ਹੁਸ਼ਿਆਰਪੁਰ, 9 ਮਈ (ਸਤਵਿੰਦਰ ਸਿੰਘ) – ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਉਪਲਬੱਧ ਕਰਾਉਣ ਦੇ ਉਦੇਸ਼ ਨਾਲ ਵੱਖ-ਵੱਖ ਕਿੱਤਿਆਂ ਸਬੰਧੀ ਮੁਫ਼ਤ ਸਿਖਲਾਈ ਕਰਵਾ ਰਹੀ ਪੀ.ਐਨ.ਬੀ. ਸਵੈਰੋਜ਼ਗਾਰ ਸਿਖਲਾਈ ਸੰਸਥਾ ਪਾਸੋਂ ਡਰੈਸ ਡਿਜਾਈਨਿੰਗ ਫਾਰ ਵੋਮੈਨ ਅਤੇ ਕੰਪਿਊਟਰ ਟੈਲੀ ਦਾ ਕੋਰਸ ਮੁਕੰਮਲ ਕਰਨ ਵਾਲੇ ਸਿਖਿਆਰਥੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸਰਟੀਫਿਕੇਟ ਵੰਡੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਡੀ ਜੀ ਐਮ ਸ੍ਰੀਕਾਂਤ ਸ਼ਰਮਾ, ਨਾਬਾਰਡ ਦੇ ਡੀ ਡੀ ਐਮ ਡਾ. ਇੰਦਰਜੀਤ ਕੌਰ ਅਤੇ ਸੰਸਥਾ ਦੇ ਡਾਇਰੈਕਟਰ ਬਲਵਿੰਦਰ ਪਾਲ ਵੀ ਹਾਜ਼ਰ ਸਨ।ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਚਲ ਰਹੀ ਇਸ ਸੰਸਥਾ ‘ਚ ਹੋਏ ਸਰਟੀਫਿਕੇਟ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨ ਆਪਣੇ ਟਿਚਿਆਂ ਨੂੰ ਪੂਰਾ ਕਰਨ ਲਈ ਪੂਰੀ ਲਗਨ ਅਤੇ ਸੁਹਿਰਦਤਾ ਨਾਲ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਮਿਹਨਤ ਦੇ ਨਾਲ-ਨਾਲ ਆਪਣੀ ਸਖਸ਼ੀਅਤ ਉਸਾਰੀ ਵੱਲ ਵੀ ਧਿਆਨ ਦੇਣ ਤਾਂ ਜੋ ਉਨ੍ਹਾਂ ਦੀ ਬਹੁਪੱਖੀ ਸਖਸ਼ੀਅਤ ਉਸਾਰੀ ਵੀ ਹੋ ਸਕੇ। ਉਨ੍ਹਾਂ ਇਸ ਸੰਸਥਾ ਤੋਂ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਲੈ ਰਹੇ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਦਿਲਚਸਪੀ ਵਾਲੇ ਕਿੱਤਿਆਂ ਦੀ ਸਿਖਲਾਈ ਪੂਰੀ ਸੰਜੀਦਗੀ ਨਾਲ ਲੈਣ ਤਾਂ ਜੋ ਉਹ ਆਰਥਿਕ ਪੱਖੋਂ ਸਵੈ ਨਿਰਭਰ ਹੋ ਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਜੀਵਨ ਪੱਧਰ ਉਚਾ ਚੁਕ ਸਕਣ।ਸੰਸਥਾ ਦੇ ਡਾਇਰੈਕਟਰ ਸ੍ਰੀ ਬਲਵਿੰਦਰ ਪਾਲ ਨੇ ਦੱਸਿਆ ਕਿ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਾਸਤੇ ਸੰਸਥਾ ਵੱਲੋਂ ਉਦਮੀ ਵਿਕਾਸ ਪ੍ਰੋਗਰਾਮ ਅਧੀਨ ਵੱਖ-ਵੱਖ ਕੋਰਸ ਮੁਫ਼ਤ ਕਰਵਾਏ ਜਾਂਦੇ ਹਨ ਜਿਨ੍ਹਾਂ ‘ਚ ਕੰਪਿਊਟਰ ਟੈਲੀ, ਕੰਪਿਊਟਰ ਬੇਸਿਕ, ਮੁਰਗੀ ਪਾਲਣਾ, ਡੇਅਰੀ ਫਾਰਮਿੰਗ, ਬਿਊਟੀ ਪਾਰਲਰ, ਡਰੈਸ ਡਿਜਾਈਨਿੰਗ, ਹੱਥ ਦੀ ਕਢਾਈ, ਸੋਫਟ ਖਿਡੌਣੇ ਬਣਾਉਣੇ, ਮਹਿੰਦੀ ਕਲਾ ਅਤੇ ਹੋਰ ਸ਼ਾਮਲ ਹਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media