Saturday, March 28, 2026

ਕਚਿਹਰੀ ਅਹਾਤਾ ਪਠਾਨਕੋਟ ਦੇ ਛਾਪਾ-ਸੁਦਾ ਫਾਰਮਾਂ ਦੀ ਬੋਲੀ 8 ਮਈ ਨੂੰ

ਪਠਾਨਕੋਟ, 6 ਮਈ (ਪ.ਪ) – ਸ਼੍ਰੀ ਅਮਿਤ ਮਹਾਜਨ ਉਪ ਮੰਡਲ ਮੈਜਿਸਟਰੇਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਕਚਿਹਰੀ ਅਹਾਤਾ ਪਠਾਨਕੋਟ ਦੇ ਛਾਪਾ-ਸੁਦਾ ਫਾਰਮਾਂ ਦੀ ਬੋਲੀ 8 ਮਈ, 2015 ਨੂੰ ਸਵੇਰੇ 10:00 ਵਜੇ ਦਫ਼ਤਰ ਉਪ ਮੰਡਲ ਮੈਜਿਸਟਰੇਟ ਪਠਾਨਕੋਟ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੋਲੀ ਦੀਆਂ ਸ਼ਰਤਾਂ ਮੌਕੇ ‘ਤੇ ਦੱਸੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰ ਬੋਲੀਕਾਰ ਨੂੰ 5000 ਰੁਪਏ ਬੋਲੀ ਦੇਣ ਤੋਂ ਪਹਿਲਾਂ ਅਮਾਨਤ ਵਜੋਂ ਜਮ੍ਹਾਂ ਕਰਵਾਉਣੇ ਪੈਣਗੇ, ਜੋ ਬੋਲੀ ਖਤਮ ਹੋਣ ‘ਤੇ ਬਾਅਦ ਵਿੱਚ ਵਾਪਸ ਕਰ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੇ ਨਾਮ ਉਤੇ ਬੋਲੀ ਖਤਮ ਹੋਵੇਗੀ, ਉਸ ਨੂੰ ਬੋਲੀ ਦੀ ਅੱਧੀ ਰਕਮ ਮੌਕੇ ‘ਤੇ ਹੀ ਜਮ੍ਹਾਂ ਕਰਵਾਉਣੀ ਹੋਵੇਗੀ।ਉਨ੍ਹਾਂ ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਮੌਕੇ ‘ਤੇ ਹਾਜ਼ਰ ਆ ਕੇ ਇਸ ਬੋਲੀ ਦਾ ਲਾਭ ਉਠਾਉਣ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply