Sunday, March 29, 2026

ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਗੁ: ਸ਼੍ਰੀ ਹਰਿ ਜੀ ਸਹਾਇ ਵਿਖੇ ਸਜਾਏ ਸ਼ਾਮ ਦੇ ਦੀਵਾਨ

7 ਮਈ ਸ਼ਾਮ ਦੇ ਦੀਵਾਨ ਮੋਹਣ ਸਿੰਘ ਮਾਣਕੂ ਪਰਿਵਾਰ ਵੱਲੋਂ ਸੁਤਿਹਰੀ ਰੋਡ ਵਿਖੇ ਹੋਣਗੇ

ਹੁਸ਼ਿਆਰਪੁਰ, 6 ਮਈ (ਸਤਵਿੰਦਰ ਸਿੰਘ) – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਸ਼ਾਮ ਦੇ ਅਖੰਡ ਕੀਰਤਨ ਸਮਾਗਮਾਂ ਦੀ ਲੜੀ ਅਧੀਨ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਟਿੱਬਾ ਸਾਹਿਬ ਸੇਵਾ ਸਿਮਰਨ ਸਭਾ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਟਿੱਬਾ ਸਾਹਿਬ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਜੁੱਗੋ-ਜੁੱਗ ਅੱਟਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਛੱਤਰ-ਛਾਇਆ ਹੇਠ ਅਖੰਡ ਕੀਰਤਨ ਦੀਵਾਨ ਸਜਾਏ ਗਏ।ਇਸ ਮੌਕੇ ਭਾਈ ਅਰਸ਼ਦੀਪ ਸਿੰਘ ਖਾਲਸਾ ਲੁਧਿਆਣਾ,ਭਾਈ ਬਲਵਿੰਦਰ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ,ਭਾਈ ਦਵਿੰਦਰ ਸਿੰਘ,ਬੀਬੀ ਮਨਮੋਹਣ ਕੌਰ, ਕਾਕਾ ਜਸਜੀਤ ਸਿੰਘ ਪਲਾਹਾ, ਬੇਬੀ ਜਸਲੀਨ ਕੌਰ ਅਕਾਲ ਅਕੈਡਮੀ ਮੱਖਣਗੜ੍ਹ ਅਤੇ ਸਾਥੀਆਂ ਵੱਲੋਂ ਧੁਰ ਕੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।ਮੰਚ ਸੰਚਾਲਨ ਸ. ਗੁਰਬਿੰਦਰ ਸਿੰਘ ਪਲਾਹਾ ਨੇ ਕੀਤਾ ਗਏ।

              ਅਖੰਡ ਕੀਰਤਨ ਜਥਾ ਹੁਸ਼ਿਆਰਪੁਰ ਦੇ ਜਥੇਦਾਰ ਹਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ੭ ਮਈ ਸ਼ਾਮ ਦੇ ਦੀਵਾਨ ਮੋਹਣ ਸਿੰਘ ਮਾਣਕੂ ਪਰਿਵਾਰ ਵੱਲੋਂ ਸੁਤਿਹਰੀ ਰੋਡ ਹੁਸ਼ਿਆਰਪੁਰ ਵਿਖੇ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਜਥੇਦਾਰ ਹਰਜੀਤ ਸਿੰਘ, ਹਰਜੀਤ ਸਿੰਘ ਨੰਗਲ, ਓਂਕਾਰ ਸਿੰਘ ਧਾਮੀ, ਭਾਈ ਦਵਿੰਦਰ ਸਿੰਘ, ਭਾਈ ਹਰਦੀਪ ਸਿੰਘ ਕੈਨੇਡਾ, ਭਾਈ ਲਖਵੀਰ ਸਿੰਘ ਚੱਕਸਾਦੂ, ਸੁਰਿੰਦਰ ਸਿੰਘ ਬੈਰਮਪੁਰ, ਮਾਸਟਰ ਸੁਖਦੇਵ ਸਿੰਘ ਬੈਰਮਪੁਰ, ਬੀਬੀ ਕਨਿਕ ਕੌਰ, ਭਾਈ ਬਲਵਿੰਦਰ ਸਿੰਘ ਬਿੱਲਾ, ਭਾਈ ਕੁਲਵੰਤ ਸਿੰਘ, ਸਰਦਾਰਾ ਸਿੰਘ ਨਿੱਜਰ, ਪ੍ਰਿਤਪਾਲ ਸਿੰਘ ਸੇਠੀ, ਦਰਸ਼ਨ ਸਿੰਘ ਪਲਾਹਾ ਪ੍ਰਧਾਨ, ਸ. ਸੰਤੋਖ ਸਿੰਘ ਕੌਂਸਲਰ, ਇੰਜ. ਸਤਨਾਮ ਸਿੰਘ ਫੁੱਲ ਰਿਟਾ ਐੱਸ.ਡੀ.ਓ,ਨਿਰੰਜਣ ਸਿੰਘ, ਹਰਵਿੰਦਰ ਸਿੰਘ, ਜਗਜੀਤ ਸਿੰਘ ਸੇਠੀ, ਡਾ. ਹਰਜਿੰਦਰ ਸਿੰਘ ਓਬਰਾਏ, ਤਰਸੇਮ ਸਿੰਘ ਜੰਡੂ, ਗੁਰਬਚਨ ਸਿੰਘ ਚੀਮਾ, ਸ਼ਵਿੰਦਰ ਸਿੰਘ ਟੀ.ਵੀ., ਇਕਬਾਲਸਿੰਘ ਭਾਰਜ, ਬੀਬੀ ਨਰਵਿੰਦਰ ਕੌਰ, ਭਾਈ ਪ੍ਰਭਜੋਤ ਸਿੰਘ, ਸਰਬਜੀਤ ਸਿੰਘ ਬਡਵਾਲ, ਬਰਿੰਦਰ ਸਿੰਘ ਪਰਮਾਰ, ਸ.ਗੁਰਦੇਵ ਸਿੰਘ, ਬੀਬੀ ਕੁਲਵਿੰਦਰ ਕੌਰ ਪਰਮਾਰ, ਬੀਬੀ ਗੁਰਦੀਪ ਕੌਰ, ਬੀਬੀ ਹਰਦੀਪ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਜਸਵੀਰ ਕੌਰ ਆਦਿ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।ਸਮਾਗਮ ਦੌਰਾਨ ਗੁਰੂ ਕੇ ਲੰਗਰ ਅੱਤੁਟ ਵਰਤਾਏ ਗਏੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply