ ਸਿੰਘ ਕਾਲੇਕੇ ਪੀ.ਪੀ.ਪੀ. ਆਗੂ ਵੀ ਆਪਣੇ ਸਾਥੀਆਂ ਸਮੇਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਉਸਨੇ ਡੀ.ਐਸ.ਪੀ. ਦਫ਼ਤਰ ਅੱਗੇ ਧਰਨਾ ਮਾਰਿਆ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸਿਆਸਤ ਅਤੇ ਪੁਲਸ ਦੀ ਮਿਲੀਭੁਗਤ ਨਾਲ ਵਾਪਰੀ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਚਿਰ ਸਾਨੂੰ ਦੋ ਮਜ਼ਦੂਰ ਸਾਥੀ ਵਾਪਸ ਨਹੀਂ ਦਿੱਤੇ ਜਾਂਦੇ ਉਨਾਂ ਚਿਰ ਅਸੀਂ ਧਰਨੇ ‘ਤੇ ਬੈਠਾਂਗੇ ਅਤੇ ਕੱਲ ਵੱਡੇ ਪੱਧਰ ‘ਤੇ ਧਰਨਾ ਮਾਰਿਆ ਜਾਵੇਗਾ। ਇਸ ਸਬੰਧੀ ਦਵਿੰਦਰ ਸਿੰਘ ਸੰਧੂ ਡੀ.ਐਸ.ਪੀ. ਪੱਟੀ ਨੇ ਧਰਨਾਕਾਰੀਆਂ ਦੇ ਪੰਜ ਵਿਅਕਤੀਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਵਿਸ਼ਵਾਸ਼ ਦਿਵਾਇਆ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ ਅਤੇ ਤੁਹਾਡੇ ਦੋ ਆਦਮੀ ਰੂਪ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਹੁਣੇ ਰਿਹਾਅ ਕਰ ਦਿੱਤਾ ਜਾਵੇਗਾ ਜਿਸ ‘ਤੇ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।
ਇਸ ਮੌਕੇ ‘ਤੇ ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਪੱਟੀ ਦੇ ਪ੍ਰਧਾਨ ਲਵਤਾਰ ਸਿੰਘ ਨੇ ਕਿਹਾ ਕਿ ਕਿ ਸਾਡੀ ਗੱਲਾ ਮਜ਼ਦੂਰ ਯੂਨੀਅਨ ਕਰੀਬ 1979 ਤੋਂ ਕੰਮ ਕਰਦੀ ਆ ਰਹੀ ਹੈ ਅਤੇ ਸਾਡੀ ਯੂਨੀਅਨ ਰਜਿਸਟਰਡ ਵੀ ਹੈ।ਪਰ ਇਹ ਆਪੇ ਬਣੀ ਯੂਨੀਅਨ ਸਾਡੇ ਕੰਮ ਵਿੱਚ ਵਿਘਣ ਪਾਉਾਂਦੀ ਅਤੇ ਲੋਕਾਂ ਤੋਂ ਪੈਸੇ ਵੀ ਬਟੋਰਦੀ ਹੈ।
ਜਦੋਂ ਇਸ ਘਟਨਾ ਸਬੰਧੀ ਜ਼ਿਲ੍ਹਾ ਡੀ.ਐਫ.ਐਸ.ਓ ਰਾਜਰਿਸ਼ੀ ਮੇਹਰ ਨਾਲ ਗੱਲ ਕਰਨ ਲਈ ਉਨ੍ਹਾਂ ਨੂੰ ਵਾਰ ਵਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ।
Punjab Post Daily Online Newspaper & Print Media